ਨਵੀਂ ਦਿੱਲੀ– ਚਾਰ ਕੌਮਾਂਤਰੀ ਟੀਮਾਂ ਸਮੇਤ ਕੁੱਲ 106 ਟੀਮਾਂ 19 ਅਗਸਤ ਤੋਂ ਇੱਥੇ ਸ਼ੁਰੂ ਹੋ ਰਹੇ 64ਵੇਂ ਸੁਬ੍ਰਤੋ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਤਿੰਨ ਉਮਰ ਵਰਗ ਵਿਚ ਖਿਤਾਬ ਲਈ ਚੁਣੌਤੀ ਪੇਸ਼ ਕਰਨਗੀਆਂ। ਇਸ ਵੱਕਾਰੀ ਟੂਰਨਾਮੈਂਟ ਦਾ ਆਯੋਜਨ ਜੂਨੀਅਰ ਲੜਕਿਆਂ (ਅੰਡਰ-17), ਜੂਨੀਅਰ ਲੜਕੀਆਂ (ਅੰਡਰ-17) ਤੇ ਸਬ ਜੂਨੀਅਰ (ਅੰਡਰ-15) ਵਰਗ ਵਿਚ ਕੀਤਾ ਜਾਵੇਗਾ।
ਸੁਬ੍ਰਤੋ ਮੁਖਰਜੀ ਸਪੋਰਟਸ ਐਜੂਕੇਸ਼ਨ ਸੋਸਾਇਟੀ ਵੱਲੋਂ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਦੀ ਅਗਵਾਈ ਹੇਠ ਆਯੋਜਿਤ, ਇਹ ਟੂਰਨਾਮੈਂਟ 25 ਸਤੰਬਰ ਤੱਕ ਦਿੱਲੀ-ਐੱਨ.ਸੀ.ਆਰ. ਅਤੇ ਬੈਂਗਲੁਰੂ ਦੇ ਵੱਖ-ਵੱਖ ਸਥਾਨਾਂ ’ਤੇ ਆਯੋਜਿਤ ਕੀਤਾ ਜਾਵੇਗਾ।
ਕਮਾਲ ਹੋ ਗਈ! 5 ਗੇਂਦਾਂ 'ਚ ਜਿੱਤਿਆ ਵਨਡੇ ਮੈਚ, 7 ਬੱਲੇਬਾਜ਼ ਤਾਂ ਖੋਲ੍ਹ ਵੀ ਨਾ ਸਕੇ ਖਾਤਾ
NEXT STORY