ਠਾਣੇ, (ਏਜੰਸੀ)-ਇਕ ਸਥਾਨਕ ਅਦਾਲਤ ਨੇ ਇਕ ਟੈਨਿਸ ਕੋਚ ਨੂੰ 14 ਸਾਲ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਘਟਨਾ ਤੋਂ ਬਾਅਦ ਲੜਕੀ ਦਾ ਵਿਹਾਰ ਅਤੇ ਬਿਨਾਂ ਕਿਸੇ ਸ਼ਿਕਾਇਤ ਦੇ ਸਿਖਲਾਈ ਜਾਰੀ ਰੱਖਣਾ ਮੁਲਜ਼ਮ ਖਿਲਾਫ ਅਪਰਾਧ ਦੀ ਕਾਨੂੰਨੀ ਧਾਰਨਾ ਨੂੰ ਗਲਤ ਸਾਬਤ ਕਰਦਾ ਹੈ। ਅਜਿਹਾ ਦੋਸ਼ ਸੀ ਕਿ ਟੈਨਿਸ ਕੋਚ ਨੇ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ।
ਵਿਸ਼ੇਸ਼ ਜੱਜ (ਪੋਕਸੋ ਮਾਮਲੇ) ਪ੍ਰੇਮਲ ਐੱਸ. ਵਿਥਲਾਨੀ ਨੇ 10 ਜੁਲਾਈ ਨੂੰ ਦਿੱਤੇ ਹੁਕਮ ’ਚ ਕਿਹਾ ਕਿ ਕਥਿਤ ਘਟਨਾ ਤੋਂ ਬਾਅਦ ਪੀੜਤਾ ਦੇ ਵਿਹਾਰ ਨਾਲ ਉਸ ਦੀ ਗਵਾਹੀ ਦੀ ਭਰੋਸੇਯੋਗਤਾ ’ਤੇ ਸ਼ੱਕ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਸ਼ਿਕਾਇਤ ਕੀਤੇ ਕੋਚ ਦੇ ਨਾਲ ਸਿਖਲਾਈ ਜਾਰੀ ਰੱਖਣ ਦੇ ਉਸ ਦੇ ਫੈਸਲੇ ਨਾਲ ਉਸ ਦੀ ਗਵਾਹੀ ਦੀ ਭਰੋਸੇਯੋਗਤਾ ਘੱਟ ਹੋ ਗਈ, ਜਿਸ ਨਾਲ ਸਿਰਫ਼ ਉਸ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਅਦਾਲਤ ਨੇ ਨਵੀ ਮੁੰਬਈ ਦੇ ਰਹਿਣ ਵਾਲੇ 40 ਸਾਲਾ ਮੁਲਜ਼ਮ ਨੂੰ ਭਾਰਤੀ ਦੰਡ ਸੰਹਿਤਾ ਅਤੇ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੇ ਸੁਰੱਖਿਆ ਐਕਟ (ਪੋਕਸੋ) ਤਹਿਤ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਮੁੜ ਆ ਗਿਆ Corona ! AP 'ਚ 2 ਲੋਕਾਂ ਦੀ ਮੌਤ, Alert 'ਤੇ ਪ੍ਰਸ਼ਾਸਨ
NEXT STORY