ਸਪੋਰਟਸ ਡੈਸਕ - ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਖੇਡਿਆ ਜਾਵੇਗਾ। ਭਾਰਤ ਨੇ ਪਰਥ ਟੈਸਟ ਮੈਚ 295 ਦੌੜਾਂ ਨਾਲ ਜਿੱਤ ਲਿਆ ਹੈ। ਉਥੇ ਹੀ ਦੂਜੇ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੀ ਨਜ਼ਰ ਇਕ ਵਾਰ ਫਿਰ ਗਾਬਾ 'ਚ ਜਿੱਤ 'ਤੇ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਸਟਾਰ ਵਿਰਾਟ ਕੋਹਲੀ ਇਸ ਮੈਚ 'ਚ ਵੱਡੀ ਉਪਲੱਬਧੀ ਹਾਸਲ ਕਰ ਸਕਦੇ ਹਨ।
ਵਿਰਾਟ ਕੋਹਲੀ ਬਣਾ ਸਕਦੇ ਹਨ ਇਹ ਰਿਕਾਰਡ
ਗਾਬਾ ਟੈਸਟ ਮੈਚ 'ਚ ਐਂਟਰੀ ਕਰਦੇ ਹੀ ਵਿਰਾਟ ਕੋਹਲੀ ਵੱਡਾ ਕਾਰਨਾਮਾ ਕਰਨਗੇ। ਗਾਬਾ ਟੈਸਟ ਮੈਚ 'ਚ ਹਿੱਸਾ ਲੈ ਕੇ ਕੋਹਲੀ ਇਕ ਖਾਸ ਸੈਂਕੜਾ ਲਗਾਉਣਗੇ, ਜੋ ਹੁਣ ਤੱਕ ਸਿਰਫ ਸਚਿਨ ਤੇਂਦੁਲਕਰ ਦੇ ਨਾਂ 'ਤੇ ਹੈ। ਗਾਬਾ ਟੈਸਟ ਮੈਚ ਵਿਰਾਟ ਕੋਹਲੀ ਦੇ ਟੈਸਟ ਕਰੀਅਰ ਦਾ 121ਵਾਂ ਮੈਚ ਹੋਵੇਗਾ। ਉਹ ਆਸਟ੍ਰੇਲੀਆ ਖਿਲਾਫ ਆਪਣਾ 28ਵਾਂ ਟੈਸਟ ਮੈਚ ਖੇਡਣਗੇ।
ਇਸ ਦੌਰਾਨ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਆਸਟ੍ਰੇਲੀਆ ਖਿਲਾਫ 100 ਮੈਚ ਖੇਡਣ ਵਾਲੇ ਦੁਨੀਆ ਦੇ ਸਿਰਫ ਦੂਜੇ ਖਿਡਾਰੀ ਬਣ ਜਾਣਗੇ। ਇਹ ਰਿਕਾਰਡ ਫਿਲਹਾਲ ਸਚਿਨ ਤੇਂਦੁਲਕਰ ਦੇ ਨਾਂ ਹੈ। ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਖਿਲਾਫ 110 ਅੰਤਰਰਾਸ਼ਟਰੀ ਮੈਚ ਖੇਡੇ ਹਨ। ਜੇਕਰ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਆਸਟ੍ਰੇਲੀਆ ਦੇ ਖਿਲਾਫ ਹੁਣ ਤੱਕ 99 ਮੈਚ ਖੇਡ ਚੁੱਕੇ ਹਨ। ਇਸ 'ਚ 27 ਟੈਸਟ ਮੈਚ, 49 ਵਨਡੇ ਅਤੇ 23 ਟੀ-20 ਮੈਚ ਸ਼ਾਮਲ ਹਨ।
ਆਸਟ੍ਰੇਲੀਆ ਦੇ ਖਿਲਾਫ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ
110 ਸਚਿਨ ਤੇਂਦੁਲਕਰ
99 ਵਿਰਾਟ ਕੋਹਲੀ
97 ਡੇਸਮੰਡ ਹੇਨਸ
91 ਮਹਿੰਦਰ ਸਿੰਘ ਧੋਨੀ
88 ਵਿਵਿਅਨ ਰਿਚਰਡਸ
ਚੈਂਪੀਅਨਜ਼ ਟਰਾਫੀ ਨੂੰ ਲੈ ਕੇ ICC ਨੇ ਕਰ'ਤਾ ਵੱਡਾ ਐਲਾਨ, ਇੱਥੇ ਹੋਣਗੇ ਭਾਰਤ ਦੇ ਮੈਚ
NEXT STORY