Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    11:59:34 AM

  • petrol and diesel cheaper

    ਪੈਟਰੋਲ 2 ਰੁਪਏ ਅਤੇ ਡੀਜ਼ਲ 12 ਰੁਪਏ ਹੋਇਆ ਸਸਤਾ!...

  • big incident in punjab young man shot with bullets near palace on gt road

    ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ...

  • punjab private school breaks rules

    ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ...

  • punjab police crpf

    ਪੰਜਾਬ ਪੁਲਸ ਦਾ ਮੁਲਾਜ਼ਮ CRPF ਵੱਲੋਂ ਗ੍ਰਿਫ਼ਤਾਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਖੇਡ ਰਤਨ ਪੰਜਾਬ ਦੇ: ਪ੍ਰਦੁੱਮਣ ਤੇ ਪਰਵੀਨ ਦਾ ਪਾਂਧੀ ਸਰਾਵਾਂ ਬੋਦਲਾ ਦਾ ਸੁਟਾਵਾ ‘ਕੁਲਦੀਪ ਭੁੱਲਰ’

SPORTS News Punjabi(ਖੇਡ)

ਖੇਡ ਰਤਨ ਪੰਜਾਬ ਦੇ: ਪ੍ਰਦੁੱਮਣ ਤੇ ਪਰਵੀਨ ਦਾ ਪਾਂਧੀ ਸਰਾਵਾਂ ਬੋਦਲਾ ਦਾ ਸੁਟਾਵਾ ‘ਕੁਲਦੀਪ ਭੁੱਲਰ’

  • Edited By Rajwinder Kaur,
  • Updated: 24 Aug, 2020 01:12 PM
Jalandhar
khed rattan punjab de asian games medallist kuldeep singh bullar
  • Share
    • Facebook
    • Tumblr
    • Linkedin
    • Twitter
  • Comment

ਲੜੀ-22

ਨਵਦੀਪ ਸਿੰਘ ਗਿੱਲ

ਸਰਾਵਾਂ ਬੋਦਲਾ ਦੇ ਸੁਟਾਵਿਆਂ ਦਾ ਕੋਈ ਸਾਨੀ ਨਹੀਂ। ਜਿੰਨੇ ਇਸ ਪਿੰਡ ਨੇ ਸੁਟਾਵੇ ਪੈਦਾ ਕੀਤੇ, ਸ਼ਾਇਦ ਹੀ ਦੇਸ਼ ਵਿੱਚ ਕਿਸੇ ਹੋਰ ਪਿੰਡ ਨੇ ਪੈਦਾ ਕੀਤੇ ਹੋਣ। ਸਰਾਵਾਂ ਦੇ 10-12 ਸੁਟਾਵੇ ਹੋਏ ਨੇ ਜਿਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਸੁਟਾਵਿਆਂ ਵਿੱਚ ਵੱਡੀ ਗਿਣਤੀ ਡਿਸਕਸ ਥਰੋਅਰਾਂ ਦੀ ਹੈ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦੇ ਛੇ ਸੁਟਾਵੇ ਹੋਏ ਹਨ ਜਿਨ੍ਹਾਂ ਨੇ ਡਿਸਕਸ ਥਰੋਅ ਵਿੱਚ ਤਮਗੇ ਜਿੱਤੇ ਹਨ। ਇਨ੍ਹਾਂ ਵਿੱਚੋਂ ਦੋ ਇਕੱਲੇ ਸਰਾਵਾਂ ਬੋਦਲਾਂ ਦੇ ਹਨ। ਮੱਖਣ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ  ਸਿੰਘ, ਪਰਵੀਨ ਕੁਮਾਰ, ਕੁਲਦੀਪ ਸਿੰਘ ਭੁੱਲਰ ਤੇ ਮਨਜੀਤ ਸਿੰਘ। ਕੁਲਦੀਪ ਸਿੰਘ ਤੇ ਮਨਜੀਤ ਸਿੰਘ ਦੋਵੇਂ ਸਰਾਵਾਂ ਬੋਦਲਾਂ ਦੇ ਹਨ। ਮੱਖਣ ਸਿੰਘ ਨੇ 1951 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਚੈਂਪੀਅਨ ਬਣਿਆ। ਪ੍ਰਦੁੱਮਣ ਸਿੰਘ ਨੇ 1954 ਵਿੱਚ ਮਨੀਲਾ ਵਿਖੇ ਪਹਿਲਾ, 1958 ਵਿੱਚ ਟੋਕੀਓ ਵਿਖੇ ਦੂਜਾ ਤੇ 1962 ਵਿੱਚ ਜਕਾਰਤਾ ਵਿਖੇ ਤੀਜਾ ਸਥਾਨ ਹਾਸਲ ਕੀਤਾ। ਬਲਕਾਰ ਸਿੰਘ ਨੇ 1958 ਵਿੱਚ ਪਹਿਲਾ ਤੇ 1966 ਵਿੱਚ ਬੈਂਕਾਕ ਵਿਖੇ ਤੀਜਾ ਸਥਾਨ ਹਾਸਲ ਕੀਤਾ। ਪਰਵੀਨ ਕੁਮਾਰ ਨੇ 1966 ਤੇ 1970 (ਬੈਂਕਾਕ) ਵਿੱਚ ਪਹਿਲਾ ਅਤੇ 1974 ਵਿਚ ਤਹਿਰਾਨ ਵਿਖੇ ਦੂਜਾ ਸਥਾਨ ਹਾਸਲ ਕੀਤਾ। ਕੁਲਦੀਪ ਸਿੰਘ ਨੇ 1982 ਵਿੱਚ ਨਵੀਂ ਦਿੱਲੀ ਵਿਖੇ ਦੂਜਾ ਅਤੇ ਮਨਜੀਤ ਸਿੰਘ ਨੇ 1986 ਵਿੱਚ ਸਿਓਲ ਵਿਖੇ ਤੀਜਾ ਸਥਾਨ ਹਾਸਲ ਕੀਤਾ। ਸਿਓਲ ਤੋਂ ਬਾਅਦ 34 ਸਾਲ ਹੋ ਗਏ ਹੋਰ ਕਿਸੇ ਵੀ ਪੰਜਾਬੀ ਅਥਲੀਟ ਨੇ ਏਸ਼ਿਆਈ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ ਕੋਈ ਤਮਗਾ ਨਹੀਂ ਜਿੱਤਿਆ। ਦੋ ਗੈਰ ਪੰਜਾਬੀਆਂ ਅਨਿਲ ਕੁਮਾਰ ਤੇ ਵਿਕਾਸ ਗੌੜਾ ਨੇ ਜ਼ਰੂਰ ਜਿੱਤਿਆ।

