ਸਪੋਰਟਸ ਡੈਸਕ— ਵਨ-ਡੇ ਤੇ ਟੀ-20 ਟੀਮ ਦੇ ਮੁੱਖ ਖਿਡਾਰੀਆਂ ’ਚੋਂ ਇਕ ਕੇ. ਐੱਲ. ਰਾਹੁਲ ਆਸਟਰੇਲੀਆ ਖ਼ਿਲਾਫ਼ ਹੁਣ ਤਕ ਖੇਡੇ ਗਏ 2 ਟੈਸਟ ਮੈਚਾਂ ’ਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਸਨ। ਹੁਣ ਇਹ ਖਿਡਾਰੀ ਸੱਟ ਦਾ ਸ਼ਿਕਾਰ ਹੋਣ ਕਾਰਨ ਬਾਰਡਰ ਗਾਵਸਕਰ ਟਰਾਫ਼ੀ ਤੋਂ ਬਾਹਰ ਹੋ ਗਿਆ ਹੈ। ਬੀ. ਸੀ. ਸੀ. ਆਈ. ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸ਼ਨੀਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਦੇ ਦੌਰਾਨ ਮੈਲਬੋਰਨ ਕ੍ਰਿਕਟ ਗਰਾਊਂਡ ’ਚ ਨੈਟਸ ’ਚ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਦੀ ਖੱਬੀ ਕਲਾਈ ’ਚ ਮੋਚ ਆਉਣ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ। ਬੀ. ਸੀ. ਸੀ. ਆਈ. ਨੇ ਇਕ ਬਿਆਨ ’ਚ ਕਿਹਾ, ਵਿਕਟਕੀਪਰ-ਬੱਲੇਬਾਜ਼ ਕੇ. ਐੱਲ. ਰਾਹੁਲ ਬਾਰਡਰ ਗਾਵਸਕਰ ਟਰਾਫ਼ੀ ਦੇ ਬਾਕੀ ਦੇ ਦੋ ਟੈਸਟ ਮੈਚਾਂ ਲਈ ਉਪਲਬਧ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਾਕਤ ਹਾਸਲ ਕਰਨ ’ਚ ਲਗਭਗ 3 ਹਫ਼ਤੇ ਦਾ ਸਮਾਂ ਲੱਗ ਜਾਵੇਗਾ।
ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਹੁਣ ਰਾਹੁਲ ਭਾਰਤ ਵਾਪਸ ਪਰਤਨਗੇ ਤੇ ਰਿਹੈਬ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਜਾਣਗੇ। ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ ਦੋਵੇਂ ਟੀਮਾਂ ਇਕ-ਇਕ ਜਿੱਤ ਨਾਲ ਬਰਾਬਰੀ ’ਤੇ ਹਨ ਤੇ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ ’ਚ 7 ਜਨਵਰੀ ਨੂੰ ਖੇਡਿਆ ਜਾਵੇਗਾ।
5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਕਰੇਗੀ ਇਹ ਵਿਗਿਆਪਨ, ਵੇਖੋ ਵੀਡੀਓ
NEXT STORY