ਨਵੀਂ ਦਿੱਲੀ- ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ’ਤੇ ‘ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਪਾਲਣ’ ਦਾ ਦੋਸ਼ ਲਾਇਆ ਅਤੇ ਅੱਤਵਾਦੀਆਂ ਖਿਲਾਫ ਸਖਤ ਸੰਦੇਸ਼ ਦੇਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਬਰਤਾਨੀਆ ’ਚ ਰਹਿ ਰਹੇ 44 ਸਾਲਾ ਕਨੇਰੀਆ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਸ਼ਰੀਫ ਨੇ ਹਮਲੇ ’ਤੇ ਚੁੱਪੀ ਧਾਰ ਰੱਖੀ ਹੈ, ਜੋ ਪਾਕਿਸਤਾਨ ਦੀ ਭੂਮਿਕਾ ਦਾ ਸੰਕੇਤ ਹੈ। ਸ਼ਰੀਫ ਨੇ ਚਾਹੇ ਇਸ ਘਟਨਾ ’ਤੇ ਨਿੱਜੀ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੋਵੇ ਪਰ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਜਾਨਮਾਲ ਦੇ ਨੁਕਸਾਨ ਦੀ ਚਿੰਤਾ ਜ਼ਾਹਿਰ ਕੀਤੀ ਹੈ।
IPL 2025 : ਬੈਂਗਲੁਰੂ ਨੇ ਰਾਜਸਥਾਨ ਨੂੰ 11 ਦੌੜਾਂ ਨਾਲ ਹਰਾਇਆ
NEXT STORY