ਮੁੰਬਈ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ ਦੀ ਸਾਬਕਾ ਉਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਲਗਾਤਾਰ 2 ਹਾਰਾਂ ਝੱਲਣ ਤੋਂ ਬਾਅਦ ਆਪਣਾ ਆਤਮਵਿਸ਼ਵਾਸ ਗੁਆ ਦਿੱਤਾ ਹੈ ਪਰ ਟੀਮ ਨੂੰ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਦਾਨ ‘ਚ ਉਤਰਨ ‘ਤੇ ਆਪਣੇ ਅਭਿਆਨ ਨੂੰ ਪਟੜੀ 'ਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨੀ ਪਵੇਗੀ।
ਕੇ.ਕੇ.ਆਰ. ਨੂੰ ਪਿਛਲੇ 2 ਮੈਚਾਂ ਵਿੱਚ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਕ੍ਰਮਵਾਰ 44 ਦੌੜਾਂ ਅਤੇ 7 ਵਿਕਟਾਂ ਨਾਲ ਹਰਾਇਆ ਸੀ। ਟੀਮ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਸ ਵਿੱਚ ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਤਿੰਨ ਜਿੱਤਾਂ ਨਾਲ ਅੰਕ ਸੂਚੀ ਵਿੱਚ ਮੱਧ ਸਥਾਨ ’ਤੇ ਬਣੀ ਹੋਈ ਹੈ।
ਕੇ.ਕੇ.ਆਰ. ਨੇ ਸ਼ੁਰੂਆਤੀ 4 ਵਿੱਚੋਂ 3 ਜਿੱਤਾਂ ਦੇ ਨਾਲ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਟੀਮ ਲਗਾਤਾਰ 2 ਹਾਰਾਂ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਦੇ ਚਾਰ ਸਥਾਨਾਂ ਤੋਂ ਹੇਠਾਂ ਖਿਸਕ ਗਈ। ਜਿੱਤ ਦੀ ਲੀਹ 'ਤੇ ਵਾਪਸੀ ਲਈ ਟੀਮ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ 'ਚ ਸੁਧਾਰ ਕਰਨਾ ਹੋਵੇਗਾ। ਜੇ ਪਾਸੇ ਰਾਜਸਥਾਨ ਦੀ ਟੀਮ ਇਸ ਮੈਚ ਦੀ ਸ਼ੁਰੂਆਤ ਜਿੱਤ ਦੀ ਦਾਅਵੇਦਾਰ ਵਜੋਂ ਕਰੇਗੀ।
ਬਿਲੀ ਜੀਨ ਕਿੰਗ ਕੱਪ : Iga Swiatek ਨੇ ਪੋਲੈਂਡ ਨੂੰ ਫਾਈਨਲ 'ਚ ਪਹੁੰਚਾਇਆ
NEXT STORY