ਲੰਡਨ (ਭਾਸ਼ਾ)– ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਆਸਾਨੀ ਨਾਲ ਗੋਡੇ ਟੇਕਣ ਵਾਲੀ ਭਾਰਤੀ ਟੀਮ ’ਤੇ ਵਰ੍ਹਦੇ ਹੋਏ ਸੁਨੀਲ ਗਾਵਸਕਰ ਨੇ ਕਿਹਾ ਕਿ ਬੱਲੇਬਾਜ਼ੀ ਸ਼ਰਮਨਾਕ ਸੀ। ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਗਾਵਸਕਰ ਨੇ ਕਿਹਾ, ‘‘ਬੱਲੇਬਾਜ਼ੀ ਬਹੁਤ ਹੀ ਖਰਾਬ ਰਹੀ। ਆਖਰੀ ਦਿਨ ਤਾਂ ਬਿਲਕੁਲ ਸ਼ਰਮਨਾਕ ਪ੍ਰਦਰਸ਼ਨ ਸੀ। ਖਾਸ ਤੌਰ ’ਤੇ ਸ਼ਾਟ ਦੀ ਚੋਣ। ਚੇਤੇਸ਼ਵਰ ਪੁਜਾਰਾ ਨੇ ਕੱਲ ਬੇਹੱਦ ਖਰਾਬ ਸ਼ਾਟ ਖੇਡੀ ਜਦਕਿ ਉਸ ਤੋਂ ਇਸਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਕੋਹਲੀ ਦੇ ਬਾਰੇ ਵਿਚ ਉਸ ਨੇ ਕਿਹਾ, ‘‘ਇਹ ਬਹੁਤ ਹੀ ਔਸਤ ਸ਼ਾਟ ਸੀ। ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਉਹ ਉਦੋਂ ਤੱਕ ਛੱਡ ਰਿਹਾ ਸੀ, ਸ਼ਾਇਦ ਉਸ ਨੂੰ ਲੱਗਾ ਕਿ ਅਰਧ ਸੈਂਕੜਾ ਪੂਰਾ ਕਰਨ ਲਈ ਇਕ ਦੌੜ ਦੀ ਲੋੜ ਹੈ। ਜਦੋਂ ਤੁਸੀਂ ਕਿਸੇ ਉਪਲੱਬਧੀ ਦੇ ਨੇੜੇ ਹੁੰਦੇ ਹੋ ਤਾਂ ਅਜਿਹਾ ਹੁੰਦਾ ਹੈ।’’ ਗਾਵਸਕਰ ਨੇ ਕਿਹਾ, "ਜਡੇਜਾ ਦੇ ਨਾਲ ਵੀ ਅਜਿਹਾ ਹੀ ਹੋਇਆ, ਉਸਨੇ ਇੱਕ ਅਜਿਹੀ ਗੇਂਦ ਖੇਡੀ ਜੋ ਉਸਨੂੰ ਨਹੀਂ ਖੇਡਣੀ ਚਾਹੀਦੀ ਸੀ। ਰਹਾਣੇ ਦੇ ਨਾਲ ਵੀ ਅਜਿਹਾ ਹੀ ਹੋਇਆ, ਅਚਾਨਕ ਸਾਰਿਆਂ ਨੂੰ ਅਜਿਹੇ ਸ਼ਾਟ ਖੇਡਣ ਦੀ ਕੀ ਜ਼ਰੂਰਤ ਸੀ, ਕਿਉਂਕਿ ਉਹ ਨਿੱਜੀ ਪ੍ਰਾਪਤੀ ਬਾਰੇ ਜਾਣਦੇ ਸਨ।" ਕੋਹਲੀ ਬਾਰੇ ਉਸ ਨੇ ਅੱਗੇ ਕਿਹਾ, ‘‘ਇਹ ਖਰਾਬ ਸ਼ਾਟ ਸੀ। ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਕੋਹਲੀ ਨੇ ਅਜਿਹਾ ਸ਼ਾਟ ਕਿਵੇਂ ਖੇਡਿਆ। ਤੁਹਾਨੂੰ ਉਸਨੂੰ ਪੁੱਛਣਾ ਚਾਹੀਦਾ ਹੈ ਕਿ ਉਸਨੇ ਉਹ ਸ਼ਾਟ ਕਿਵੇਂ ਖੇਡਿਆ। ਉਹ ਇਹ ਬੋਲਦਾ ਰਹਿੰਦਾ ਹੈ ਕਿ ਮੈਚ ਜਿੱਤਣ ਲਈ ਲੰਬੀ ਪਾਰੀ ਦੀ ਲੋੜ ਹੁੰਦੀ ਹੈ। ਤੁਸੀਂ ਕਿਵੇਂ ਲੰਬੀ ਪਾਰੀ ਖੇਡੇਗੋ ਜਦੋਂ ਆਫ ਸਟੰਪ ਤੋਂ ਇੰਨੀ ਬਾਹਰ ਜਾਂਦੀ ਗੇਂਦ ਖੁਦ ਖੇਡੋਗੇ।’’
ਭਾਰਤ ਵੱਲੋਂ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਖ਼ਿਤਾਬ ਜਿੱਤਣ ’ਤੇ PM ਮੋਦੀ ਨੇ ਦਿੱਤੀ ਵਧਾਈ
NEXT STORY