ਕੁਆਲਾਲੰਪੁਰ : ਭਾਰਤ ਦੇ ਪਰੂਪੱਲੀ ਕਸ਼ਯਪ ਨੇ ਮੰਗਲਵਾਰ ਨੂੰ ਕੁਆਲੀਫਾਈਂਗ ਵਿਚ 2 ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕਰ ਲਿਆ। ਕਸ਼ਯਪ ਨੇ ਕੁਆਲੀਫਾਈਂਗ ਦੇ ਪਹਿਲੇ ਰਾਊਂਡ ਵਿਚ ਫ੍ਰਾਂਸ ਦੇ ਲੁਕਾਸ ਕਲੇਯਰਬਾਊਟ ਨੂੰ 21-14, 21-9 ਨਾਲ ਅਤੇ ਦੂਜੇ ਦੌਰ ਵਿਚ ਰੂਸ ਦੇ ਵਲਾਦਿਮੀਰ ਮਾਲਕੋਵ ਨੂੰ 21-12, 21-17 ਨਾਲ ਹਰਾ ਕੇ ਮੁੱਖ ਡਰਾਅ ਵਿਚ ਜਗ੍ਹਾ ਬਣਾ ਲਈ। ਕਸ਼ਯਪ ਦਾ ਮੁੱਖ ਡਰਾਅ ਦੇ ਪਹਿਲੇ ਰਾਊਂਡ ਵਿਚ ਬੁੱਧਵਾਰ ਨੂੰ ਡੈੱਨਮਾਰਕ ਦੇ ਰੇਸਮਸ ਗੇਮਕੇ ਨਾਲ ਮੁਕਾਬਲਾ ਹੋਵੇਗਾ, ਜਿਸਦੇ ਖਿਲਾਫ ਉਸ ਦਾ 1-1 ਦਾ ਕਰੀਅਰ ਰਿਕਾਰਡ ਹੈ। ਸਿ ਵਿਚਾਲੇ ਸ਼ੁਭੰਕਰ ਡੇ, ਰਿਤੁਪਰਣਾ ਦਾਸ ਅਤੇ ਮੁਗਧਾ ਆਗ੍ਰੇ ਨੂੰ ਕੁਆਲੀਫਾਈਂਗ ਦੇ ਪਹਿਲੇ ਹੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿਚ ਭਾਰਤ ਦੇ ਚੋਟੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਸਾਇਨਾ ਨੇਹਵਾਲ ਬੁੱਧਵਾਰ ਨੂੰ ਪਹਿਲੇ ਰਾਊਂਡ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਨਗੇ। ਸ਼੍ਰੀਕਾਂਤ ਅਤੇ ਸਾਇਨਾ ਨੂੰ ਟੂਰਨਾਮੈਂਟ ਵਿਚ 7ਵਾਂ ਦਰਜਾ ਮਿਲਿਆ ਹੈ।
ਡੈਬਿਊ ਮੈਚ 'ਚ ਸਿਰਾਜ ਨੇ ਲੁਟਾਈਆਂ ਖੂਬ ਦੌੜਾਂ, ਬਣਾਇਆ ਸ਼ਰਮਨਾਕ ਰਿਕਾਰਡ
NEXT STORY