ਨਾਰਥੰਪਟਨਸ਼ਾਇਰ– ਵਿਟੈਲਿਟੀ ਕਾਊਂਟੀ ਚੈਂਪੀਅਨਸ਼ਿਪ ਵਿਚ ਗਲਮਾਰਗਨ ਵਿਰੁੱਧ ਕਰੁਣ ਨਾਇਰ ਦੇ ਅਜੇਤੂ ਦੋਹਰੇ ਸੈਂਕੜੇ ਦੀ ਬਦੌਲਤ ਨਾਰਥੰਪਟਨਸ਼ਾਇਰ ਨੇ ਮੈਚ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਦੇ ਸਾਬਕਾ ਟੈਸਟ ਬੱਲੇਬਾਜ਼ ਕਰੁਣ ਨਾਇਰ ਨੇ 253 ਗੇਂਦਾਂ ’ਚ ਅਜੇਤੂ 202 ਦੌੜਾਂ ਬਣਾਈਆਂ। ਉਸਦੇ ਦੋਹਰੇ ਸੈਂਕੜੇ ਤੋਂ ਬਾਅਦ ਟੀਮ ਨੇ 334 ਦੌੜਾਂ ਦੀ ਬੜ੍ਹਤ ਦੇ ਨਾਲ 6 ਵਿਕਟਾਂ ’ਤੇ 605 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ।
ਨਾਇਰ ਨੇ ਛੇਵੀਂ ਵਿਕਟ ਲਈ ਸੈਫ ਜੈਬ ਦੇ ਨਾਲ 212 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਜੈਬ ਨੇ ਵੀ ਆਪਣੇ ਇਸ ਸੈਸ਼ਨ ਦਾ ਪਹਿਲਾ ਸੈਂਕੜਾ ਬਣਾਇਆ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰਿਕਾਡਰ ਵਾਸਕਾਨਸੇਲੋਸ ਨੇ ਵੀ 182 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਮਹਿਮਾਨ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤਕ 104 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਹਨ ਤੇ ਗਲਮਾਰਗਨ ਅਜੇ ਵੀ 230 ਦੌੜਾਂ ਨਾਲ ਪਿੱਛੇ ਹੈ।
ਜੇਕਰ ਮੀਂਹ ਪੈਂਦਾ ਹੈ ਤਾਂ ਗਲਮਾਰਗਨ ਕੋਲ ਹਾਰ ਟਾਲਣ ਦਾ ਇਕ ਮੌਕਾ ਹੋਵੇਗਾ। ਇਕ ਸਮੇਂ ਮੇਜ਼ਬਾਨ ਟੀਮ 82 ਦੌੜਾਂ ’ਤੇ 5 ਵਿਕਟਾਂ ਗੁਆ ਕੇ ਸੰਕਟ ਵਿਚ ਸੀ, ਅਜਿਹੇ ਸਮੇਂ ਵਿਚ ਨਾਇਰ ਨੇ 55 ਦੌੜਾਂ ਦੇ ਨਾਲ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਤੇ ਜੈਬ ਨੇ ਉਸਦਾ ਚੰਗਾ ਸਾਥ ਦਿੱਤਾ। ਨਾਇਰ ਲਗਾਤਾਰ ਗਲਮਾਰਗਨ ਦੇ ਗੇਂਦਬਾਜ਼ਾਂ ਦੇ ਪ੍ਰਤੀ ਹਮਲਾਵਰ ਰਿਹਾ ਤੇ ਆਪਣੇ ਕਰੀਅਰ ਵਿਚ ਤੀਜੀ ਵਾਰ ਦੋਹਰਾ ਸੈਂਕੜਾ ਲਾਇਆ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਤੁਰੰਤ ਪਾਰੀ ਖਤਮ ਐਲਾਨ ਕਰ ਦਿੱਤੀ।
ਇਥੋਪੀਆਈ ਦੌੜਾਕ ਵੋਂਡੇਮੇਗੇਨ ’ਤੇ 5 ਸਾਲ ਦੀ ਪਾਬੰਦੀ
NEXT STORY