ਮੋਹਾਲੀ— ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਦੇ 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਮੁਕਾਬਲਿਆਂ ਲਈ ਸਾਰੀਆਂ ਟੀਮਾਂ ਵਲੋਂ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਬੁੱਧਵਾਰ ਨੂੰ ਪੀ. ਸੀ. ਏ. ਸਟੇਡੀਅਮ 'ਚ ਅਭਿਆਸ ਸ਼ੁਰੂ ਕੀਤਾ। ਟੀਮ ਆਪਣੇ ਘਰੇਲੂ ਮੈਦਾਨ 'ਚ ਅਭਿਆਸ ਅਗਲੇ ਕਈ ਦਿਨ ਜਾਰੀ ਰੱਖੇਗੀ। ਬੁੱਧਵਾਰ ਨੂੰ ਅਭਿਆਸ ਸੈਸ਼ਨ 'ਚ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਕਰੁਣ ਨਾਇਰ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ, ਰਵੀਚੰਦਰਨ ਅਸ਼ਵਿਨ, ਹਾਡਰਸ ਵਿਲੋਜਨ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਸਿੰਘ ਬਰਾੜ ਆਦਿ ਨੇ ਅਭਿਆਸ ਦੌਰਾਨ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਕੇ ਖੂਬ ਪਸੀਨਾ ਵਹਾਇਆ।
ਕਿੰਗਜ਼ ਇਲੈਵਨ ਪੰਜਾਬ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਦਾ ਪਹਿਲਾ ਮੈਚ 25 ਮਾਰਚ ਨੂੰ ਜੈਪੁਰ ਵਿਖੇ ਰਾਜਸਥਾਨ ਰਾਇਲਸ ਨਾਲ ਖੇਡੇਗੀ ਜਦਕਿ ਦੂਸਰਾ ਮੈਚ 27 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਦਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਈਡਨਗਾਰਡਨ 'ਚ ਕੋਲਕਾਤਾ 'ਚ ਖੇਡਿਆ ਜਾਵੇਗਾ।
2019 ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ ਦਿੱਲੀ
NEXT STORY