ਸਪੋਰਟਸ ਡੈਸਕ- ਆਮਿਰ ਖ਼ਾਨ ਸਟਾਰਰ ਫ਼ਿਲਮ 'ਲਗਾਨ' ਨੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਕੁਝ ਲੋਕਾਂ ਨੇ ਕ੍ਰਿਕਟ ਰਾਹੀਂ ਬ੍ਰਿਟਿਸ਼ ਰਾਜ ਦੀਆਂ ਧੱਕੇਸ਼ਾਹੀਆਂ ਵਿਰੁੱਧ ਖੜ੍ਹੇ ਹੋ ਕੇ ਆਪਣਾ ਲਗਾਨ ਮੁਆਫ਼ ਕਰਵਾਇਆ ਸੀ। ਦੇਸ਼ ਦੀ ਆਜ਼ਾਦੀ ਤਕ ਅਜਿਹੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਗ਼ੁਲਾਮੀ ਦੀਆਂ ਜੰਜ਼ੀਰਾਂ ਪੈਰਾਂ 'ਚ ਹੋਣ ਦੇ ਬਾਵਜੂਦ ਭਾਰਤੀਆਂ ਨੇ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ। ਇਹ ਸਿਲਸਿਲਾ ਆਜ਼ਾਦੀ ਦੇ ਬਾਅਦ ਵੀ ਬਾਦਸਤੂਰ ਜਾਰੀ ਰਿਹਾ।
ਇਹ ਵੀ ਪੜ੍ਹੋ : ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ ਚਿਊਇੰਗਮ ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ
ਭਾਰਤੀ ਹਾਕੀ ਟੀਮ ਨੇ ਜਦੋਂ 1948 'ਚ ਲੰਡਨ ਓਲੰਪਿਕ 'ਚ ਸੋਨ ਤਮਗ਼ਾ ਜਿੱਤਿਆ ਤਾਂ ਇਸ ਨੂੰ ਅਸਲ ਲਗਾਨ ਵਸੂਲਣਾ ਮੰਨਿਆ ਗਿਆ। ਇਹ ਜਿੱਤ ਇਸ ਲਈ ਵੀ ਖ਼ਾਸ ਸੀ ਕਿਉਂਕਿ ਭਾਰਤੀ ਖਿਡਾਰੀ ਆਜ਼ਾਦੀ ਤੋਂ ਬਾਅਦ ਹੋਏ ਦੰਗਿਆਂ ਦੇ ਦੁੱਖ ਸੀਨੇ 'ਚ ਲਏ ਮੈਦਾਨ 'ਤੇ ਉਤਰੇ ਸਨ। ਇਨ੍ਹਾਂ ਖਿਡਾਰੀਆਂ 'ਚੋਂ ਪੰਜ ਦੋਸਤਾਂ ਦੀ ਕਹਾਣੀ ਹੁਣ ਵੱਡੀ ਸਕ੍ਰੀਨ 'ਤੇ ਦਿਖਾਉਣ ਦੀ ਤਿਆਰੀ ਚੱਲ ਰਹੀ ਹੈ।
ਦਿੱਲੀ ਦੀ ਬਾਨੀ ਸਿਘ ਨੇ ਓਲੰਪਿਕ ਸੋਨ ਤਮਗ਼ਾ ਜੇਤੂ ਪਿਤਾ ਗ੍ਰਾਹਨੰਦਨ ਊਰਫ ਨੰਦੀ ਸਿੰਘ 'ਤੇ ਇਕ ਫ਼ਿਲਮ 'ਤਾਂਘ' ਬਣਾਈ ਹੈ। ਨੰਦੀ ਸਿੰਘ ਉਸੇ ਟੀਮ ਦਾ ਮੈਂਬਰ ਸੀ, ਜਿਸ ਨੇ 1948 ਓਲੰਪਿਕ ਖੇਡਾਂ 'ਚ ਹਾਕੀ ਦਾ ਸੋਨ ਤਮਗ਼ਾ ਜਿੱਤਿਆ ਸੀ। ਇਸ 'ਚ ਆਜ਼ਾਦੀ ਦੇ ਬਾਅਦ ਵਿਛੜੇ ਦੋਸਤਾਂ ਨੂੰ ਇਕ ਵਾਰ ਫਿਰ ਤੋਂ ਭਾਵਨਾਤਮਕ ਤੌਰ 'ਤੇ ਜੋੜਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ
ਇਸ ਤਰ੍ਹਾਂ ਆਇਆ ਵਿਚਾਰ
ਬਾਨੀ ਸਿੰਘ ਨੇ ਦੱਸਿਆ ਕਿ 'ਤਾਂਘ' ਬਣਾਉਣ ਦਾ ਮੇਰਾ ਪਹਿਲਾ ਵਿਚਾਰ ਤਦ ਆਇਆ ਜਦੋਂ ਮੈਂ ਪਿਤਾ ਨਾਲ 'ਲਗਾਨ' ਫਿਲਮ ਦੇਖੀ। ਮੈਂ ਇਹ ਕਹਿ ਸਕਦੀ ਸੀ ਕਿ ਮੇਰੇ ਪਿਤਾ ਦਾ ਜਿੱਤਿਆ ਸੋਨ ਤਮਗ਼ਾ ਹੀ ਅਸਲੀ ਲਗਾਨ ਸੀ। ਫਿਰ ਇਕ ਦਿਨ ਉਹ ਭਾਗ ਮਿਲਖਾ ਭਾਗ ਫਿਲਮ ਦੇਖ ਰਹੇ ਸਨ। ਤਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਅੱਗੇ ਕੀ ਕਰਨਾ ਹੈ। ਬਾਨੀ ਨੇ ਅੱਗੇ ਕਿਹਾ ਕਿ ਫਿਲਮ ਦੇ ਅੰਤ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਤੇ ਮੇਰੇ ਪਿਤਾ ਵੀ। ਮੈਂ ਕੁਝ ਹੋਰ ਜਾਣਨਾ ਚਾਹੁੰਦੀ ਸੀ ਤਦ ਪਿਤਾ ਨੇ ਆਪਣੀ ਹਾਕੀ ਟੀਮ ਦੀ ਤਸਵੀਰ ਵੱਲ ਇਸ਼ਾਰਾ ਕੀਤਾ। ਮੈਂ ਉਨ੍ਹਾਂ ਦੀਆਂ ਉਪਲੱਬਧੀਆਂ ਦੀ ਡੂੰਘਾਈ ਸਮਝ ਕੇ ਹੈਰਾਨ ਰਹਿ ਗਈ। ਮਿਲਖਾ ਸਿੰਘ ਦੀ ਕਹਾਣੀ ਭਾਵੇਂ ਪ੍ਰੇਰਣਾਦਾਇਕ ਸੀ, ਪਰ ਮੇਰੇ ਪਿਤਾ ਨੇ ਵੰਡ ਦੀ ਭਿਆਨਕਤਾ ਵਿਚਾਲੇ ਓਲੰਪਿਕ ਖੇਡਾਂ 'ਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਤੇ ਉਨ੍ਹਾਂ ਦੀ ਟੀਮ ਨੇ ਸਾਰੇ ਅੜਿੱਕਿਆਂ ਦੇ ਬਾਵਜੂਦ ਸੋਨ ਤਮਗ਼ਾ ਜਿੱਤਿਆ ਸੀ।
ਚਾਰੇ ਦੋਸਤਾਂ ਦੀਆਂ ਯਾਦਾਂ ਜਾਣਨ ਨਿਕਲੀ ਬਾਨੀ ਸਿਘ ਨੇ ਆਪਣੀ ਯਾਤਰਾ ਨੂੰ ਡਾਕੂਮੈਂਟਰੀ ਵਿਚ ਪਿਰੋਇਆ
ਕੌਣ ਸੀ ਨੰਦੀ ਸਿੰਘ?
