ਸਪੋਰਟਸ ਡੈਸਕ— ਦੁਨੀਆ ਦੀ ਨੰਬਰ ਦੋ ਮਹਿਲਾ ਟੈਨਿਸ ਖਿਡਾਰੀ ਅਤੇ ਹਾਲ ਹੀ 'ਚ ਡਬਲਯੂ. ਟੀ. ਏ. ਫਾਈਨਲਸ ਦੇ ਆਖਰੀ ਚਾਰ 'ਚ ਪਹੁੰਚਣ ਵਾਲੀ ਕੈਰੋਲਿਨਾ ਪਲਿਸਕੋਵਾ ਨੇ ਕਿਹਾ ਕਿ ਉਹ ਆਪਣੀ ਸਪੈਨਿਸ਼ ਕੋਚ ਕੋਂਚਿਤਾ ਮਾਰਟੀਨੇਜ ਤੋਂ ਵੱਖ ਹੋ ਰਹੀ ਹੈ। ਪਿਛਲੇ ਸਾਲ ਯੂ. ਐੱਸ. ਓਪਨ 'ਚ ਉਹ ਉਨ੍ਹਾਂ ਨਾਲ ਜੁੜੀ ਸੀ।
ਤਿੰਨ ਸਾਲ ਪਹਿਲਾਂ ਯੂ. ਐੱਸ. ਓਪਨ ਦੇ ਫਾਈਨਲ 'ਚ ਪਹੁੰਚਣ ਵਾਲੀ ਚੈੱਕ ਗਣਰਾਜ ਦੀ ਮਹਿਲਾ ਖਿਡਾਰੀ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, ''ਮੈਂ ਫੈਸਲਾ ਕੀਤਾ ਹੈ ਕਿ ਮੈਂ ਹੁਣ ਕੋਂਚਿੰਤਾ ਦੇ ਨਾਲ ਕੰਮ ਨਹੀਂ ਕਰਾਂਗੀ। ਹਾਲਾਂਕਿ ਇਹ ਫੈਸਲਾ ਬਹੁਤ ਮੁਸ਼ਕਲ ਸੀ ਕਿਉਂਕਿ ਮੇਰੇ ਲਈ ਸੀਜ਼ਨ ਚੰਗਾ ਰਿਹਾ ਹੈ ਪਰ ਮੈਂ ਸਿਰਫ ਉਨ੍ਹਾਂ ਦਾ ਧੰਨਵਾਦ ਕਰ ਸਕਦੀ ਹਾਂ। ਬਦਲਾਅ ਜ਼ਿੰਦਗੀ ਦਾ ਹਿੱਸਾ ਹੈ।'' ਉਨ੍ਹਾਂ ਦੇ ਮੈਨੇਜਰ ਅਤੇ ਪਤੀ ਮਿਸ਼ੇਲ ਨੇ ਕਿਹਾ ਕਿ ਉਹ ਨਵੇਂ ਕੋਚ ਦੇ ਲਈ ਰਾਬਤਾ ਕਾਇਮ ਕਰ ਰਹੀ ਹੈ।
ਪੰਜ ਅਜਿਹੇ ਖਿਡਾਰੀ ਜੋ ਭਾਰਤ ਦੀ ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ ਦੇ ਰਹੇ ਹੀਰੋ
NEXT STORY