ਸਪੋਰਟਸ ਡੈਸਕ— ਵਰਲਡ ਕੱਪ 2019 'ਚ ਭਾਰਤ ਦਾ ਸਫਰ ਖਤਮ ਹੋ ਚੁੱਕਾ ਹੈ ਅਤੇ ਭਾਰਤ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋ ਚੁੱਕਾ ਹੈ। ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਕਾਫੀ ਚਰਚਾ 'ਚ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸਾਬਕਾ ਕ੍ਰਿਕਟਰ ਅਤੇ ਐਕਸਪਰਟ ਧੋਨੀ ਦੇ ਬੱਲੇਬਾਜ਼ੀ, ਬੈਟਿੰਗ ਆਰਡਰ ਅਤੇ ਸੰਨਿਆਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਇਨ੍ਹਾਂ ਦਿੱਗਜਾਂ ਦੀ ਸੂਚੀ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਵੀ ਨਾਂ ਸ਼ਾਮਲ ਹੋ ਗਿਆ ਹੈ। ਕੇਨ ਵਿਲੀਅਮਸਨ ਨੇ ਤਾਂ ਸਿਰਫ ਧੋਨੀ ਦੀ ਤਾਰੀਫ ਹੀ ਨਹੀਂ ਕੀਤੀ ਸਗੋਂ ਉਹ ਧੋਨੀ ਨੂੰ ਆਪਣੀ ਵੀ ਟੀਮ 'ਚ ਸ਼ਾਮਲ ਕਰਨ ਲਈ ਤਿਆਰ ਹਨ।''

ਜੀ ਹਾਂ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਜੇਕਰ ਧੋਨੀ ਆਪਣੀ ਨਾਗਰਿਕਤਾ ਬਦਲਣ ਦੀ ਸੋਚ ਰਹੇ ਹਨ ਤਾਂ ਅਸੀਂ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਸਕਦੇ ਹਾਂ। ਦਰਅਸਲ ਹੋਇਆ ਇੰਝ ਕਿ ਮੈਚ ਦੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਉਸ ਸਮੇਂ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ, ''ਜੇਕਰ ਤੁਸੀਂ ਟੀਮ ਇੰਡੀਆ ਦੇ ਕਪਤਾਨ ਹੁੰਦੇ ਤਾਂ ਕੀ ਤੁਸੀਂ ਧੋਨੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਦੇ? ਤਾਂ ਵਿਲੀਅਮਸਨ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ''ਉਹ ਨਿਊਜ਼ੀਲੈਂਡ ਲਈ ਖੇਡਣ ਲਈ ਇਲੀਜਿਬਲ ਨਹੀਂ ਹਨ, ਪਰ ਉਹ ਵਰਲਡ ਕਲਾਸ ਖਿਡਾਰੀ ਹਨ।'' ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਧੋਨੀ ਦੇ ਖੇਡ ਦੀ ਸ਼ਲਾਘਾ ਕੀਤੀ ਅਤੇ ਕਿਹਾ, ''ਇਸ ਪੱਧਰ 'ਤੇ ਉਨ੍ਹਾਂ ਦਾ ਤਜਰਬਾ ਅਤੇ ਉਨ੍ਹਾਂ ਦਾ ਯੋਗਦਾਨ ਕਾਫੀ ਮਹੱਤਵਪੂਰਨ ਹੈ। ਨਾਲ ਹੀ ਜਡੇਜਾ ਦੇ ਨਾਲ ਕੀਤੀ ਗਈ ਸਾਂਝੇਦਾਰੀ ਬਹੁਤ ਮਹੱਤਵਪੂਰਨ ਸੀ ਅਤੇ ਉਹ ਵਰਲਡ ਕਲਾਸ ਕ੍ਰਿਕਟਰ ਹਨ।'' ਧੋਨੀ ਦੀ ਤਾਰੀਫ ਕਰਨ ਦੇ ਬਾਅਦ ਉਨ੍ਹਾਂ ਕਿਹਾ ਕਿ ਕੀ ਧੋਨੀ ਨਾਗਰਿਕਤਾ ਬਦਲਣਾ ਚਾਹ ਰਹੇ ਹਨ? ਤਾਂ ਅਸੀਂ ਉਨ੍ਹਾਂ ਬਾਰੇ ਸੋਚ ਸਕਦੇ ਹਾਂ।''
ਧੋਨੀ ਦੇ ਰਨਆਊਟ 'ਤੇ ਵੀਡੀਓ ਪੋਸਟ ਕਰ ਫੱਸਿਆ ICC, ਪ੍ਰਸ਼ੰਸਕਾਂ ਨੇ ਕੱਢੀ ਭਡ਼ਾਸ (Video)
NEXT STORY