ਲੰਡਨ–ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਭਾਰਤ ਵਿਰੁੱਧ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ ਟੀਮ ਦੀ ਰੱਖਿਆਤਮਕ ਬੱਲੇਬਾਜ਼ੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਅਜਿਹੀ ਪਿੱਚ ਨਹੀਂ ਹੈ, ਜਿਸ ’ਤੇ ਤੁਸੀਂ ਹਮਲਾਵਰ ਹੋ ਕੇ ਖੇਡ ਸਕਦੇ ਹੋ। ਇੰਗਲੈਂਡ ਨੇ ਪਿਛਲੇ ਕੁਝ ਸਾਲਾਂ ਵਿਚ ਹਮਲਾਵਰ ਬੱਲੇਬਾਜ਼ੀ ਸ਼ੈਲੀ ਨੂੰ ਅਪਣਾਇਆ ਹੈ ਪਰ ਵੀਰਵਾਰ ਨੂੰ ਉਸ ਨੇ ਭਾਰਤੀ ਗੇਂਦਬਾਜ਼ਾਂ ਸਾਹਮਣੇ ਰੱਖਿਆਤਮਕ ਬੱਲੇਬਾਜ਼ੀ ਕੀਤੀ ਤੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ’ਤੇ 251 ਦੌੜਾਂ ਹੀ ਬਣਾਈਆਂ ਸਨ।
ਪੋਪ ਨੇ ਕਿਹਾ, ‘‘ਇਹ ਅਜਿਹੀ ਪਿੱਚ ਨਹੀਂ ਹੈ, ਜਿਸ ’ਤੇ ਤੁਸੀਂ ਖੁੱਲ ਕੇ ਖੇਡ ਸਕੋ। ਭਾਰਤੀ ਗੇਂਦਬਾਜ਼ਾਂ ਨੇ ਆਪਣੀ ਲੈਂਥ ਬਰਕਰਾਰ ਰੱਖੀ ਤੇ ਦੌੜਾਂ ਬਣਾਉਣਾ ਮੁਸ਼ਕਿਲ ਕਰ ਦਿੱਤਾ।’’
ਉਸ ਦਾ ਇਸ਼ਾਰਾ ਭਾਰਤੀ ਗੇਂਦਬਾਜ਼ਾਂ ਦੀ ਕਸੀ ਹੋਈ ਗੇਂਦਬਾਜ਼ੀ ਵੱਲ ਸੀ, ਜਿਸ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਮਜ਼ਬੂਤੀ ਮਿਲੀ।
ਉਸ ਨੇ ਕਿਹਾ, ‘‘ਜ਼ਰੂਰੀ ਨਹੀਂ ਕਿ ਅਸੀਂ ਜਿਸ ਤਰ੍ਹਾਂ ਨਾਲ ਪਹਿਲੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਰਹੇ ਹਾਂ, ਉਸੇ ਹੀ ਤਰ੍ਹਾਂ ਕਰੀਏ। ਸਾਨੂੰ ਹਾਲਾਤ ਦੇ ਅਨੁਸਾਰ ਖੇਡਣਾ ਪਵੇਗਾ। ਅਸੀਂ ਪਿੱਚ ਦੇ ਸੁਭਾਅ ਨੂੰ ਦੇਖਦੇ ਹੋਏ ਬੱਲੇਬਾਜ਼ੀ ਕੀਤੀ। ਇਸ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਨੇ ਵੀ ਚੰਗੀ ਗੇਂਦਬਾਜ਼ ਕੀਤੀ, ਇਸ ਲਈ ਦੌੜਾਂ ਬਣਾਉਣਾ ਸੌਖਾਲਾ ਨਹੀਂ ਰਿਹਾ।’’
ਪਿਓ ਨੇ ਜ਼ਿੰਦਗੀ ਦੀ ਕਮਾਈ ਲਾ ਖੋਲ੍ਹ ਕੇ ਦਿੱਤੀ ਅਕੈਡਮੀ, ਮਗਰੋਂ ਧੀ ਹੀ ਮਾਰਨ ਲੱਗੀ ਕਮਾਈ ਖੁਆਉਣ ਦੇ ਤਾਅਨੇ
NEXT STORY