PunjabKesari

ਅੱਜ ਦੇ ਕਾਲਮ ਦਾ ਪਾਤਰ ਕੌਮੀ ਤੇ ਕੌਮਾਂਤਰੀ ਪੱਧਰ ਦਾ ਅਥਲੀਟ ਕੁਲਦੀਪ ਸਿੰਘ ਭੁੱਲਰ ਹੈ। ਕੁਲਦੀਪ ਅਥਲੈਟਿਕਸ ਫੀਲਡ ਦਾ ਗੁੰਮਨਾਮ ਚੈਂਪੀਅਨ ਹੈ ਜਿਹੜਾ ਮਣਾਂ ਮੂੰਹੀ ਪ੍ਰਾਪਤੀਆਂ ਜਿੱਤਣ ਦੇ ਬਾਵਜੂਦ ਕਿਤੇ ਵੀ ਸੁਰਖੀਆਂ ਵਿੱਚ ਵੀ ਨਹੀਂ ਰਿਹਾ। ਏਸ਼ਿਆਈ ਖੇਡਾਂ ਦਾ ਉਪ ਜੇਤੂ, ਏਸ਼ੀਅਨ ਟਰੈਕ ਐਂਡ ਫੀਲਡ ਸਣੇ ਛੇ ਕੌਮਾਂਤਰੀ ਤਮਗੇ, ਸੱਤ ਵਾਰ ਕੌਮੀ ਚੈਂਪੀਅਨ ਤੇ ਦੋ ਵਾਰ ਪੁਲਿਸ ਖੇਡਾਂ ਦੇ ਚੈਂਪੀਅਨ ਬਣਨ ਸਣੇ ਕੌਮੀ ਪੱਧਰ 'ਤੇ 32 ਤਮਗੇ ਜਿੱਤਣ ਵਾਲਾ ਕੁਲਦੀਪ ਸਿੰਘ ਮਾਣ-ਸਨਮਾਨ ਪੱਖੋਂ ਹਮੇਸ਼ਾ ਹੀ ਅਣਗੌਲਿਆ ਰਿਹਾ ਹੈ। ਸਾਢੇ ਤਿੰਨ ਦਹਾਕੇ ਪਹਿਲਾ ਹਾਸਲ ਕੀਤੀਆਂ ਪ੍ਰਾਪਤੀਆਂ ਬਦਲੇ ਅੱਜ ਉਸ ਦੀ ਮਿਹਨਤ ਦਾ ਮੁੱਲ ਪਿਆ ਹੈ ਜਦੋਂ ਕੌਮੀ ਖੇਡ ਪੁਰਸਕਾਰਾਂ ਦੇ ਐਲਾਨ ਮੌਕੇ ਉਸ ਦੀ ਚੋਣ ਦੇਸ਼ ਦੇ ਵੱਕਾਰੀ ਤੇ ਅਹਿਮ ਖੇਡ ਪੁਰਸਕਾਰ 'ਧਿਆਨ ਚੰਦ ਐਵਾਰਡ' ਲਈ ਹੋਈ ਹੈ। ਇਹ ਐਵਾਰਡ ਜੀਵਨ ਭਰ ਦੀਆਂ ਖੇਡ ਪ੍ਰਾਪਤੀਆਂ ਬਦਲੇ ਪੁਰਾਣੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਆਪਣੇ ਜ਼ਮਾਨੇ ਵਿੱਚ ਅਰਜੁਨਾ ਐਵਾਰਡ ਹਾਸਲ ਕਰਨ ਲਈ ਖੁੰਝ ਗਏ ਹੋਣ। ਕੁਲਦੀਪ ਸਿੰਘ ਦੇ ਨਾਲ ਹਾਕੀ ਓਲੰਪੀਅਨ ਅਜੀਤ ਸਿੰਘ, ਦੋ ਵਾਰ ਦੇ ਏਸ਼ਿਆਈ ਖੇਡਾਂ ਦੇ ਸੋਨ ਤਮਗਾ ਜੇਤੂ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ, ਪੰਜਾਬ ਅਤੇ ਜੇ.ਸੀ.ਟੀ.ਦੀ ਫੁੱਟਬਾਲ ਦੇ ਰੂਹ-ਏ-ਰਵਾਂ ਸੁਖਵਿੰਦਰ ਸਿੰਘ ਅਤੇ ਰੋਇੰਗ ਓਲੰਪੀਅਨ ਮਨਜੀਤ ਸਿੰਘ ਦੀ ਵੀ ਇਸ ਐਵਾਰਡ ਲਈ ਚੋਣ ਹੋਈ ਹੈ। ਹਾਕੀ ਦੇ ਜਾਦੂਗਰ ਦਾਦਾ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਹਰ ਸਾਲ 29 ਅਗਸਤ ਨੂੰ ਦਿੱਤੇ ਜਾਂਦੇ ਕੌਮੀ ਖੇਡ ਪੁਰਸਕਾਰਾਂ ਵਿਚੋਂ ਇਹ ਇਕਲੌਤਾ ਖੇਡ ਪੁਰਸਕਾਰ ਹੈ ਜਿਹੜਾ ਧਿਆਨ ਚੰਦ ਦੇ ਨਾਂ ਉਤੇ ਹੈ। ਕੋਰੋਨਾ ਮਹਾਮਾਰੀ ਦੇ ਸੰਕਟ ਕਾਰਨ ਇਸ ਵਾਰ ਦੇਸ਼ ਦੇ ਰਾਸ਼ਟਰਪਤੀ ਹਮੇਸ਼ਾ ਵਾਂਗ ਰਾਸ਼ਟਰਪਤੀ ਭਵਨ ਵਿੱਚ ਫਿਜੀਕਲ ਐਵਾਰਡ ਸੌਂਪਣ ਦੀ ਬਜਾਏ ਵਰਚੁਅਲ ਐਵਾਰਡ ਸਮਾਰੋਹ ਰਾਹੀਂ ਸਮੂਹ ਪੁਰਸਕਾਰ ਜੇਤੂਆਂ ਨੂੰ ਐਵਾਰਡ ਸੌਂਪਣਗੇ। ਪੰਜਾਬ ਦੇ ਖਿਡਾਰੀਆਂ ਨੂੰ ਇਹ ਸਨਮਾਨ ਚੰਡੀਗੜ੍ਹ ਵਿਖੇ ਯੂ.ਟੀ. ਸਕੱਤਰੇਤ ਵਿਖੇ ਵਰਚੁਅਲ (ਆਨਲਾਈਨ) ਸਮਾਰੋਹ ਰਾਹੀਂ ਰਾਸ਼ਟਰਪਤੀ ਹੱਥੋਂ ਇਹ ਪੁਰਸਕਾਰ ਮਿਲੇਗਾ।

