ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਚਾਹੁੰਦੇ ਹਨ ਕਿ ਭਾਰਤ ਦੇ ਟੀ20 ਵਿਸ਼ਵ ਕੱਪ 'ਚ ਨੀਡਰ ਹੋ ਕੇ ਕ੍ਰਿਕਟ ਖੇਡਣ। 5 ਜੂਨ ਭਾਵ ਅੱਜ ਆਇਰਲੈਂਡ ਦੇ ਖਿਲਾਫ ਭਾਰਤ ਦੇ ਪਹਿਲੇ ਮੈਚ ਤੋਂ ਪਹਿਲਾਂ ਆਪਣੇ ਯੂਟਿਊਬ ਚੈਨਲ 'ਤੇ ਬੋਲਦੇ ਹੋਏ ਜਾਫਰ ਨੇ ਕਿਹਾ ਕਿ ਭਾਰਤ ਨੂੰ ਟੀ20 ਵਿਸ਼ਵ ਕੱਪ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੌਣ 'ਚ ਵੱਡੇ ਬਦਲਾਅ ਦੀ ਲੋੜ ਹੈ। ਜਾਫਰ ਨੂੰ ਲੱਗਦਾ ਹੈ ਕਿ ਭਾਰਤ ਪਿਛਲੇ ਦੋ ਜਾਂ ਤਿੰਨ ਵਿਸ਼ਵ ਕੱਪ 'ਚ ਆਪਣੇ ਦ੍ਰਿਸ਼ਟਕੌਣ ਦੇ ਨਾਲ ਨੀਡਰ ਨਹੀਂ ਰਿਹਾ ਹੈ। ਜਾਫਰ ਦੀ ਟਿੱਪਣੀ ਪਿਛਲੇ ਦੋ ਵਿਸ਼ਵ ਕੱਪ 'ਚ ਚੋਟੀ ਦੇ ਕ੍ਰਮ 'ਚ ਭਾਰਤ ਦੇ ਰੂੜੀਵਾਦੀ ਬੱਲੇਬਾਜ਼ੀ ਦ੍ਰਿਸ਼ਟੀਕੌਣ ਦਾ ਸੰਦਰਭ ਦਿੰਦੀ ਹੈ।
ਜਾਫਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ ਕਿ ਭਾਰਤੀ ਨੂੰ ਨੀਡਰ ਕ੍ਰਿਕਟ ਖੇਡਣਾ ਹੋਵੇਗਾ, ਜੋ ਅਸੀਂ ਪਿਛਲੇ 2-3 ਵਿਸ਼ਵ ਕੱਪ 'ਚ ਨਹੀਂ ਕੀਤਾ ਹੈ। ਸਾਨੂੰ ਥੋੜ੍ਹਾ ਹੋਰ ਹਮਲਾਵਰ ਹੋਣਾ ਹੋਵੇਗਾ। ਆਲਰਾਊਂਡਰ ਦੇ ਤੌਰ 'ਤੇ ਹਾਰਦਿਕ ਪੰਡਿਆ ਦੀ ਭੂਮਿਕਾ ਕਾਫੀ ਮਹੱਤਵਪੂਰਨ ਹੋਣ ਵਾਲੀ ਹੈ।
ਸਾਬਕਾ ਬੱਲੇਬਾਜ਼ ਨੇ ਖਾਸ ਤੌਰ 'ਤੇ ਵਿਰਾਟ ਕੋਹਲੀ ਦੇ ਬਾਰੇ 'ਚ ਗੱਲ ਕੀਤੀ ਅਤੇ ਉਮੀਦ ਜਤਾਈ ਕਿ ਤਜ਼ਰਬੇਕਾਰ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ ਦੇ ਵੱਲ ਵਿਸ਼ਵ ਕੱਪ 'ਚ ਵੀ ਆਪਣੀ ਹਮਲਾਵਰ ਬੱਲੇਬਾਜ਼ੀ ਜਾਰੀ ਰੱਖਣਗੇ। ਕੋਹਲੀ ਨੇ ਟੂਰਨਾਮੈਂਟ ਦੇ 2024 ਐਡੀਸ਼ਨ 'ਚ ਆਰੇਂਜ ਕੈਪ ਜਿੱਤੀ ਅਤੇ ਸੀਜ਼ਨ ਦੇ ਦੂਜੇ ਹਿੱਸੇ 'ਚ ਜ਼ਬਰਦਸਤ ਫਾਰ 'ਚ ਦਿਖੇ।
ਜਾਫਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਵਿਰਾਟ ਕੋਹਲੀ ਓਪਨਿੰਗ ਕਰਨਗੇ ਜਾਂ ਨੰਬਰ 3 ਬੱਲੇਬਾਜ਼ੀ ਕਰਨਗੇ। ਅਸੀਂ ਸਿਰਫ਼ ਇਹ ਹੀ ਉਮੀਦ ਕਰ ਸਕਦੇ ਹਾਂ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਦੌਰਾਨ ਦਿਖਾਏ ਗਏ ਹਮਲਾਵਰ ਕ੍ਰਿਕਟਰ ਨੂੰ ਜਾਰੀ ਰੱਖਣ। ਉਨ੍ਹਾਂ ਨੇ ਕਈ ਸਾਲਾਂ ਤੱਕ ਅਜਿਹਾ ਕੀਤਾ ਹੈ ਅਤੇ ਬੱਲੇਬਾਜ਼ੀ ਉਨ੍ਹਾਂ ਦੇ ਆਲੇ-ਦੁਆਲੇ ਹੀ ਘੰਮੇਗੀ।
ਭਾਰਤ ਟੀ20 ਵਿਸ਼ਵ ਕੱਪ 2024 ਦੇ ਆਪਣੇ ਪਹਿਲੇ ਮੈਚ 'ਚ 5 ਜੂਨ ਨੂੰ ਆਇਰਲੈਂਡ ਨਾਲ ਮੁਕਾਬਲਾ ਕਰੇਗਾ। ਮੈਚ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ 'ਚ ਹੋਵੇਗਾ। ਇਸ ਤੋਂ ਬਾਅਦ ਭਾਰਤ ਦਾ 9 ਜੂਨ ਨੂੰ ਇਸੇ ਹੀ ਸਟੇਡੀਅਮ 'ਚ ਪਾਕਿਸਤਾਨ ਨਾਲ ਮਹਾਮੁਕਾਬਲਾ ਹੋਵੇਗਾ।
ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਇਮਾਦ ਵਸੀਮ ਅਮਰੀਕਾ ਦੇ ਖਿਲਾਫ ਪਹਿਲੇ ਮੈਚ ਤੋਂ ਬਾਹਰ
NEXT STORY