ਲੀਡਸ - ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ ਵਿਚ ਟੀਮ ਇੰਡੀਆ ਦੀ ਸੁਪਰ ਫੈਨ ਦੇ ਤੌਰ 'ਤੇ ਸਭ ਦੇ ਸਾਹਮਣੇ ਆਈ 87 ਸਾਲਾ ਚਾਰੂਲਤਾ ਪਟੇਲ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਮੁਕਾਬਲੇ ਦੇ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਉਸ ਨੂੰ ਨਿਭਾਇਆ ਵੀ। ਵਿਰਾਟ ਨੇ ਉਨ੍ਹਾਂ ਨੂੰ ਇਸ ਮੈਚ ਦੇ ਟਿਕਟ ਦਿੱਤੇ ਤੇ ਉਹ ਆਪਣੀ ਪੋਤੀ ਨਾਲ ਸ਼ਨੀਵਾਰ ਨੂੰ ਹੈਡਿੰਗਲੇ ਕ੍ਰਿਕਟ ਮੈਦਾਨ ਵਿਚ ਮੈਚ ਦੇਖਣ ਲਈ ਪਹੁੰਚੀ। ਮੈਚ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਬੀ. ਸੀ. ਸੀ. ਆਈ. ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਿਵੇਂ ਕਿ ਕਪਤਾਨ ਵਿਰਾਟ ਨੇ ਟਿਕਟ ਦਾ ਵਾਅਦਾ ਕੀਤਾ ਸੀ ਤੇ ਉਹ ਇੱਥੇ ਹਨ। ਸੁਪਰ ਫੈਨ ਚਾਰੂਲਤਾ ਜੀ, ਆਪਣੇ ਪਰਿਵਾਰ ਨਾਲ ਮੈਚ ਦਾ ਮਜ਼ਾ ਲਓ।

ਬੀ. ਸੀ. ਸੀ. ਆਈ. ਨੇ ਉਨ੍ਹਾਂ ਦੀ ਤਸਵੀਰ ਨਾਲ ਹੀ ਕੋਹਲੀ ਦਾ ਇਕ ਪੱਤਰ ਵੀ ਪੋਸਟ ਕੀਤਾ। ਉਸ ਵਿਚ ਲਿਖਿਆ ਸੀ ਕਿ ਡੀਅਰ ਚਾਰੂਲਤਾ ਜੀ, ਸਾਡੀ ਟੀਮ ਦੇ ਪ੍ਰਤੀ ਤੁਹਾਡਾ ਪਿਆਰ ਤੇ ਜਜ਼ਬਾ ਦੇਖਣਾ ਬਹੁਤ ਹੀ ਪ੍ਰੇਰਣਾ ਦਾਇਕ ਹੈ। ਆਪਣੇ ਪਰਿਵਾਰ ਨਾਲ ਹੀ ਮੈਚ ਦਾ ਮਜ਼ਾ ਲਓ। ਬਹੁਤ ਸਾਰਾ ਪਿਆਰ। ਤਸਵੀਰ ਵਿਚ ਉਹ ਆਪਣੀ ਪੋਤੀ ਨਾਲ ਟੀਮ ਇੰਡੀਆ ਦੀ ਨੀਲੀ ਜਰਸੀ ਪਹਿਨੇ ਦਿਖਾਈ ਦੇ ਰਹੀ ਹੈ।

ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਚਾਰੂਲਤਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਮੈਚ ਜਿੱਤਣ ਤੋਂ ਬਾਅਦ ਖ਼ੁਦ ਰੋਹਿਤ ਸ਼ਰਮਾ ਤੇ ਕੋਹਲੀ ਉਨ੍ਹਾਂ ਨੂੰ ਮਿਲਣ ਲਈ ਗਏ ਸਨ ਜਿਸ ਤੋਂ ਬਾਅਦ ਚਾਰੂਲਤਾ ਨੇ ਕਿਹਾ ਸੀ ਕਿ ਉਹ ਟੀਮ ਇੰਡੀਆ ਨੂੰ ਚੀਅਰ ਕਰਦੀ ਰਹੇਗੀ ਤੇ ਵਿਸ਼ਵ ਚੈਂਪੀਅਨ ਬਣਨ ਦੀ ਰੱਬ ਤੋਂ ਅਰਦਾਸ ਕਰੇਗੀ।

ਗੋਲਕੀਪਰਾਂ ਦੇ ਕੈਂਪ ਨਾਲ ਓਲੰਪਿਕ ਕੁਆਲੀਫਾਇਰ 'ਚ ਮਿਲੇਗੀ ਮਦਦ : ਸ਼੍ਰੀਜੇਸ਼
NEXT STORY