ਸਪੋਰਟਸ ਡੈਸਕ : ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਆਪਣੇ ਸਕੁਐਡ ਦਾ ਐਲਾਨ ਕਰ ਦਿੱਤਾ ਹੈ। ਇਹ ਸੀਰੀਜ਼ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਆਸਟ੍ਰੇਲੀਆ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨੀ ਜਾ ਰਹੀ ਹੈ।
20 ਸਾਲਾ ਤੇਜ਼ ਗੇਂਦਬਾਜ਼ ਦੀ ਹੋਈ ਐਂਟਰੀ
ਇਸ ਸੀਰੀਜ਼ ਲਈ ਆਸਟ੍ਰੇਲੀਆ ਨੇ ਆਪਣੀ ਟੀਮ ਵਿੱਚ ਕੁਝ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਜਤਾਇਆ ਹੈ। 20 ਸਾਲਾ ਤੇਜ਼ ਗੇਂਦਬਾਜ਼ ਮਾਹਲੀ ਬਿਅਰਡਮੈਨ (Mahli Beardman) ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬਿਅਰਡਮੈਨ ਅਤੇ ਆਲਰਾਊਂਡਰ ਜੈਕ ਐਡਵਰਡਸ ਨੇ ਜਾਰੀ ਬਿੱਗ ਬੈਸ਼ ਲੀਗ (BBL) ਵਿੱਚ ਕ੍ਰਮਵਾਰ ਪੱਥ ਸਕੌਚਰਸ ਅਤੇ ਸਿਡਨੀ ਸਿਕਸਰਸ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕੌਮੀ ਟੀਮ ਵਿੱਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਦਿੱਗਜ ਖਿਡਾਰੀਆਂ ਦੀ ਛੁੱਟੀ ਹੈਰਾਨੀ ਦੀ ਗੱਲ ਇਹ ਹੈ ਕਿ ਸਟੀਵ ਸਮਿਥ, ਜੋ ਇਸ ਵੇਲੇ ਬਿੱਗ ਬੈਸ਼ ਲੀਗ ਵਿੱਚ ਬੱਲੇ ਨਾਲ ਧਮਾਲ ਮਚਾ ਰਹੇ ਹਨ, ਉਨ੍ਹਾਂ ਨੂੰ ਇਸ ਸੀਰੀਜ਼ ਲਈ ਨਹੀਂ ਚੁਣਿਆ ਗਿਆ। ਸਮਿਥ ਦੇ ਨਾਲ-ਨਾਲ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਵੀ ਟੀਮ ਵਿੱਚੋਂ ਬਾਹਰ ਹਨ। ਇਨ੍ਹਾਂ ਤੋਂ ਇਲਾਵਾ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਟਿਮ ਡੇਵਿਡ ਅਤੇ ਨੇਥਨ ਐਲਿਸ ਵਰਗੇ ਅਹਿਮ ਖਿਡਾਰੀ ਵੀ ਪਾਕਿਸਤਾਨ ਦੌਰੇ 'ਤੇ ਜਾਣ ਵਾਲੀ ਟੀਮ ਦਾ ਹਿੱਸਾ ਨਹੀਂ ਹੋਣਗੇ।
ਸੀਰੀਜ਼ ਦਾ ਸ਼ਡਿਊਲ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਆਗਾਜ਼ 29 ਜਨਵਰੀ ਨੂੰ ਹੋਵੇਗਾ। ਸੀਰੀਜ਼ ਦੇ ਤਿੰਨੋਂ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਜਾਣਗੇ:
ਪਹਿਲਾ ਮੈਚ: 29 ਜਨਵਰੀ
ਦੂਜਾ ਮੈਚ: 31 ਜਨਵਰੀ
ਤੀਜਾ ਮੈਚ: 1 ਫਰਵਰੀ
ਇਸ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆਈ ਟੀਮ ਵਿਸ਼ਵ ਕੱਪ ਲਈ ਭਾਰਤ ਆਵੇਗੀ, ਜਦਕਿ ਪਾਕਿਸਤਾਨ ਦੀ ਟੀਮ ਸ਼੍ਰੀਲੰਕਾ ਲਈ ਰਵਾਨਾ ਹੋਵੇਗੀ।
ਆਸਟ੍ਰੇਲੀਆਈ ਸਕੁਐਡ: ਮਿਚੇਲ ਮਾਰਸ਼ (ਕਪਤਾਨ), ਸੀਨ ਐਬੋਟ, ਜੇਵੀਅਰ ਬਾਰਟਲੇਟ, ਮਾਹਲੀ ਬਿਅਰਡਮੈਨ, ਕੂਪਰ ਕੌਨੋਲੀ, ਬੇਨ ਡਵਾਰਸ਼ੁਇਸ, ਜੈਕ ਐਡਵਰਡਸ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਿਚ ਓਵੇਨ, ਜੋਸ਼ ਫਿਲਿਪ, ਮੈਥਿਊ ਰੇਨਸ਼ਾਅ, ਮੈਥਿਊ ਸ਼ੌਰਟ, ਮਾਰਕਸ ਸਟੋਇਨਿਸ, ਐਡਮ ਜ਼ਾਂਪਾ।
ਇੰਗਲੈਂਡ ਦੇ ਪਾਕਿਸਤਾਨੀ ਮੂਲ ਦੇ ਖਿਡਾਰੀਆਂ ਨੂੰ ਵੀਜ਼ਾ ਮਿਲਿਆ, ਹੋਰਨਾਂ ਨੂੰ ਵੀ ਜਲਦ ਮਿਲੇਗੀ ਮਨਜ਼ੂਰੀ
NEXT STORY