PunjabKesari

ਕੁਲਦੀਪ ਸਿੰਘ ਭੁੱਲਰ ਸਰਾਵਾਂ ਬੋਦਲਾ ਦਾ ਉਹ ਸਿਤਾਰਾ ਹੈ ਜਿਸ ਨੇ ਪਿੰਡ ਦੀਆਂ ਖੇਡ ਪ੍ਰਾਪਤੀਆਂ ਨੂੰ ਚਾਰ ਚੰਨ ਲਾਏ। 1976 ਵਿੱਚ ਉਸ ਨੂੰ ਆਪਣੇ ਪਹਿਲੇ ਨੈਸ਼ਨਲ ਸੋਨ ਤਮਗੇ ਬਦਲੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੋ ਬਾਅਦ ਵਿੱਚ ਦੇਸ਼ ਦੇ ਸੱਤਵੇਂ ਰਾਸ਼ਟਰਪਤੀ ਬਣੇ, ਹੱਥੋਂ ਮਿਲਿਆ ਸੀ। ਕੁਲਦੀਪ ਸਿੰਘ ਨੂੰ 44 ਸਾਲਾਂ ਬਾਅਦ ਹੁਣ ਧਿਆਨ ਚੰਦ ਐਵਾਰਡ ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸਰਾਵਾਂ ਬੋਦਲਾ ਦੇ ਖੇਡ ਇਤਿਹਾਸ ਵਿੱਚ ਇਕ ਸੁਨਹਿਰੀ ਪੰਨਾ ਜੁੜ ਜਾਵੇਗਾ। ਮਲੋਟ ਤੋਂ ਪੱਛਮ ਵਾਲੇ ਪਾਸੇ 10 ਕਿਲੋਮੀਟਰ ਦੀ ਦੂਰੀ 'ਤੇ ਸੱਤ ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਵਸਿਆ ਪਿੰਡ ਸਰਾਵਾਂ ਬੋਦਲਾ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ। ਸੰਤਾਲੀ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬਹੁਤੀ ਆਬਾਦੀ ਮੁਸਲਮਾਨਾਂ ਦੀ ਸੀ। ਦਿੱਲੀ ਦੀ ਜਾਮਾ ਮਸਜਿਦ ਤੋਂ ਬਾਅਦ ਉਤਰੀ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਇਸੇ ਪਿੰਡ ਵਿੱਚ ਸਥਿਤ ਹੈ। ਵੰਡ ਤੋਂ ਬਾਅਦ ਇਸ ਪਿੰਡ ਵਿੱਚ ਲਹਿੰਦੇ ਪੰਜਾਬ ਤੋਂ ਮਾਝੇ ਵਿੱਚ ਆਏ ਜੱਟ ਪਰਿਵਾਰ ਵੱਡੀ ਗਿਣਤੀ ਵਿੱਚ ਵਸ ਗਏ। ਹੁੰਦੜ ਹੇਲ ਗੱਭਰੂਆਂ ਦੇ ਸਰੀਰ ਖੇਡਾਂ ਦੇ ਅਨੁਕੂਲ ਸੀ। ਸਰਾਵਾਂ ਬੋਦਲਾਂ ਪਿੰਡ ਵਿੱਚ ਖੇਡਾਂ ਲਈ ਸੁਖਾਵਾਂ ਮਾਹੌਲ ਸੀ। ਇਸ ਲਈ  ਪਿੰਡ ਵਿੱਚ ਜਿੰਨੇ ਖਿਡਾਰੀ ਹੋਏ ਹਨ, ਉਸ ਤੋਂ ਵੱਧ ਅਫਸਰ, ਫੌਜੀ ਤੇ ਪੁਲਿਸ ਅਫਸਰ ਹੋਏ ਹਨ।

ਕੁਲਦੀਪ ਸਿੰਘ ਭੁੱਲਰ ਦੇ ਪੂਰੇ ਪਰਿਵਾਰ ਨੇ ਖੇਡਾਂ, ਫੌਜ ਅਤੇ ਪੁਲਿਸ ਜ਼ਰੀਏ ਦੇਸ਼ ਅਤੇ ਸੂਬੇ ਦੀ ਸੇਵਾ ਕੀਤੀ। ਕੁਲਦੀਪ ਸਿੰਘ ਦੇ ਦਾਦਾ ਸ਼ਿੰਗਾਰਾ ਸਿੰਘ ਹੁਰੀਂ ਤਿੰਨ ਭਰਾ ਸਨ। ਤਾਰਾ ਸਿੰਘ ਤੇ ਦਾਰਾ ਸਿੰਘ ਦੋ ਹੋਰ ਭਰਾ ਸਨ। ਤਾਰਾ ਸਿੰਘ ਆਪਣੇ ਜ਼ਮਾਨੇ ਦੇ ਮਸ਼ਹੂਰ ਥਾਣੇਦਾਰ ਹੁੰਦੇ ਸਨ। ਤਾਰਾ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਭੁੱਲਰ ਤੇ ਦਰਸ਼ਨ ਸਿੰਘ ਭੁੱਲਰ ਨੇ ਪੁਲਿਸ ਵਿੱਚ ਸੇਵਾ ਨਿਭਾਈ। ਸ਼ਿੰਗਾਰਾ ਸਿੰਘ ਦੇ ਪੁੱਤਰ ਨਿਰੰਜਣ ਸਿੰਘ ਫੌਜ ਵਿੱਚ ਰਸਾਲਦਾਰ ਸਨ। ਇਕ ਹੋਰ ਪੁੱਤਰ ਮੋਹਨ ਸਿੰਘ ਵੀ ਫੌਜ ਵਿੱਚ ਸਨ। ਨਿਰੰਜਣ ਸਿੰਘ ਦੇ ਤਿੰਨ ਪੁੱਤਰ ਸਨ। ਕੁਲਬੀਰ ਸਿੰਘ, ਕੁਲਦੀਪ ਸਿੰਘ ਤੇ ਜਗਰਾਜ ਸਿੰਘ। ਕੁਲਬੀਰ ਸਿੰਘ ਸਾਇੰਸ ਅਧਿਆਪਕ ਸਨ ਪਰ ਉਸ ਦਾ ਖੇਡਾਂ ਵੱਲ ਵੱਧ ਰੁਝਾਨ ਸੀ। ਉਸੇ ਦੀ ਪ੍ਰੇਰਨਾ ਨਾਲ ਪਿੰਡ ਦੇ ਸਕੂਲ ਵਿੱਚ ਛੋਟੀ ਉਮਰੇ ਨਿਆਣੇ ਅਥਲੈਟਿਕਸ ਨਾਲ ਜੁੜ ਗਏ। ਕੁਲਦੀਪ ਸਿੰਘ ਭੁੱਲਰ ਨੇ ਡਿਸਕਸ ਥਰੋਅ ਅਤੇ ਛੋਟੇ ਭਰਾ ਜਗਰਾਜ ਸਿੰਘ ਨੇ ਹੈਮਰ ਥਰੋਅ ਈਵੈਂਟ ਚੁਣਿਆ। ਕੁਲਦੀਪ ਸਿੰਘ ਜਿੱਥੇ ਏਸ਼ੀਆ ਦਾ ਚੈਂਪੀਅਨ ਬਣਿਆ ਉਥੇ ਜਗਰਾਜ ਸਿੰਘ ਯੂਨੀਵਰਸਿਟੀ ਅਤੇ ਅਗਾਂਹ ਜਾ ਕੇ ਰੇਲਵੇ ਦਾ ਚੈਂਪੀਅਨ ਬਣਿਆ। ਇਸ ਵੇਲੇ ਉਹ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਨੌਕਰੀ ਕਰ ਰਿਹਾ ਹੈ। ਕੁਲਬੀਰ ਦਾ ਪੁੱਤਰ ਅਮਰਦੀਪ ਸਿੰਘ ਵੀ ਕੌਮੀ ਪੱਧਰ ਦਾ ਡਿਸਕਸ ਥਰੋਅਰ ਰਿਹਾ ਜਦੋਂ ਕਿ ਕੁਲਦੀਪ ਦਾ ਪੁੱਤਰ ਜਸਦੀਪ ਸਿੰਘ ਬਾਸਕਟਬਾਲ ਵਿੱਚ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨ ਬਣਿਆ।

PunjabKesari

ਸਰਾਵਾਂ ਬੋਦਲਾ ਦੇ ਹੋਰਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੁਲਬੀਰ ਦੇ ਮਾਰਗ ਦਰਸ਼ਨ ਅਤੇ ਕੁਲਦੀਪ ਨੂੰ ਦੇਖੋ-ਦੇਖ ਅਥਲੈਟਿਕਸ ਨਾਲ ਜੁੜੇ ਇਸੇ ਪਿੰਡ ਦੇ ਮਨਜੀਤ ਸਿੰਘ ਨੇ ਡਿਸਕਸ ਥਰੋਅ ਵਿੱਚ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਕੋਈ ਵੀ ਪੰਜਾਬੀ ਖਿਡਾਰੀ ਤਮਗਾ ਨਾ ਜਿੱਤ ਸਕਿਆ। ਸਰਾਵਾਂ ਬੋਦਲਾ ਦਾ ਹੀ ਕਰਨੈਲ ਸਿੰਘ ਜ਼ਿਲੇਦਾਰ ਜੋ ਤਹਿਸੀਲਦਾਰ ਰਿਟਾਇਰ ਹੋਇਆ, ਹੈਮਰ ਥਰੋਅ ਵਿੱਚ ਯੂਨੀਵਰਸਿਟੀ ਚੈਂਪੀਅਨ ਬਣਿਆ। ਇਕ ਹੋਰ ਖਿਡਾਰੀ ਹਰਪ੍ਰੀਤ ਸਿੰਘ ਨੇ ਡਿਸਕਸ ਥਰੋਅ ਵਿੱਚ ਕੌਮੀ ਪੱਧਰ ਤੱਕ ਨਾਮਣਾ ਖੱਟਿਆ ਅਤੇ ਫੇਰ ਉਹ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਿਆ। ਤਕੜੇ ਸਰੀਰ ਵਾਲੇ ਪਿੰਡ ਦੇ ਮੁੰਡੇ ਕਬੱਡੀ ਖੇਡ ਵਿੱਚ ਵੀ ਤਕੜੇ ਸਨ। ਕੋਈ ਸਮਾਂ ਸੀ ਜਦੋਂ ਸਰਾਵਾਂ ਦਾ ਇਕ ਨੌਜਵਾਨ ਹਰ ਸਾਲ ਜਲੰਧਰ ਸਥਿਤ ਏਸ਼ੀਆ ਦੇ ਇਕਲੌਤੇ ਸਪੋਰਟਸ ਕਾਲਜ ਵਿੱਚ ਦਾਖਲ ਹੁੰਦਾ ਸੀ ਅਤੇ ਫੇਰ ਉਹ ਕੌਮੀ ਤੇ ਕੌਮਾਂਤਰੀ ਪੱਧਰ ਦਾ ਅਥਲੀਟ ਬਣ ਜਾਂਦਾ ਸੀ। ਇਸੇ ਪਿੰਡ ਦਾ ਵਿੱਕੀ ਗੌਂਡਰ ਜਿਹੜਾ ਸਪੋਰਟਸ ਕਾਲਜ ਦਾਖਲ ਹੋ ਕੇ ਕੌਮੀ ਪੱਧਰ ਦਾ ਖਿਡਾਰੀ ਬਣਿਆ, ਨੇ ਗੈਂਗਸਟਰ ਵਜੋਂ ਬਦਨਾਮੀ ਖੱਟੀ। ਉਸ ਵੇਲੇ ਸਰਾਵਾਂ ਬੋਦਲਾ ਦਾ ਨਾਂ ਮਾੜੀਆਂ ਸੁਰਖੀਆਂ ਵਿੱਚ ਰਿਹਾ ਪਰ ਹੁਣ ਕੁਲਦੀਪ ਸਿੰਘ ਭੁੱਲਰ ਨੇ ਕੌਮੀ ਖੇਡ ਐਵਾਰਡ ਹਾਸਲ ਕਰਕੇ ਪਿੰਡ ਨੂੰ ਚੰਗੀਆਂ ਸੁਰਖੀਆਂ ਵਿੱਚ ਲਿਆਂਦਾ ਹੈ।

ਨਿਰੰਜਣ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ 22 ਮਾਰਚ 1957 ਨੂੰ ਜਨਮੇ ਕੁਲਦੀਪ ਸਿੰਘ ਨੇ ਪਿੰਡੋਂ ਹੀ ਦਸਵੀਂ ਦੀ ਪੜ੍ਹਾਈ ਕੀਤੀ। ਚੰਗੇ ਸੁਟਾਵੇ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਉਸ ਨੇ 1973-74 ਵਿੱਚ ਸਪੋਰਟਸ ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ। ਗਿਆਰ੍ਹਵੀਂ ਵਿੱਚ ਪੜ੍ਹਦਿਆਂ ਕੁਲਦੀਪ ਸਟੇਟ ਚੈਂਪੀਅਨ ਬਣਿਆ। ਕੌਮੀ ਸਕੂਲ ਖੇਡਾਂ ਵਿੱਚ ਉਹ ਚੌਥੇ ਨੰਬਰ 'ਤੇ ਰਹਿ ਗਿਆ। 1975 ਵਿੱਚ ਹੈਦਰਾਬਾਦ ਵਿਖੇ ਹੋਈ ਆਲ ਇੰਡੀਆ ਇੰਟਰ 'ਵਰਸਿਟੀ ਅਥਲੈਟਿਕ ਮੀਟ ਵਿੱਚ ਕੁਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤਰਫੋਂ ਸੋਨੇ ਦਾ ਤਮਗਾ ਜਿੱਤਿਆ। ਅਗਲੇ ਹੀ ਸਾਲ 1976 ਵਿੱਚ ਪਲਾਈ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਹ ਜੂਨੀਅਰ ਨੈਸ਼ਨਲ ਚੈਂਪੀਅਨ ਬਣ ਗਿਆ। ਕੁਲਦੀਪ ਉਸੇ ਵੇਲੇ ਟਾਟਾ ਕੰਪਨੀ ਦੀ ਨਜ਼ਰੇ ਚੜ੍ਹ ਗਿਆ ਜਿਨ੍ਹਾਂ ਨੇ ਉਸ ਨੂੰ ਨੌਕਰੀ ਆਫਰ ਕੀਤੀ। ਕੁਲਦੀਪ ਨੇ ਜਮਸ਼ੇਦਪੁਰ ਆ ਕੇ ਟੈਲਕੋ ਜੁਆਇਨ ਕਰ ਲਈ। ਟੈਲਕੋ ਵੱਲੋਂ ਖੇਡਦਿਆਂ ਉਹ ਡਿਸਕਸ ਦੇ ਨਾਲ ਹੈਮਰ ਥਰੋਅ ਤੇ ਸ਼ਾਟਪੁੱਟ ਵਿੱਚ ਤਮਗੇ ਜਿੱਤਦਾ। ਹੈਮਰ ਉਹ 52 ਮੀਟਰ ਤੋਂ ਉਪਰ ਅਤੇ ਸ਼ਾਟਪੁੱਟ 15 ਮੀਟਰ ਸੁੱਟਦਾ ਸੀ।