ਗ੍ਰਾਹਨੰਦਨ ਅਰਥਾਤ ਨੰਦੀ ਦਾ ਜਨਮ 1926 'ਚ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ ਵਿਚ) ਵਿਚ ਹੋਇਆ ਸੀ। ਉਹ 1948 (ਲੰਡਨ) ਤੇ 1952 (ਹੇਲਸਿੰਕੀ) ਓਲੰਪਿਕ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ। ਉਹ ਅੰਤ 'ਚ ਭਾਰਤੀ ਨੇਵੀ 'ਚ ਇਕ ਕਮਾਂਡਰ ਦੇ ਰੂਪ 'ਚ ਰਿਟਾਇਰ ਹੋਏ ਤੇ ਉਨ੍ਹਾਂ ਨੂੰ ਪਰਮ ਵਿਸ਼ੇਸ਼ ਸੇਵਾ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ।
'ਤਾਂਘ' ਦੀ ਸਕ੍ਰੀਨਿੰਗ ਦੀਆਂ ਤਿਆਰੀਆਂ
'ਤਾਂਘ' 4 ਓਲੰਪੀਅਨਾਂ ਦਾ ਸਫਰ ਹੈ। ਬਾਨੀ ਸ਼ੂਟਿੰਗ ਲਈ ਲਾਹੌਰ ਵੀ ਗਈ। ਉਸ ਨੇ ਦੱਸਿਆ ਕਿ ਸਫ਼ਰ ਦੌਰਾਨ ਮੈ ਸਮਝੀ ਕਿ ਅਸੀਂ ਕਿੱਥੇ ਬਰਾਬਰ ਹਾਂ। ਮੇਰੇ ਪਿਤਾ ਦੇ ਕਾਲਜ 'ਚ ਮੇਰਾ ਸਨਮਾਨ ਵੀ ਕੀਤਾ ਗਿਆ। ਮੇਰਾ ਫਿਰ ਤੋਂ ਸਵਾਗਤ ਕੀਤਾ ਗਿਆ। ਮੈਂ ਵਾਪਸ ਆਉਂਦੇ ਹੋਏ ਇਹ ਸੋਚ ਰਹੀ ਸੀ ਕਿ ਅਸੀਂ ਦੋਸਤ ਕਿਉਂ ਨਹੀਂ ਬਣ ਸਕਦੇ। ਸਾਡੇ ਕੋਲ ਸਾਰੇ ਮਤਭੇਦਾਂ ਦੇ ਬਾਵਜੂਦ ਸਾਂਝਾ ਕਰਨ ਲਈ ਬਹੁਤ ਕੁਝ ਹੈ। 'ਤਾਂਘ' ਨੂੰ ਕੇਰਲ ਦੇ ਕੌਮਾਂਤਰੀ ਮੰਚ ਦੇ ਲਘੂ ਫਿਲਮ ਮਹਾਉਤਸਵ ਵਿਚ ਵੀ ਸ਼ਾਰਟਲਿਸਟ ਕੀਤਾ ਗਿਆ ਹੈ। ਹੁਣ ਇਸ ਦੀ ਸਕ੍ਰੀਨਿੰਗ ਦੀ ਤਿਆਰੀ ਚਲ ਰਹੀ ਹੈ।
ਇਹ ਵੀ ਪੜ੍ਹੋ : ਕੋਕੀਨ ਲੈਣ ਦੇ ਬਾਅਦ ਭਾਰਤੀ ਕਾਰੋਬਾਰੀ ਨੇ ਸਪਾਟ ਫਿਕਸਿੰਗ ਲਈ ਕੀਤਾ ਬਲੈਕਮੇਲ : ਜ਼ਿੰਬਾਬਵੇ ਦੇ ਸਾਬਕਾ ਕਪਤਾਨ
ਕਹਾਣੀ ਨੇ ਇਸ ਤਰ੍ਹਾਂ ਲਿਆ ਆਕਾਰ
1948 ਦੀਆਂ ਲੰਡਨ ਓਲੰਪਿਕ 'ਚ ਲਾਹੌਰ ਦੇ ਸਰਕਾਰੀ ਕਾਲਜ 'ਚ 5 ਹਾਕੀ ਖਿਡਾਰੀ ਸਨ- ਦੋ ਪਾਕਿਸਤਾਨ ਤੋਂ ਤੇ ਤਿੰਨ ਭਾਰਤ ਦੀ ਪ੍ਰਤੀਨਿਧਤਾ ਕਰਦੇ ਸਨ। ਇਨ੍ਹਾਂ 'ਚੋਂ ਇਕ ਸੀ ਨੰਦੀ ਸਿੰਘ। ਨੰਦੀ ਸਿੰਘ ਦੀ ਧੀ ਬਾਨੀ ਡਾਕੂਮੈਂਟਰੀ ਬਣਾਉਣ ਲਈ ਇਕੱਲੀ ਤੁਰ ਪਈ। ਉਸ ਨੇ ਪਿਤਾ ਤੋਂ ਪੁੱਛਿਆ ਕਿ ਅੱਗੇ ਕਿਵੇਂ ਵਧਾ ਤਾਂ ਜਵਾਬ ਮਿਲਿਆ, ਮੇਰੇ ਦੋਸਤਾਂ ਨੂੰ ਮਿਲੋ। ਪਹਿਲਾ ਨਾਂ ਆਮਿਰ ਦਾ ਆਇਆ, ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਫਿਰ ਕੇਸ਼ਵ ਦੱਤ ਦਾ ਨਾਂ ਆਇਆ ਜਿਹੜੇ ਕੋਲਕਾਤਾ ਦੇ ਰਹਿਣ ਵਾਲੇ ਸਨ। ਬਾਨੀ ਜਦੋਂ ਦੱਤ ਨੂੰ ਮਿਲਣ ਕੋਲਕਾਤਾ ਪੁੱਜੀ ਤਾਂ ਉਨ੍ਹਾਂ ਦੀ ਜ਼ੁਬਾਨ 'ਤੇ ਮੁਹੰਮਦ ਸ਼ਹਿਜ਼ਾਦ ਸ਼ਾਹਰੁਖ਼ ਦਾ ਨਾਂ ਆਇਆ। ਸ਼ਾਹਰੁਖ ਵੀ ਨੰਦੀ ਦਾ ਕਰੀਬੀ ਸੀ। ਉਨ੍ਹਾਂ ਨੇ ਸ਼ਾਹਰੁਖ ਨਾਲ ਅਟੁੱਟ ਦੋਸਤੀ ਦੇ ਕਿੱਸੇ ਵੀ ਸੁਣਾਏ। ਉਨ੍ਹਾਂ ਦੱਸਿਆ ਕਿ 1947 ਦੀ ਤ੍ਰਾਸਦੀ ਦੇ ਸਮੇਂ ਜਦੋਂ ਦੰਗੇ ਚਾਰੇ ਪਾਸੇ ਸਨ ਤਦ ਲਾਹੌਰ ਸਥਿਤ ਉਨ੍ਹਾਂ ਦੇ ਘਰ 'ਚ ਸ਼ਾਹਰੁਖ ਖਾਨ ਨੇ ਉਸ ਨੂੰ ਮਹਿਫ਼ੂਜ਼ ਰੱਖਣ ਦੀ ਅਣਥੱਕ ਕੋਸ਼ਿਸ਼ ਕੀਤੀ ਸੀ। ਸ਼ਾਹਰੁਖ ਨੇ ਉਨ੍ਹਾਂ ਨੂੰ ਇਕ ਸਵੇਰ ਕਾਰ 'ਚ ਰੇਲਵੇ ਸਟੇਸ਼ਨ 'ਤੇ ਛੱਡਿਆ ਤੇ ਟਿਕਟ ਹੱਥ 'ਚ ਦੇ ਕੇ ਕਦੇ ਨਾ ਭੁੱਲਣ ਦਾ ਵਾਅਦਾ ਲਿਆ। ਉਸ ਸਮੇਂ ਦੋਵਾਂ ਦੋਸਤਾਂ ਨੂੰ ਉਮੀਦ ਨਹੀਂ ਸੀ ਕਿ ਉਹ ਕਦੀ ਮਿਲਣੇ। ਪਰ ਕਿਸਮਤ ਨੇ ਤੇਜ਼ੀ ਨਾਲ ਪਲਟੀ ਮਾਰੀ ਤੇ ਉਹ ਓਲੰਪਿਕ ਟੀਮ ਲਈ ਦੁਬਾਰਾ ਇਕੱਠੇ ਖੜ੍ਹੇ ਨਜ਼ਰ ਆਏ।
ਫਿਰ ਚੱਲੀ ਸ਼ਾਹਰੁਖ ਦੀ ਭਾਲ
ਬਾਨੀ ਨੂੰ ਹੁਣ ਸ਼ਾਹਰੁਖ ਨਾਲ ਮਿਲਣਾ ਸੀ ਪਰ ਪਾਕਿਸਤਾਨ ਤੋਂ ਉਸ ਨੂੰ ਖ਼ਬਰ ਮਿਲੀ ਸ਼ਾਹਰੁਖ਼ ਨਹੀਂ ਰਹੇ। ਡਾਕੂਮੈਂਟਰੀ ਦੇ ਅਹਿਮ ਕਿਰਦਾਰ ਦੇ ਅਜਿਹੇ ਸਮੇਂ ਰੁਖ਼ਸਤ ਹੋ ਜਾਣ ਨਾਲ ਬਾਨੀ ਨਿਰਾਸ਼ ਸੀ ਪਰ ਇਹ ਨਿਰਾਸ਼ਾ ਕੁਝ ਸਮੇਂ ਦੀ ਹੀ ਸੀ ਕਿਉਂਕਿ ਉਸ ਨੂੰ ਛੇਤੀ ਹੀ ਪਤਾ ਲੱਗਾ ਕਿ ਸ਼ਾਹਰੁਖ ਜਿਉਂਦੇ ਹਨ। ਉਹ ਪਾਕਿਸਤਾਨ ਦੇ ਲਾਹੌਰ ਦੇ ਸਰਕਾਰੀ ਕਾਲਜ ਪਹੁੰਚੀ। ਇੱਥੋਂ ਸ਼ਾਹਰੁਖ ਦੇ ਘਰ ਦਾ ਪਤਾ ਮਿਲਿਆ। ਬਾਨੀ ਸ਼ਾਹਰੁਖ ਨਾਲ ਮਿਲ ਕੇ ਆਪਣੀ ਪਛਾਣ ਦਿੰਦੀ ਹੈ ਤੇ ਨਾਲ ਹੀ ਪਿਤਾ ਤੇ ਕੇਸ਼ਵ ਦੀਆਂ ਤਸਵੀਰਾਂ ਦਿਖਾਉਂਦੀ ਹੈ। ਤਸਵੀਰਾਂ ਦੇਖ ਕੇ ਸ਼ਾਹਰੁਖ਼ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਕੀ ਉਹ ਇਹ ਫ੍ਰੇਮ ਆਪਣੇ ਕੋਲ ਰਖ ਲਵੇ? ਬਾਨੀ ਦੇ ਹਾਂ 'ਚ ਸਿਰ ਹਿਲਾਉਂਦੇ ਹੀ ਉਨ੍ਹਾਂ ਨੇ ਤਸਵੀਰ ਨੂੰ ਚੁੰਮਿਆ। ਬਾਨੀ ਤਿੰਨੇ ਦੋਸਤਾਂ ਨੂੰ ਵੀਡੀਓ ਕਾਲਿੰਗ ਨਾਲ ਜੋੜਨਾ ਚਾਹੁੰਦੀ ਸੀ ਪਰ ਤਿੰਨੇ ਇਸ ਲਈ ਤਿਆਰ ਨਹੀਂ ਸੀ। ਸ਼ਾਇਦ ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਦੀਆਂ ਯਾਦਾਂ ਹੀ ਹੁਣ ਕਾਫ਼ੀ ਹਨ। ਸ਼ਾਹਰੁਖ ਵ੍ਹੀਲ ਚੇਅਰ 'ਤੇ ਬੈਠੇ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਰਹਿਣ ਦਿਓ, ਸ਼ਾਇਦ ਉਹ ਮੇਰੀ ਹਾਲਤ ਦੇਖ ਕੇ ਰੋਣ ਲੱਗਣਗੇ। ਡਾਕੂਮੈਂਟਰੀ ਦੇ ਆਖ਼ਰੀ ਫ੍ਰੇਮ 'ਚ ਬਾਨੀ ਦੇ ਅੱਬੂ ਦੀਆਂ ਅੱਖਾਂ 'ਚ ਹੰਝੂ ਦਿਖਦੇ ਹਨ ਕਿਉਂਕਿ ਉਹ ਲਾਹੌਰ ਦੇ ਆਪਣੇ ਪੁਰਾਣੇ ਦੋਸਤਾਂ ਦੀਆਂ ਤਸਵੀਰਾਂ ਦੇਖ ਰਹੇ ਹੁੰਦੇ ਹਨ।
ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਪਰਿਵਾਰ ਦੇ ਗੁਆਚੇ ਹੋਏ 'ਵਤਨ' ਦੇ ਬਾਰੇ ਵਿਚ ਕੁਝ ਲਿਖਾਂ। ਉਨ੍ਹਾਂ ਦੀਆਂ ਕਹਾਣੀਆਂ ਮੈਨੂੰ ਲਾਹੌਰ ਤਕ ਲੈ ਗਈਆਂ। ਕਿਸੇ ਵਤਨ ਨੂੰ ਇਤਿਹਸ ਦੀਆਂ ਕਿਤਾਬਾਂ 'ਚ ਦਰਜ ਨਹੀਂ ਕੀਤਾ ਜਾ ਸਕਦਾ। ਵਤਨ ਦੀਆਂ ਸਿਆਸੀ ਸਰਹੱਦਾਂ ਨਹੀਂ ਹੁੰਦੀਆਂ। ਇਹ ਯਾਦਾਂ ਤੇ ਕਹਾਣੀਆਂ 'ਚ ਰਹਿੰਦਾ ਹੈ ਜਿਹੜਾ ਸਾਡੇ ਮਾਤਾ-ਪਿਤਾ ਸਾਨੰ ਦਸਦੇ ਹਨ। ਮੈਂ ਅਜਿਹੀ ਹੀ ਕਹਾਣੀ ਅਗਲੀ ਪੀੜੀ ਤਕ ਪਹੁੰਚਾਉਣਾ ਚਾਹੁੰਦੀ ਸੀ।
- ਬਾਨੀ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ ਹਾਰੀ ਸਾਨੀਆ, ਆਸਟਰੇਲੀਅਨ ਓਪਨ ਨੂੰ ਕਿਹਾ ਅਲਵਿਦਾ
NEXT STORY