ਲੁਧਿਆਣਾ— ਏ. ਐੱਫ. ਸੀ. ਕੋਲਹਾਪੁਰ ਸਿਟੀ ਨੇ ਹੀਰੋ ਭਾਰਤੀ ਫੁੱਟਬਾਲ ਲੀਗ ਦੇ ਤੀਸਰੇ ਪੜਾਅ 'ਚ ਬੜੌਦਾ ਫੁੱਟਬਾਲ ਅਕਾਦਮੀ ਨੂੰ ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਰਾ ਕੇ ਪੂਰੇ 3 ਅੰਕ ਹਾਸਲ ਕੀਤੇ। ਗੁਰੂ ਨਾਨਕ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਕੋਲਹਾਪੁਰ ਸਿਟੀ ਦੇ ਲਈ ਕਸ਼ਮੀਨਾ ਐੱਮ. ਐੱਸ. ਨੇ 45ਵੇਂ ਤੇ 62ਵੇਂ ਮਿੰਟ 'ਚ ਗੋਲ ਕੀਤੇ ਜਦਕਿ ਮਿਠਾਰੀ ਨੇ 88ਵੇਂ ਤੇ ਕਮਲਾ ਦੇਵੀ ਨੇ ਇੰਜਰੀ ਸਮੇਂ 'ਚ ਗੋਲ ਕੀਤੇ। ਕਮਲਾ ਦੇਵੀ ਦੇ ਇੰਜਰੀ ਗੋਲ ਤੋਂ ਹੀ ਕੋਲਹਾਪੁਰ ਸਿਟੀ ਨੂੰ ਜਿੱਤ ਮਿਲੀ। ਬੜੌਦਾ ਫੁੱਟਬਾਲ ਅਕਾਦਮੀ ਨੂੰ ਅਯੋਮੀਡੇ ਅਵਾਵੂ ਅਨਿਬਾਬਾ ਦੇ 28ਵੇਂ ਮਿੰਟ ਦੇ ਧਮਾਕੇਦਾਰ ਗੋਲ ਨਾਲ ਪਹਿਲਾ ਗੋਲ ਮਿਲਿਆ। ਟੀਮ ਦੇ ਲਈ ਸੋਨਾ ਨੇ 35ਵੇਂ ਤੇ ਹੇਤਾ ਸ਼ੁਕਲ ਨੇ 89ਵੇਂ ਮਿੰਟ 'ਚ ਗੋਲ ਕੀਤਾ।
IPL 2019 : ਹੈਦਰਾਬਾਦ ਨੂੰ 'ਐਲਿਮੀਨੇਟ' ਕਰਨ ਉਤਰੇਗੀ ਦਿੱਲੀ
NEXT STORY