PunjabKesari

ਕੁਲਦੀਪ ਨੇ ਸੀਨੀਅਰ ਵਰਗ ਵਿੱਚ ਖੇਡਦਿਆਂ 1978 ਵਿੱਚ ਹੈਦਰਾਬਾਦ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਪੰਜਾਬ ਲਈ ਸੋਨੇ ਦਾ ਤਮਗਾ ਜਿੱਤਿਆ। ਉਸ ਤੋਂ ਬਾਅਦ ਇਕ ਦਹਾਕਾ ਕੋਈ ਵੀ ਡਿਸਕਸ ਥਰੋਅਰ ਉਸ ਦੇ ਨੇੜੇ ਨਹੀਂ ਲੱਗਿਆ। ਦੇਸ਼ ਦੇ ਕਿੱਸੇ ਵੀ ਹਿੱਸੇ ਕੋਈ ਨੈਸ਼ਨਲ ਮੀਟ ਹੁੰਦੀ ਤਾਂ ਉਹ ਚੈਂਪੀਅਨ ਬਣ ਕੇ ਵਾਪਸ ਮੁੜਦਾ। ਲਗਾਤਾਰ 10 ਸਾਲ ਉਹ ਕੋਈ ਨਾ ਕੋਈ ਤਮਗਾ ਜਿੱਤੇ ਬਿਨਾਂ ਵਾਪਸ ਘਰ ਨਾ ਮੁੜਦਾ। 1979 ਵਿੱਚ ਅਜਮੇਰ, 1980 ਵਿੱਚ ਲਖਨਊ,  1981 ਵਿੱਚ ਬੰਗਲੌਰ ਤੇ ਕਾਲੀਕਾਟ ਵਿਖੇ ਹੋਈਆਂ ਲਗਾਤਾਰ ਚਾਰ ਆਲ ਇੰਡੀਆ ਓਪਨ ਮੀਟ ਮੁਕਾਬਲਿਆਂ ਵਿੱਚ ਉਸ ਨੇ ਸੋਨ ਤਮਗੇ ਜਿੱਤੇ। 1986 ਵਿੱਚ ਨਵੀਂ ਦਿੱਲੀ ਵਿਖੇ ਵੀ ਓਪਨ ਮੀਟ ਅਤੇ 1987 ਵਿੱਚ ਨਵੀਂ ਦਿੱਲੀ ਵਿਖਏ ਹੀ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਚੈਂਪੀਅਨ ਬਣਿਆ। ਇਸ ਤੋਂ ਇਲਾਵਾ ਉਸ ਨੇ 1978 ਤੋਂ 1989 ਤੱਕ ਅੱਠ ਵਾਰ ਚਾਂਦੀ ਦਾ ਤਮਗਾ ਅਤੇ ਪੰਜ ਵਾਰ ਕਾਂਸੀ ਦਾ ਤਮਗਾ ਜਿੱਤਿਆ। ਟੈਲਕੋ ਤੋਂ ਬਾਅਦ ਬੀ.ਐਸ.ਐਫ. ਵਿੱਚ ਭਰਤੀ ਹੋਏ ਕੁਲਦੀਪ ਸਿੰਘ ਨੇ 10 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਤਮਗੇ ਜਿੱਤੇ। ਦੋ ਵਾਰ ਸੋਨੇ, ਚਾਰ-ਚਾਰ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ।

ਕੌਮਾਂਤਰੀ ਪੱਧਰ 'ਤੇ ਕੁਲਦੀਪ ਨੇ ਪਹਿਲੀ ਵਾਰ 1978 ਵਿੱਚ ਆਪਣੀ ਛਾਪ ਛੱਡੀ। ਭਾਰਤ ਤੇ ਰੂਸ ਵਿਚਾਲੇ ਹੋਈਆਂ ਚਾਰ ਟੈਸਟ ਅਥਲੈਟਿਕਸ ਮੀਟਾਂ ਵਿੱਚ ਉਸ ਨੇ ਦੋ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ। ਅੰਮ੍ਰਿਤਸਰ ਤੇ ਜੋਧਪੁਰ ਵਿਖੇ ਉਹ ਜੇਤੂ ਰਿਹਾ ਜਦੋਂ ਕਿ ਪਟਿਆਲਾ ਤੇ ਮੇਰਠ ਵਿਖੇ ਉਪ ਜੇਤੂ। 1982 ਵਿੱਚ ਨੌਵੀਆਂ ਏਸ਼ਿਆਈ ਖੇਡਾਂ ਨਵੀਂ ਦਿੱਲੀ ਵਿਖੇ ਹੋਣੀਆਂ ਸਨ। ਮੇਜ਼ਬਾਨੀ ਮਿਲਣ ਕਰਕੇ ਭਾਰਤੀ ਖਿਡਾਰੀ ਜੀਅ ਜਾਨ ਨਾਲ ਤਿਆਰੀ ਕਰ ਰਹੇ ਸਨ। ਕੁਲਦੀਪ ਸਿੰਘ ਪਹਿਲੀ ਵਾਰ ਕਿਸੇ ਵੱਡੇ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਸੀ। ਡਿਸਕਸ ਦੇ ਈਵੈਂਟ ਵਿੱਚ ਉਸ ਨੇ 53.50 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਹਾਕੀ ਟੀਮ ਅਤੇ ਪਹਿਲਵਾਨ ਕਰਤਾਰ ਸਿੰਘ ਦੇ ਬਰਾਬਰ ਚਾਂਦੀ ਦਾ ਤਮਗਾ ਜਿੱਤ ਕੇ ਵੀ ਕੁਲਦੀਪ ਸਿੰਘ ਦੀ ਵਾਪਸੀ ਉਤੇ ਕੋਈ ਖਾਸ ਪੁੱਛ-ਗਿੱਛ ਨਾ ਹੋਈ। ਬੀ.ਐਸ.ਐਫ. ਨੇ ਉਸ ਦੀ ਵੁੱਕਤ ਪਾਉਂਦਿਆਂ ਨੌਕਰੀ ਜ਼ਰੂਰ ਆਫਰ ਕੀਤੀ। ਕੁਲਦੀਪ ਸਿੰਘ ਸੱਤ-ਅੱਠ ਸਾਲ ਸਾਲ ਜਮਸ਼ੇਦਪੁਰ ਲਗਾਉਣ ਤੋਂ ਬਾਅਦ 1982 ਵਿੱਚ ਬੀ.ਐਸ.ਐਫ. ਵਿੱਚ ਇੰਸਪੈਕਟਰ ਭਰਤੀ ਹੋ ਗਏ ਅਤੇ ਆਪਣਾ ਪੱਕਾ ਟਿਕਾਣਾ ਜਲੰਧਰ ਹੀ ਬਣਾ ਲਿਆ।

