ਕੋਲਕਾਤਾ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ 2012 ਤੇ 2014 ਵਿਚ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਪਿਨਰ ਸੁਨੀਲ ਨਾਰਾਇਣ ਨੇ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਇਹ ਫ੍ਰੈਂਚਾਇਜ਼ੀ ਉਸਦੇ ਲਈ ਦੂਜੇ ਘਰ ਦੀ ਤਰ੍ਹਾਂ ਹੈ ਤੇ ਇਸ ਨੇ ਹਰ ਹਾਲਤ ਵਿਚ ਉਸਦਾ ਸਾਥ ਦਿੱਤਾ ਹੈ। ਚੈਂਪੀਅਨਸ ਲੀਗ ਟੀ-20 ਦੇ ਦੌਰਾਨ 2014 ਵਿਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਨਾਲ ਨਾਰਾਇਣ ਦਾ ਪੂਰੀ ਕਰੀਅਰ ਦਾਅ 'ਤੇ ਲੱਗ ਗਿਆ ਸੀ ਜਦਕਿ ਆਈ. ਪੀ. ਐੱਲ. 2020 ਵਿਚ ਵੀ ਉਸ ਨੂੰ ਇਸੇ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ। ਕ੍ਰਿਕਟ ਵਿਚ ਇਸ ਸਪਿਨਰ ਦਾ ਸਫਰ ਉਤਾਰ, ਚੜ੍ਹਾਅ ਨਾਲ ਭਰਿਆ ਰਿਹਾ ਹੈ।
ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
ਵੀਰਵਾਰ ਨੂੰ ਜਾਰੀ ਸ਼ਾਰਟ ਫਿਲਮ 'ਦਿ ਕਮਬੈਕ ਕਿੰਗ' 'ਚ ਨਾਰਾਇਣ ਨੇ ਕਿਹਾ ਕਿ ਮੈਂ ਕੇ. ਕੇ. ਆਰ. ਤੋਂ ਇਲਾਵਾ ਕਿਸੇ ਹੋਰ ਜਗ੍ਹਾ ਜਾਣਾ ਪਸੰਦ ਨਹੀਂ ਕਰਾਂਗਾ ਕਿਉਂਕਿ ਮੈਂ ਆਪਣਾ ਸਾਰਾ ਕ੍ਰਿਕਟ ਇੱਥੇ ਖੇਡਿਆ ਹੈ। ਕੇ. ਕੇ. ਆਰ. ਨੇ ਇਸ 33 ਸਾਲਾ ਕ੍ਰਿਕਟ ਨੂੰ 6 ਕਰੋੜ ਰੁਪਏ ਵਿਚ ਰਿਟੇਨ (ਆਪਣੇ ਨਾਲ ਬਰਕਰਾਰ ਰੱਖਿਆ) ਕੀਤਾ ਹੈ। ਨਾਰਾਇਣ ਨੇ ਪਿਛਲੇ ਇਕ ਦਹਾਕੇ 'ਚ ਕੇ. ਕੇ. ਆਰ. ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਈ ਹੈ ਤੇ ਫ੍ਰੈਂਚਾਇਜ਼ੀ ਵਲੋਂ ਤਿਆਰ ਇਸ ਸ਼ਾਰਟ ਫਿਲਮ 'ਚ ਇਕ ਕ੍ਰਿਕਟਰ ਦੇ ਰੂਪ 'ਚ ਸਾਰੀਆਂ ਮੁਸ਼ਕਿਲਾਂ ਤੋਂ ਉੱਭਰਦੇ ਹੋਏ ਇਸ ਸਪਿਨਰ ਦੇ ਸ਼ਾਦਨਦਾਰ ਸਫਰ ਨੂੰ ਦਿਖਾਇਆ ਗਿਆ ਹੈ। ਨਾਰਾਇਣ ਨੇ ਕਿਹਾ ਕਿ ਇਹ (2020 'ਚ ਗੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਹੋਣਾ) ਮੁਸ਼ਕਿਲ ਸੀ ਪਰ ਕ੍ਰਿਕਟ ਮੇਰੇ ਲਈ ਕਦੇ ਵੀ ਆਸਾਨ ਨਹੀ ਰਿਹਾ ਹੈ। ਮੈਂ ਜੋ ਵੀ ਹਾਸਲ ਕੀਤਾ ਉਸਦੇ ਲਈ ਮੈਨੂੰ ਸਖਤ ਮਿਹਨਤ ਕਰਨੀ ਪਈ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਨੇ ਵੈਸਟਇੰਡੀਜ਼ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹਨ ਬਾਹਰ
NEXT STORY