ਚੇਨਈ (ਨਿਕਲੇਸ਼ ਜੈਨ)– ਆਰ. ਪ੍ਰਗਿਆਨੰਦਾ ਤੇ ਦਿਵਿਆ ਦੇਸ਼ਮੁਖ ਦੀ ਮਹੱਤਵਪੂਰਨ ਜਿੱਤ ਨਾਲ ਭਾਰਤ ਨੇ ਐਤਵਾਰ ਨੂੰ ਫਿਡੇ ਆਨਲਾਈਨ ਸ਼ਤਰੰਜ ਓਲੰਪਿਆਡ ਵਿਚ ਨੌਵੇਂ ਤੇ ਆਖਰੀ ਦੌਰ ਵਿਚ ਮਜ਼ਬੂਤ ਚੀਨ ਨੂੰ 4-2 ਨਾਲ ਹਰਾ ਕੇ ਉਲਟਫੇਰ ਕੀਤਾ। ਭਾਰਤੀ ਟੀਮ ਹੁਣ 28 ਅਗਸਤ ਨੂੰ ਕੁਆਰਟਰ ਫਾਈਨਲ ਵਿਚ ਖੇਡੇਗੀ। ਭਾਰਤ ਨੇ ਅੰਡਰ-20 ਬੋਰਡ 'ਤੇ 4 ਡਰਾਅ ਤੇ 2 ਜਿੱਤਾਂ ਦੀ ਬਦੌਲਤ ਜਿੱਤ ਹਾਸਲ ਕੀਤੀ।
15 ਸਾਲਾ ਪ੍ਰਗਿਆਨੰਦਾ ਨੇ ਲਿਊ ਯਾਨ ਨੂੰ ਤੇ ਦਿਵਆ ਦੇਸ਼ਮੁੱਖ ਨੇ ਜਿਨੇਰ ਝੂ ਨੂੰ ਹਰਾਇਆ ਦਿੱਤੀ। ਭਾਰਤੀ ਕਪਤਾਨ ਵਿਦਤ ਗੁਜਰਾਤੀ ਤੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਡਿੰਗ ਲੀਰੇਨ ਵਿਚਾਲੇ ਬਾਜ਼ੀ ਡਰਾਅ ਰਹੀ ਤੇ ਪੀ. ਹਰਿਕ੍ਰਿਸ਼ਣਾ ਨੇ ਵੀ ਯਾਂਗੀ ਯੂ ਨਾਲ ਅੰਕ ਵੰਡੇ। ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਦੁਨੀਆ ਦੀ ਨੰਬਰ ਇਕ ਯਿਫਾਨ ਹੋਓ ਨਾਲ ਬਾਜ਼ੀ ਡਰਾਅ ਖੇਡੀ। ਡੀ. ਹਰਿਕਾ ਨੇ ਵੀ ਮੌਜੂਦਾ ਵਿਸ਼ਵ ਚੈਂਪੀਅਨ ਵੇਂਜੂਨ ਹੂ ਵਿਰੁੱਧ ਅੰਕ ਵੰਡੇ। ਭਾਰਤ ਨੇ ਪੂਲ-ਏ ਵਿਚ 17 ਅੰਕ ਤੇ 39.5 ਬੋਰਡ ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ, ਜਿਸ ਨਾਲ ਉਹ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਇਸ ਤੋਂ ਪਹਿਲਾਂ 7ਵੇਂ ਦੌਰ ਵਿਚ ਭਾਰਤ ਨੇ ਜਾਰਜੀਆ 'ਤੇ 4-2 ਨਾਲ ਤੇ 8ਵੇਂ ਦੌਰ ਵਿਚ ਜਰਮਨੀ 'ਤੇ 4.5-1.5 ਅੰਕਾਂ ਨਾਲ ਜਿੱਤ ਹਾਸਲ ਕੀਤੀ।
ਸਾਬਕਾ ਹਾਕੀ ਖਿਡਾਰੀਆਂ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ
NEXT STORY