PunjabKesari

ਅਗਲੇ ਸਾਲ 1983 ਵਿੱਚ ਜਕਾਰਤਾ ਵਿਖੇ ਏਸ਼ੀਅਨ ਟਰੈਕ ਐਂਡ ਫੀਲਡ ਮੀਟ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1984 ਵਿੱਚ ਕੁਲਦੀਪ ਦੀ ਖੇਡ ਪੂਰੀ ਸਿਖਰ 'ਤੇ ਸੀ ਅਤੇ ਜਰਮਨੀ ਵਿਖੇ ਟਰਾਇਲਾਂ ਦੌਰਾਨ ਉਸ ਨੇ ਆਪਣੇ ਖੇਡ ਜੀਵਨ ਦੀ ਸਭ ਤੋਂ ਵੱਡੀ ਥਰੋਅ 56.34 ਮੀਟਰ ਸੁੱਟੀ ਜੋ ਕਿ ਪਰਵੀਨ ਕੁਮਾਰ ਦੀ ਥਰੋਅ ਨਾਲੋਂ ਵੀ ਜ਼ਿਆਦਾ ਸੀ। 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੱਦ ਤੋਂ ਵੱਧ ਉਸ ਨੇ ਥਰੋਅ ਸੁੱਟੀ ਸੀ ਪਰ ਗੋਡੇ ਦੀ ਸੱਟ ਕਾਰਨ ਉਹ ਓਲੰਪਿਕਸ ਖੇਡਣ ਤੋਂ ਖੁੰਝ ਗਿਆ ਜਿਸ ਦਾ ਉਸ ਨੂੰ ਸਾਰੀ ਉਮਰ ਪਛਤਾਵਾ ਰਿਹਾ। ਕੌਮਾਂਤਰੀ ਪੱਧਰ 'ਤੇ ਕੁਲਦੀਪ ਨੇ ਆਖਰੀ ਪ੍ਰਾਪਤੀ 1986 ਵਿੱਚ ਖੱਟੀ ਜਦੋਂ ਦਿੱਲੀ ਵਿਖੇ ਹੋਈ ਛੇ ਮੁਲਕਾਂ ਦੀ ਇੰਟਰ ਨੈਸ਼ਨਲ ਮੀਟ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਉਹ ਕੁਝ ਵਰ੍ਹੇ ਕੌਮੀ ਪੱਧਰ 'ਤੇ ਸਰਗਰਮ ਰਿਹਾ ਫੇਰ ਉਸ ਨੇ ਖਿਡਾਰੀ ਵਜੋਂ ਖੇਡ ਨੂੰ ਅਲਵਿਦਾ ਆਖ ਕੇ ਕੋਚਿੰਗ ਵੱਲ ਰੁਖ ਕੀਤਾ। ਐਨ.ਆਈ.ਐਸ. ਪਟਿਆਲਾ ਤੋਂ ਕੋਚਿੰਗ ਦਾ ਡਿਪਲੋਮਾ ਕਰਨ ਵਾਲੇ ਕੁਲਦੀਪ ਸਿੰਘ ਕੁਝ ਵਰ੍ਹੇ ਭਾਰਤੀ ਕੌਮੀ ਅਥਲੈਟਿਕਸ ਟੀਮ ਦੇ ਕੋਚ ਵੀ ਰਹੇ। ਕੁਲਦੀਪ ਸਿੰਘ ਜਲੰਧਰ ਹੀ ਲੱਧੇਵਾਲੀ ਰੋਡ ਉਤੇ ਕਰੋਲ ਬਾਗ ਖੇਤਰ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਜਸਦੀਪ ਸਿੰਘ ਜੋ ਬਾਸਕਟਬਾਲ ਦਾ ਕੁੱਲ ਹਿੰਦ ਯੂਨੀਵਰਸਿਟੀ ਚੈਂਪੀਅਨ ਰਿਹਾ, ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ ਅਤੇ ਬੇਟੀ ਮਨਦੀਪ ਸਿੰਘ ਆਸਟਰੇਲੀਆ ਸੈਟਲ ਹੈ।

ਜ਼ੋਰ ਵਾਲੀਆਂ ਖੇਡਾਂ ਨਾਲ ਜੁੜੇ ਹੋਣ ਕਰਕੇ ਕੁਲਦੀਪ ਦੇ ਪਰਿਵਾਰ ਦੀ ਖੁਰਾਕ ਵੀ ਖੁੱਲ੍ਹੀ ਸੀ। ਦੁੱਧ-ਘਿਓ, ਮਾਸ-ਮੀਟ, ਮੱਛੀ ਖੁੱਲ੍ਹਾ ਖਾਂਦੇ ਸਨ। ਥਰੋਅਰਾਂ ਲਈ ਇਹ ਖੁਰਾਕ ਵੀ ਜ਼ਰੂਰੀ ਹੈ। ਕੁਲਦੀਪ ਸਿੰਘ ਮੋਗੇ ਵਿਆਹਿਆ ਸੀ ਜਿੱਥੇ ਉਸ ਦੀ ਪਤਨੀ ਜਸਵਿੰਦਰ ਕੌਰ ਦਾ ਪਰਿਵਾਰ ਸ਼ੁੱਧ ਸ਼ਾਕਾਹਾਰੀ ਸੀ। ਹਾਲਾਂਕਿ ਜਸਵਿੰਦਰ ਸਿੰਘ ਵੀ ਵਾਲੀਬਾਲ ਖੇਡ ਵਿੱਚ ਜ਼ਿਲਾ ਪੱਧਰ 'ਤੇ ਖੇਡੀ ਸੀ ਪਰ ਖਿਡਾਰੀਆਂ ਵਾਂਗ ਮਾਸਾਹਾਰੀ ਭੋਜਨ ਉਨ੍ਹਾਂ ਦੇ ਖੁਰਾਕ ਦਾ ਹਿੱਸਾ ਨਹੀਂ ਸੀ। ਸ਼ੁਰੂ ਵਿੱਚ ਜਸਵਿੰਦਰ ਕੌਰ ਨੂੰ ਕੁਲਦੀਪ ਸਿੰਘ ਲਈ ਮਾਸ-ਮੀਟ ਬਣਾਉਂਦਿਆਂ ਸੂਕ ਆਉਣੀ ਪਰ ਹੌਲੀ-ਹੌਲੀ ਉਸ ਦੀ ਆਦਤ ਪੈ ਗਈ ਪਰ ਕੁਲਦੀਪ ਨੂੰ ਸਹੁਰੇ ਗਿਆ ਸਿਰਫ ਪਨੀਰ ਖਾਣ ਨੂੰ ਹੀ ਮਿਲਣਾ। ਕੁਲਦੀਪ ਘਰੋਂ ਬਾਹਰ ਰਹਿੰਦਿਆਂ ਨੌਕਰੀ ਦੇ ਨਾਲ ਖੇਡਾਂ ਵੱਲ ਜ਼ਿਆਦਾ ਧਿਆਨ ਕੇਂਦਰਿਤ ਰੱਖਦਾ ਅਤੇ ਕਈ ਵਾਰ ਖਰਚੇ ਵਾਸਤੇ ਘਰੋਂ ਵੀ ਪੈਸੇ ਲਿਆਉਣੇ ਪੈਂਦੇ।

