ਦੁਬਈ— ਕੈਰੋਲਿਨਾ ਪਲਿਸਕੋਵਾ ਅਤੇ ਗਰਬਾਈਨ ਮੁਗੂਰੂਜਾ ਨੇ ਬੁੱਧਵਾਰ ਨੂੰ ਇੱਥੇ ਦਰਜੇ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਡਬਲਿਊ. ਟੀ. ਏ. ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਚੈਕ ਗਣਰਾਜ ਦੀ ਦੂਜੇ ਨੰਬਰ ਦੀ ਖਿਡਾਰੀ ਪਲਿਸਕੋਵਾ ਨੇ ਇਕ ਘੰਟੇ 'ਚ ਕੁਆਲੀਫਾਇਰ ਕ੍ਰਿਸਟੀਨਾ ਮਲਾਦੇਨੋਵਿਚ ਨੂੰ 6-1, 6-2 ਨਾਲ ਹਰਾਇਆ।
ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰੀ ਮੁਗੂਰੁਜਾ ਨੂੰ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੂੰ 7-5, 4-6, 6-4 ਨਾਲ ਹਰਾਉਣ ਲਈ ਢਾਈ ਘੰਟੇ ਜੂਝਣਾ ਪਿਆ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਸਪੇਨ ਦੀ ਨੌਵਾਂ ਦਰਜਾ ਪ੍ਰਾਪਤ ਦਾ ਸਾਹਮਣਾ ਹੁਣ ਜੈਨੀਫਰ ਬ੍ਰੈਡੀ ਨਾਲ ਹੋਵੇਗਾ ਜਿਨ੍ਹਾਂ ਨੇ ਮਾਰਕੇਟਾ ਵੋਂਦ੍ਰੋਯੂਸੋਵਾ ਨੂੰ 4-6, 6-4, 6-2 ਨਾਲ ਹਰਾਇਆ। ਇਸ ਤੋਂ ਇਲਾਵਾ ਦਿਨ 'ਚ ਤਿੰਨ ਵੱਡੀਆਂ ਖਿਡਾਰੀ ਟੂਰਨਾਮੈਂਟ 'ਚੋਂ ਬਾਹਰ ਹੋ ਗਈਆਂ। ਸਾਬਕਾ ਚੈਂਪੀਅਨ ਬੇਲਿੰਡਾ ਬੇਨਸਿਚ, ਤੀਜਾ ਦਰਜਾ ਪ੍ਰਾਪਤ ਐਲਿਨਾ ਸਵੀਤੋਲਿਨਾ ਅਤੇ ਆਸਟਰੇਲੀਅਨ ਓਪਨ ਚੈਂਪੀਅਨ ਸੋਫੀਆ ਕੇਨਿਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
IND vs NZ 1st Test: ਟੁੱਟ ਸਕਦੇ ਹਨ ਇਹ ਵੱਡੇ ਰਿਕਾਰਡ, ਇਸ਼ਾਂਤ ਦਾ ਹੈ ਖਾਸ
NEXT STORY