ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜਿਜੂ ਨੇ ਰੂਸ ਦੇ ਏਕਾਤੇਰਿਨਬਰਗ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੇ ਅਮਿਤ ਪੰਘਾਲ ਅਤੇ ਮਨੀਸ਼ ਕੌਸ਼ਿਕ ਨੂੰ ਸੋਮਵਾਰ ਨੂੰ ਇੱਥੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ। ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਵਾਲੇ ਪੰਘਾਲ (52 ਕਿਲੋਗ੍ਰਾਮ) ਨੂੰ 14 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਜਦਕਿ 63 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗਾ ਜਿੱਤਣ ਵਾਲੇ ਕੌਸ਼ਿਕ ਨੂੰ 8 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ।
ਦੂਜਾ ਦਰਜਾ ਪ੍ਰਾਪਤ 24 ਸਾਲ ਦੇ ਪੰਘਾਲ ਇਸ ਟੂਰਨਾਮੈਂਟ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 2018 'ਚ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਜਦਕਿ 2019 'ਚ ਏਸ਼ੀਆਈ ਚੈਂਪੀਅਨ 'ਚ ਸੋਨ ਤਮਗੇ ਜਿੱਤੇ ਹਨ। ਰਿਜਿਜੂ ਨੇ ਕਿਹਾ, ''ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਦੇਸ਼ ਦੇ ਪ੍ਰਦਰਸ਼ਨ ਤੋਂ ਮੈਂ ਕਾਫੀ ਖੁਸ਼ ਹਾਂ। ਮੈਨੂੰ ਲਗਦਾ ਹੈ ਕਿ ਮੁੱਕੇਬਾਜ਼ੀ 'ਚ ਭਾਰਤ ਦਾ ਭਵਿੱਖ ਰੌਸ਼ਨ ਹੈ। ਉਹ ਮੁੱਕੇਬਾਜ਼ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕੁਆਰਟਰ ਫਾਈਨਲ ਤਕ ਦਾ ਸਫਰ ਤੈਅ ਕੀਤਾ।'' ਉਨ੍ਹਾਂ ਕਿਹਾ, ''ਅਗਲੇ ਸਾਲ ਓਲੰਪਿਕ ਹੋਣਗੇ ਅਤੇ ਇਹ ਤਮਗੇ ਦਿਖਾਉਂਦੇ ਹਨ ਕਿ ਭਾਰਤ ਟੋਕੀਓ 2020 ਚੰਗੇ ਪ੍ਰਦਰਸ਼ਨ ਲਈ ਤਿਆਰ ਹੈ। ਮੈਂ ਟੋਕੀਓ ਲਈ ਤਿਆਰੀ ਕਰ ਰਹੇ ਖੇਡਾਂ ਦੇ ਸਾਰੇ ਖਿਡਾਰੀਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।''
ਫਾਈਨਲ ਟਾਈ ਹੋਣ 'ਤੇ ਇਸ ਵੱਕਾਰੀ ਟੂਰਨਾਮੈਂਟ 'ਚ ਇਸ ਤਰ੍ਹਾਂ ਕੀਤਾ ਜਾਵੇਗਾ ਜੇਤੂ ਦਾ ਫੈਸਲਾ
NEXT STORY