PunjabKesari

ਕੁਲਦੀਪ ਦੀਆਂ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਅਥਾਹ ਖੇਡ ਪ੍ਰਾਪਤੀਆਂ ਬਦਲੇ ਉਸ ਨੂੰ ਕਿਤੇ ਵੀ ਬਣਦਾ ਮਾਣ-ਸਨਮਾਨ ਨਹੀਂ ਮਿਲਿਆ, ਇਸ ਪਿੱਛੇ ਇਕ ਕਾਰਨ ਉਸ ਦਾ ਸੰਗਾਊ ਸੁਭਾਅ ਵੀ ਹੈ। ਕੁਲਦੀਪ ਸਿੰਘ ਨਾਲ ਮੇਰੀ ਸਹੁਰਿਆਂ ਵਾਲੇ ਪਾਸਿਓ ਰਿਸ਼ਤੇਦਾਰੀ ਹੈ। ਮੇਰੀ ਪਤਨੀ ਦੇ ਦਾਦਾ ਤਾਰਾ ਸਿੰਘ ਤੇ ਉਨ੍ਹਾਂ ਦੇ ਦਾਦਾ ਸ਼ਿੰਗਾਰਾ ਸਿੰਘ ਸਕੇ ਭਰਾ ਸਨ। ਮੈਂ ਪਹਿਲੀ ਵਾਰ ਜਦੋਂ ਉਨ੍ਹਾਂ ਨੂੰ ਮਿਲਿਆ ਤਾਂ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਦਾ ਜ਼ਿਕਰ ਕੀਤਾ ਸੀ ਤਾਂ ਉਨ੍ਹਾਂ ਬਾਅਦ ਵਿੱਚ ਹੈਰਾਨੀ ਜ਼ਾਹਰ ਕਰਦਿਆਂ ਮੇਰੀ ਸੱਸ ਨੂੰ ਕਿਹਾ ਸੀ, ''ਚਾਚੀ ਆਪਣਾ ਪ੍ਰਾਹੁਣਾ ਤਾਂ ਮੇਰੀਆਂ ਖੇਡਾਂ ਬਾਰੇ ਵੀ ਜਾਣਦਾ, ਇਹ ਤਾਂ ਸਾਡੀ ਲਾਈਨ ਦਾ ਲੱਗਦਾ।'' ਉਸ ਗੱਲ ਤੋਂ ਲੱਗਿਆ ਜਿਵੇਂ ਕੁਲਦੀਪ ਨੂੰ ਮੇਰੇ ਖੇਡਾਂ ਦੇ ਗਿਆਨ ਉਤੇ ਖੁਸ਼ੀ ਤਾਂ ਹੈ ਪਰ ਆਮ ਲੋਕਾਂ ਵਿੱਚ ਉਸ ਦੀਆਂ ਖੇਡ ਪ੍ਰਾਪਤੀਆਂ ਦਾ ਪਤਾ ਨਾ ਹੋਣ ਦਾ ਉਸ ਨੂੰ ਰੰਜ ਵੀ ਸੀ। ਖੇਡਾਂ-ਖਿਡਾਰੀਆਂ ਬਾਰੇ ਲਿਖਦਿਆਂ ਮੈਨੂੰ ਵੀਹ ਸਾਲ ਹੋਣ ਵਾਲੇ ਹਨ ਅਤੇ ਮੇਰੇ ਵਿਆਹ ਨੂੰ ਗਿਆਰਾਂ ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਕਿਤੇ ਵੀ ਉਨ੍ਹਾਂ ਮੈਨੂੰ ਕਿਸੇ ਆਣੇ-ਬਹਾਨੇ ਆਪਣੇ ਬਾਰੇ ਲਿਖਣ ਲਈ ਨਹੀਂ ਗਿਆ।

ਹੁਣ ਜਦੋਂ ਕੁਲਦੀਪ ਸਿੰਘ ਨੂੰ 'ਧਿਆਨ ਚੰਦ ਐਵਾਰਡ' ਲਈ ਚੁਣਿਆ ਗਿਆ ਤਾਂ ਮੈਂ ਖੁਦ ਉਨ੍ਹਾਂ ਬਾਰੇ ਲਿਖਣ ਲਈ ਗੱਲਬਾਤ ਕਰਦਿਆਂ ਮਸਾਲਾ ਇਕੱਠਾ ਕੀਤਾ। ਹੁਣ ਵੀ ਉਨ੍ਹਾਂ ਨੇ ਸੰਗਾਊ ਸੁਭਾਅ ਕਾਰਨ ਆਪਣੇ ਬਾਰੇ ਕੁਝ ਜ਼ਿਆਦਾ ਨਹੀਂ ਦੱਸਿਆ। ਖਿਡਾਰੀਆਂ ਬਾਰੇ ਲਿਖਦਿਆਂ ਮੈਂ ਸੈਂਕੜੇ ਖਿਡਾਰੀਆਂ ਦੀ ਇੰਟਰਵਿਊ ਕੀਤੀ ਹੈ ਜਿਨ੍ਹਾਂ ਵਿੱਚ ਭਾਰਤ ਦੇ ਵੱਡੇ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਦੇ ਚੋਟੀ ਦੇ ਦੌੜਾਕ ਓਸੈਨ ਬੋਲਟ, ਪੋਲਵਾਲਟਰ ਯੇਲੇਨਾ ਇਸਨੇਬਾਅਵਾ, ਜਿਮਨਾਸਟ ਨਾਦੀਆ ਕੁਮੈਂਸੀ ਜਰਮਨੀ ਦੇ ਹਾਕੀ ਸਟਾਰ ਕ੍ਰਿਸਟੋਫਰ ਜ਼ੈਲਰ ਵੀ ਸ਼ਾਮਲ ਹਨ। ਐਤਕੀ ਪਹਿਲੀ ਵਾਰ ਮੈਂ ਆਪਣੇ ਕਿਸੇ ਰਿਸ਼ਤੇਦਾਰ ਖਿਡਾਰੀ ਦੀ ਇੰਟਰਵਿਊ ਕਰ ਰਿਹਾ ਸੀ ਪਰ ਮੇਰੀ ਪੂਰੀ ਵਾਹ ਲਗਾਉਣ ਦੇ ਬਾਵਜੂਦ ਕਿਸੇ ਖੇਡ ਲਿਖਾਰੀ ਲਈ ਜ਼ਰੂਰੀ ਕੋਈ ਅੰਦਰਲਾ ਸਕੂਪ ਨਹੀਂ ਕੱਢਿਆ ਜਾ ਸਕਿਆ। ਹੋਰ ਤਾਂ ਹੋਰ ਸਗੋਂ ਉਨ੍ਹਾਂ ਬਾਰੇ ਲਿਖਦਿਆਂ ਮੈਨੂੰ ਕੁਝ ਗੱਲਾਂ ਆਪਣੀ ਸੱਸ ਤੇ ਸਾਢੂ ਮਨਿੰਦਰ ਸਿੰਘ ਢਿੱਲੋਂ ਕੋਲੋਂ ਪਤਾ ਕਰਨੀਆਂ ਪਈਆਂ।

