ਸਪੋਰਟਸ ਡੈਸਕ- ਕੇ .ਐੱਲ. ਰਾਹੁਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2022 ਦੇ ਸੈਸ਼ਨ 'ਚ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕਰਨਗੇ ਤੇ ਉਨ੍ਹਾਂ ਤੋਂ ਉਮੀਦਾਂ ਬਹੁਤ ਜ਼ਿਆਦਾ ਹਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਪਿਛਲੇ ਚਾਰ ਸੈਸ਼ਨਾਂ 'ਚ ਪੰਜਾਬ ਕਿੰਗਜ਼ (ਪਹਿਲਾਂ ਕਿੰਗਜ਼ ਇਲੈਵਨ ਪੰਜਾਬ) ਲਈ ਕਾਫ਼ੀ ਦੌੜਾਂ ਬਣਾਈਆਂ। ਹੁਣ ਲਖਨਊ ਨੂੰ ਉਨ੍ਹਾਂ ਤੋਂ ਹੋਰ ਵੀ ਜ਼ਿਆਦਾ ਚੰਗਾ ਪ੍ਰਦਰਸ਼ਨ ਦੀ ਉਮੀਦ ਹੈ। ਇਸ ਦਰਮਿਆਨ ਆਸਟਰੇਲੀਆਈ ਆਲਰਾਊਂਡਰ ਮਾਰਕਸ ਸਟੋਈਨਿਸ ਤੇ ਅਨਕੈਪਡ ਲੈੱਗ ਸਪਿਨਰ ਰਵੀ ਬਿਸ਼ਨੋਈ ਦੋ ਹੋਰ ਖਿਡਾਰੀ ਹਨ ਜਿਨ੍ਹਾਂ ਨੂੰ ਲਖਨਊ ਫ੍ਰੈਂਚਾਈਜ਼ੀ ਨੇ ਮੇਗਾ ਨਿਲਾਮੀ ਤੋਂ ਪਹਿਲਾਂ ਚੁਣਿਆ ਹੈ। ਕੇ. ਐੱਲ. ਰਾਹੁਲ ਨੇ ਬਿਸ਼ਨੋਈ ਨੂੰ ਲੈ ਕੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਦੇ 4 ਦੋਸਤ, ਜਿਨ੍ਹਾਂ ਦੀ ਦੋਸਤੀ ਨੂੰ ਸਰਹੱਦਾਂ ਵੀ ਨਹੀਂ ਤੋੜ ਸਕੀਆਂ
2020 ਅੰਡਰ-19 ਵਿਸ਼ਵ ਕੱਪ 'ਚ ਹਿੱਸਾ ਲੈ ਚੁੱਕੇ ਬਿਸ਼ਨੋਈ ਅਜੇ ਤਕ 23 ਮੈਚਾਂ 'ਚ 24 ਵਿਕਟਾਂ ਲੈ ਚੁੱਕੇ ਹਨ ਜਿਸ 'ਚ ਉਨ੍ਹਾਂ ਦਾ ਇਕਾਨਮੀ ਰੇਟ 7 ਤੋਂ ਘੱਟ ਸੀ। ਇਹ ਅੰਕੜੇ ਅਸਲ 'ਚ ਪ੍ਰਭਾਵਸ਼ਾਲੀ ਹਨ ਤੇ ਬਿਸ਼ਨੋਈ ਦੀ ਚੋਣ ਨੂੰ ਸਹੀ ਠਹਿਰਉਂਦੇ ਹਨ। ਇਸ ਸਪਿਨਰ ਦੀ ਸਮਰਥਾਵਾਂ ਦੇ ਬਾਰੇ 'ਚ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਬਿਸ਼ਨੋਈ 'ਚ ਬਹੁਤ ਆਤਮਵਿਸ਼ਵਾਸ ਹੈ ਤੇ ਆਈ. ਪੀ. ਐੱਲ. 'ਚ ਖੇਡਣ ਦਾ ਦਬਾਅ ਉਨ੍ਹਾਂ 'ਤੇ ਹਾਵੀ ਨਹੀਂ ਹੋਇਆ।
ਰਾਹੁਲ ਨੇ ਕਿਹਾ ਕਿ ਆਈ.ਪੀ. ਐੱਲ. 'ਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਹ ਜੰਗ 'ਚ ਰਹਿਣਾ ਚਾਹੁੰਦਾ ਸੀ। ਉਹ ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਖਿਲਾਫ ਗੇਂਦਬਾਜ਼ੀ ਕਰ ਰਿਰਾ ਸੀ ਤੇ ਅਸਲ 'ਚ ਸਪਿਨ ਦਾ ਚੰਗਾ ਖਿਡਾਰੀ ਹੈ। ਇਸ ਲਈ ਮੈਂ ਉਸ ਵਲ ਗੇਂਦ ਸੁੱਟੀ ਤੇ ਕਿਹਾ, ਇਹ ਮੁਸ਼ਕਲ ਹੋਣ ਵਾਲਾ ਹੈ। ਉਸ ਨੇ ਕਿਹਾ, ਨਹੀਂ, ਕੋਈ ਗੱਲ ਨਹੀਂ, ਮੈਂ ਉਨ੍ਹਾਂ ਨੂੰ ਕੱਢ ਦੇਵਾਂਗਾ। ਉਸ ਦਾ ਇਸ ਤਰ੍ਹਾਂ ਦਾ ਰਵੱਈਆ ਹੈ।
ਇਹ ਵੀ ਪੜ੍ਹੋ : ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ ਚਿਊਇੰਗਮ ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ
ਸੱਜੇ ਹੱਥ ਦੇ ਬੱਲੇਬਾਜ਼ ਨੇ ਭਾਰਤੀ ਕ੍ਰਿਕਟ 'ਚ ਬਿਸ਼ਨੋਈ ਨੂੰ ਸੰਭਾਵਿਤ 'ਅਗਲੀ ਵੱਡੀ ਚੀਜ਼' ਵੀ ਕਿਹਾ। ਉਨ੍ਹਾਂ ਕਿਹਾ ਕਿ ਉਹ ਭਾਰਤੀ ਕਿਕਟ 'ਚ ਅਗਲੀ ਵੱਡੀ ਚੀਜ਼ (ਖਿਡਾਰੀ) ਹੋ ਸਕਦੇ ਹਨ। ਜ਼ਿੰਮੇਵਾਰੀ ਸਾਡੇ 'ਤੇ ਹੈ ਕਿ ਅਸੀਂ ਉਸ ਨੂੰ ਉਸ ਦੀ ਸਮਰਥਾ ਦਾ ਪਤਾ ਲਗਾਉਣ 'ਚ ਮਦਦ ਕਰੀਏ ਤਾਂ ਜੋ ਉਹ ਰਾਸ਼ਟਰੀ ਟੀਮ 'ਚ ਸ਼ਾਮਲ ਹੋ ਸਕੇ ਤੇ ਟੀਮ ਇੰਡੀਆ ਦੇ ਪ੍ਰਮੁੱਖ ਸਪਿਨਰਾਂ 'ਚੋਂ ਇਕ ਬਣ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੋ ਪੀ. ਕੇ. ਐੱਲ. ਟੀਮਾਂ ਦੇ ਖਿਡਾਰੀ ਕੋਰੋਨਾ ਪਾਜ਼ੇਟਿਵ, ਪ੍ਰੋਗਰਾਮ 'ਚ ਬਦਲਾਅ
NEXT STORY