ਨਵੀਂ ਦਿੱਲੀ— ਮਨੂ ਅੱਤਰੀ ਅਤੇ ਬੀ. ਸੁਮਿਤ ਰੈੱਡੀ ਦੀ ਭਾਰਤੀ ਜੋੜੀ ਨੂੰ ਪੁਰਸ਼ ਡਬਲਜ਼ ਸੈਮੀਫਾਈਨਲ 'ਚ ਸਿੱਧੇ ਗੇਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਡਬਲਜ਼ ਵਰਗ 'ਚ ਸ਼ਨੀਵਾਰ ਨੂੰ ਇੱਥੇ ਭਾਰਤੀ ਚੁਣੌਤੀ ਖਤਮ ਹੋ ਗਈ। ਅੰਤਿਮ ਚਾਰ ਦੇ ਮੁਕਾਬਲੇ 'ਚ ਮਨੂ ਅਤੇ ਸੁਮਿਤ ਨੂੰ ਰਿੰਕੀ ਕਰਨਦਾਸੁਵਾਰਦੀ ਅਤੇ ਅੰਗਾ ਪ੍ਰਤਮਾ ਦੀ ਇੰਡੋਨੇਸ਼ੀਆ ਦੀ ਜੋੜੀ ਦੇ ਖਿਲਾਫ ਸਿਰਫ 26 ਮਿੰਟ 'ਚ 21-12, 21-17 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਮਹਿਲਾ ਡਬਲਜ਼ 'ਚ ਭਾਰਤੀ ਚੁਣੌਤੀ ਕੁਆਰਟਰ ਫਾਈਨਲ 'ਚ ਖਤਮ ਹੋ ਗਈ ਸੀ ਜਦਕਿ ਮਿਕਸਡ ਡਬਲਜ਼ 'ਚ ਮੇਜ਼ਬਾਨ ਦੇਸ਼ ਦੀ ਕੋਈ ਜੋੜੀ ਦੂਜੇ ਦੌਰ ਦੀ ਰੁਕਾਵਟ ਨੂੰ ਪਾਰ ਨਾ ਕਰ ਸਕੀ।
ਆਂਦਰੇ ਰਸੇਲ ਬਣੇ ਸਿਕਸਰ ਕਿੰਗ, ਵਾਰਨਰ ਨੂੰ ਛੱਡਿਆ ਪਿੱਛੇ
NEXT STORY