ਲੰਡਨ— ਵਿਰਾਟ ਕੋਹਲੀ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਸਾਰੇ ਮੈਚਾਂ ਵਿਚ ਟਾਸ ਹਾਰਨ ਵਾਲਾ ਤੀਸਰਾ ਭਾਰਤੀ ਕਪਤਾਨ ਬਣ ਗਿਆ ਹੈ। ਕੋਹਲੀ ਇੰਗਲੈਂਡ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋਏ 5ਵੇਂ ਟੈਸਟ ਮੈਚ ਵਿਚ ਵੀ ਟਾਸ ਨਹੀਂ ਜਿੱਤ ਸਕਿਆ। ਉਸ ਨੇ ਮੌਜੂਦਾ ਸੀਰੀਜ਼ ਦੇ ਸਾਰੇ ਮੈਚਾਂ ਵਿਚ ਟਾਸ ਹਾਰੀ ਸੀ।
ਉਸ ਤੋਂ ਪਹਿਲਾਂ ਲਾਲਾ ਅਮਰਨਾਥ (ਬਨਾਮ ਵੈਸਟਇੰਡੀਜ਼, 1948/49) ਅਤੇ ਕਪਿਲ ਦੇਵ (ਬਨਾਮ ਵੈਸਟਇੰਡੀਜ਼, 1982/83) 5 ਮੈਚਾਂ ਦੀ ਸੀਰੀਜ਼ ਦੇ ਸਾਰੇ ਮੈਚਾਂ ਵਿਚ ਟਾਸ ਹਾਰੇ ਸਨ। ਅਮਰਨਾਥ ਦਾ ਵਿਰੋਧੀ ਕਪਤਾਨ ਜਾਨ ਗੋਡਾਰਡ ਅਤੇ ਕਪਿਲ ਦਾ ਕਲਾਈਵ ਲਾਇਡ ਸੀ, ਜਦਕਿ ਹੁਣ ਵੀ ਰੂਟ ਸਾਰੀਆਂ ਟਾਸ ਜਿੱਤਣ 'ਚ ਸਫਲ ਰਿਹਾ।
ਮਨਸੂਰ ਅਲੀ ਖਾਂ ਪਟੌਦੀ ਭਾਰਤ ਦਾ ਇਕੋ-ਇਕ ਕਪਤਾਨ ਹੈ, ਜਿਸ ਨੇ ਸੀਰੀਜ਼ ਦੇ ਸਾਰੇ 5 ਮੈਚਾਂ ਵਿਚ ਟਾਸ ਜਿੱਤੀ। ਇੰਗਲੈਂਡ ਖਿਲਾਫ 1963-64 ਵਿਚ ਹਰ ਮੈਚ ਵਿਚ ਸਿੱਕੇ ਨੇ ਉਸ ਦਾ ਸਾਥ ਦਿੱਤਾ ਸੀ।
ਭਾਰਤੀ ਟੀਮ ਨੇ ਕੁਕ ਨੂੰ ਪੇਸ਼ ਕੀਤਾ 'ਗਾਰਡ ਆਫ ਆਨਰ'
NEXT STORY