PunjabKesari

ਕੁਲਦੀਪ ਸਿੰਘ ਡਿਸਕਸ ਥਰੋਅ ਵਿੱਚ ਪਰਵੀਨ, ਪ੍ਰਦੁੱਮਣ, ਬਲਕਾਰ ਦਾ ਵਾਰਸ ਬਣਿਆ। ਕੁਲਦੀਪ ਨੇ ਇਨ੍ਹਾਂ ਸੁਟਾਵਿਆਂ ਨਾਲੋਂ ਵੀ ਵੱਧ ਦੂਰ ਡਿਸਕਸ ਸੁੱਟੀ ਹੈ। ਹਾਲਾਂਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਰਿਕਾਰਡ ਵੀ ਘੱਟ ਸੀ। ਪਰਵੀਨ ਨਾਲ ਆਪਣੀ ਇਕ ਸਾਂਝ ਬਾਰੇ ਕੁਲਦੀਪ ਸਿੰਘ ਦੱਸਦੇ ਹਨ, ''ਆਪਣੇ ਸ਼ੁਰੂਆਤੀ ਦੌਰ ਵਿੱਚ ਮੈਂ ਇਕ ਮੁਕਾਬਲਾ ਪਰਵੀਨ ਨਾਲ ਲੜਿਆ ਸੀ ਜਿਸ ਵਿੱਚ ਪਰਵੀਨ ਪਹਿਲੇ ਤੇ ਮੈਂ ਤੀਜੇ ਸਥਾਨ 'ਤੇ ਆਇਆ ਸੀ।'' ਕੁਲਦੀਪ ਦੀਆਂ ਖੇਡ ਪ੍ਰਾਪਤੀਆਂ ਦਾ ਆਖਰ ਚਾਰ ਦਹਾਕਿਆਂ ਬਾਅਦ ਮੁੱਲ ਪਿਆ। 'ਧਿਆਨ ਚੰਦ ਐਵਾਰਡ' ਨਾਲ ਕੁਲਦੀਪ ਖੇਡ ਖੇਤਰ ਵਿੱਚ ਗੁੰਮਨਾਮ ਹੋਣ ਤੋਂ ਬਚ ਗਿਆ।

  • Khed Rattan Punjab De
  • Asian Games Medallist
  • Kuldeep Singh Bullar
  • ਖੇਡ ਰਤਨ ਪੰਜਾਬ ਦੇ
  • ਕੁਲਦੀਪ ਭੁੱਲਰ
  • ਨਵਦੀਪ ਸਿੰਘ ਗਿੱਲ

ਪ੍ਰਗਿਆਨੰਦਾ ਤੇ ਦਿਵਿਆ ਚਮਕੇ, ਚੀਨ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ 'ਚ

NEXT STORY

Stories You May Like

  • ipl 2026  kuldeep yadav  s plan
    IPL 2026: ਕੁਲਦੀਪ ਯਾਦਵ ਦਾ ਮਾਸਟਰਪਲਾਨ, RCB 'ਤੇ ਜਿੱਤ ਤੋਂ ਬਾਅਦ ਦੱਸੀ ਗੇਂਦਬਾਜ਼ੀ ਰਣਨੀਤੀ
  • big news  mother of punjab kings  s biggest player passes away
    ਵੱਡੀ ਖਬਰ ; ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
  • illegal weapons module busted in hoshiarpur four accused arrested
    ਪੰਜਾਬ 'ਚ ਹਥਿਆਰਾਂ ਦੇ ਮਾਡਿਊਲ ਦਾ ਪਰਦਾਫ਼ਾਸ਼! ਕਰੋੜਾਂ ਦੀ ਹੈਰੋਇਨ, ਵਿਦੇਸ਼ੀ ਪਿਸਤੌਲ ਸਣੇ 4 ਮੁਲਜ਼ਮ ਗ੍ਰਿਫ਼ਤਾਰ
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • young man died tragically after an electric pole fell on him causing a fir
    ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ ਖੰਭਾ, ਅੱਗ ਲੱਗਣ ਕਾਰਨ ਹੋਈ ਦਰਦਨਾਕ ਮੌਤ
  • punjab weather  weather u turn
    ਪੰਜਾਬ 'ਚ ਮੌਸਮ ਦਾ ਯੂ-ਟਰਨ, ਵਿਭਾਗ ਨੇ ਜਾਰੀ ਕੀਤਾ ਅਲਰਟ, ਮੀਂਹ ਦੇ ਨਾਲ ਆਵੇਗਾ ਹਨ੍ਹੇਰੀ-ਤੂਫਾਨ
  • punjab s protest on the highway
    ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ
  • punjab village police
    ਅੱਧੀ ਰਾਤ ਨੂੰ ਦਹਿਲ ਉਠਿਆ ਪੰਜਾਬ ਦਾ ਇਹ ਪਿੰਡ, ਅੰਨ੍ਹੇਵਾਹ ਚੱਲ ਰਹੀਆਂ ਗੋਲ਼ੀਆਂ ਦੀਆਂ ਆਵਾਜ਼ਾਂ ਸੁਣ ਕੰਬੇ ਲੋਕ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
Trending
Ek Nazar
rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

i miss him a lot  hema malini remembers dharmend

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • gujarat won the toss and invited bengaluru to bat
      GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
    • jack draper withdraws from french open due to injury
      ਬ੍ਰਿਟੇਨ ਦੇ ਟੈਨਿਸ ਸਟਾਰ ਜੈਕ ਡ੍ਰੇਪਰ ਸੱਟ ਕਾਰਨ ਫ੍ਰੈਂਚ ਓਪਨ ਤੋਂ ਹੋਏ ਬਾਹਰ
    • spinners are not trying to turn the ball in ipl  muttiah muralitharan
      IPL 'ਚ ਸਪਿਨਰ ਗੇਂਦ ਨੂੰ ਟਰਨ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ : ਮੁੱਥਈਆ...
    • this sunrisers hyderabad batsman captured the   orange cap
      IPL 2026: ਵੈਭਵ ਸੂਰਿਆਵੰਸ਼ੀ ਨੂੰ ਲੱਗਾ ਝਟਕਾ; ਸਨਰਾਈਜ਼ਰਜ਼ ਹੈਦਰਾਬਾਦ ਦੇ ਇਸ...
    • ipl 2026  hardik  s statement on the defeat
      IPL 2026: ਹਾਰ 'ਤੇ ਹਾਰਦਿਕ ਦਾ ਬਿਆਨ, ਬੋਲੇ- ਅਸੀਂ ਉਹ ਨਹੀਂ ਕਰ ਸਕੇ ਜੋ MI...
    • kothari defeats advani to retain world billiards title
      ਕੋਠਾਰੀ ਨੇ ਅਡਵਾਨੀ ਨੂੰ ਹਰਾ ਕੇ ਵਿਸ਼ਵ ਬਿਲੀਅਰਡਸ ਖਿਤਾਬ ਰੱਖਿਆ ਬਰਕਰਾਰ
    • a major action was taken against the team captain during the ipl
      IPL ਵਿਚਾਲੇ ਟੀਮ ਦੇ ਕਪਤਾਨ 'ਤੇ ਹੋ ਗਈ ਵੱਡੀ ਕਾਰਵਾਈ ! 'ਬੈਨ' ਹੋਈ ਚੀਜ਼...
    • ipl 2026  pollard speaks on bumrah  s poor form
      IPL 2026: ਬੁਮਰਾਹ ਦੀ ਖ਼ਰਾਬ ਫਾਰਮ 'ਤੇ ਬੋਲੇ ਪੋਲਾਰਡ, ਹਰ ਖਿਡਾਰੀ ਨੂੰ ਬੁਰਾ...
    • not only ryan parg  these players have also smoked in a live match
      ਰਿਆਨ ਪਾਰਗ ਹੀ ਨਹੀਂ ਇਹ ਖਿਡਾਰੀ ਵੀ ਕਰ ਚੁੱਕੇ ਨੇ LIVE ਮੈਚ 'ਚ ਸਮੋਕਿੰਗ
    • ipl 2026  this big player will not play in the next few matches
      IPL 2026: ਅਗਲੇ ਕੁਝ ਮੈਚਾਂ 'ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ, ਟੂਰਨਾਮੈਂਟ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +