ਬੈਂਗਲੁਰੂ– ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਾਲ ਆਪਣਾ ਗੂੜਾ ਲਗਾਅ ਦਰਸਾਉਂਦੇ ਹੋਏ ਇਸ ਟੀ-20 ਟੂਰਨਾਮੈਂਟ ’ਚ ਆਪਣੀ ਸਫਲਤਾ ਦਾ ਸਿਹਰਾ ਸਾਥੀ ਖਿਡਾਰੀਆਂ ਤੇ ਪ੍ਰਸ਼ੰਸਕਾਂ ਨੂੰ ਦਿੱਤਾ। ਕੋਹਲੀ ਨਿੱਜੀ ਕਾਰਨਾਂ ਕਾਰਨ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ’ਚ ਨਹੀਂ ਖੇਡ ਰਿਹਾ ਹੈ ਪਰ ਉਸਦੇ ਆਈ. ਪੀ. ਐੱਲ. ’ਚ ਵਾਪਸੀ ਕਰਨ ਦੀ ਸੰਭਾਵਨਾ ਹੈ। ਉਸਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਟੂਰਨਾਮੈਂਟ ਦੇ ਪਹਿਲੇ ਮੈਚ ’ਚ 22 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ।
ਆਰ. ਸੀ. ਬੀ. ਦੇ ਸਾਬਕਾ ਕਪਤਾਨ ਨੇ ਕਿਹਾ,‘‘ਮੈਨੂੰ ਆਈ. ਪੀ. ਐੱਲ. ਤੁਸੀਂ ਕਈ ਨਵੇਂ ਖਿਡਾਰੀਆਂ ਦੇ ਨਾਲ ਖੇਡਦੇ ਹੋ। ਕਈ ਅਜਿਹੇ ਖਿਡਾਰੀਆਂ ਦੇ ਨਾਲ ਵੀ ਖੇਡਦੇ ਹੋ ਜਿਨ੍ਹਾਂ ਨੂੰ ਤੁਸੀਂ ਲੰਬੇ ਸਮੇਂ ਤੋਂ ਜਾਣਦੇ ਹੋ ਤੇ ਜਿਹੜੇ ਤੁਹਾਡੇ ਦੇਸ਼ ਤੋਂ ਵੀ ਨਹੀਂ ਹਨ, ਜਿਨ੍ਹਾਂ ਨਾਲ ਤੁਸੀਂ ਅਕਸਰ ਨਹੀਂ ਮਿਲਦੇ ਹੋ।’’
ਉਸ ਨੇ ਕਿਹਾ, ‘‘ਇਹ ਹੀ ਵਜ੍ਹਾ ਹੈ ਕਿ ਹਰ ਕਿਸੇ ਦਾ ਆਈ. ਪੀ. ਐੱਲ. ਨਾਲ ਲਗਾਅ ਹੈ ਕਿਉਂਕਿ ਇਸ ਵਿਚ ਖਿਡਾਰੀਆਂ ਤੇ ਪ੍ਰਸ਼ੰਸਕਾਂ ਦਾ ਗੂੜਾ ਜੁੜਾਅ ਹੈ।’
ਅਫਗਾਨੀ ਬੱਲੇਬਾਜ਼ ਨੂਰ ਅਲੀ ਜਾਦਰਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY