ਗੈਜੇਟ ਡੈਸਕ– ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਨੂੰ ਆਪਣੇ ਨਾਲ ਜੋੜਨ ਦੇ ਉਦੇਸ਼ ਨਾਲ ‘ਕੂ’ ਨੇ ਆਪਣੇ ਪਲੇਟਫਾਰਮ ’ਤੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਨਵਾਂ ਅਨੁਭਵ ਪ੍ਰਦਾਨ ਕਰਨ ਲਈ ਨਵੇਂ ਫੀਚਰਜ਼ ਸ਼ੁਰੂ ਕੀਤੇ ਹਨ। ਪਲੇਟਫਾਮਰ ਨੇ ਇਕ ਕ੍ਰਿਕਟ ਚੈਟ ਟੈਬ ਪੇਸ਼ ਕੀਤਾ ਹੈ ਜੋ ਦਿੱਗਜ ਕ੍ਰਿਕਟਰਾਂ, ਕੁਮੈਂਟੇਟਰਾਂ ਅਤੇ ਕੰਟੈਂਟ ਕ੍ਰਿਏਟਰਾਂ ਦੀ ਆਪਸੀ ਗੱਲਬਾਤ ਕਰਨ ਦਾ ਮੌਕਾ ਦਿੰਦਾ ਹੈ। ਇਸ ਚੈਟ ਟੈਬ ’ਚ ਲਾਈਵ ਸਕੋਰ ਵਿਜ਼ੇਟਸ ਅਤੇ ਮੈਚ ਸਕੋਰ ਰੀਅਲ ਟਾਈਮ ’ਚ ਮਿਲਦਾ ਹੈ। ਭਾਰਤ ’ਚ ‘ਕੂ’ ਦੇ 15 ਮਿਲੀਅਨ ਯੂਜ਼ਰਸ ਹੋ ਗਏ ਹਨ।
ਇਸ ਪਲੇਟਫਾਰਮ ’ਤੇ ਵਰਿੰਦਰ ਸਹਿਵਾਗ, ਵਸੀਮ ਅਕਰਮ, ਵੈਂਕਟੇਸ਼ ਪ੍ਰਸਾਦ, ਨਿਖਿਲ ਚੋਪੜਾ, ਸੈਯਦ ਸਬਾ ਕਰੀਮ, ਪਿਊਸ਼ ਚਾਵਲਾ, ਹਨੁਮਾ ਵਿਹਾਰੀ, ਜੋਗਿੰਦਰ ਸ਼ਰਮਾ, ਪਰਵੀਨ ਕੁਮਾਰ, ਵੀ.ਆਰ.ਵੀ. ਸਿੰਘ, ਅਮਲ ਮਜੂਮਦਾਰ, ਵਿਨੋਦ ਕਾਂਬਲੀ, ਵਸੀਮ ਜ਼ਾਫਰ, ਆਕਾਸ਼ ਚੋਪੜਾ, ਦੀਪ ਦਾਸਗੁਪਤਾ ਵਰਗੇ ਕ੍ਰਿਕਟਰਾਂ ਦੇ ਕਾਫੀ ਗਿਣਤੀ ’ਚ ਪ੍ਰਸ਼ੰਸਕ ਮੌਜੂਦ ਹਨ। ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਬਾਅਦ ਕ੍ਰਿਕਟਰ ਅਤੇ ਕੁਮੈਂਟੇਟਰ ਸਿਰਫ ਅੰਗਰੇਜੀ ਅਤੇ ਹਿੰਦੀ ’ਚ ਹੀ ਨਹੀਂ, ਸਗੋਂ ਕਈ ਦੇਸੀ ਭਾਸ਼ਾਵਾਂ ’ਚ ਆਪਣੇ ਵਿਸ਼ਲੇਸ਼ਣ ਸਾਂਝਾ ਕਰ ਰਹੇ ਹਨ
ਕ੍ਰਿਕਟ ਨੂੰ ਆਪਣੇ ਪਲੇਟਫਾਰਮ ’ਤੇ ਲੋਕਪ੍ਰਸਿੱਧ ਬਣਾਉਣ ਲਈ ਕੂ ਐਪ ਨੇ ਹੈਸ਼ਟੈਗ #KooKiyaKya ਹੈਸ਼ਟੈਗ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣਾ ਪਹਿਲੀ ਟੈਲੀਵਿਜ਼ਨ ਮੁਹਿੰਮ ਵੀ ਲਾਂਚ ਕੀਤੀ ਹੈ। ਇਸ ਪਲੇਟਫਾਰਮ ਨੇ ਇਕ ਯੂਜ਼ਰ ਮੁਕਾਬਲੇਬਾਜ਼ੀ ਕੂ ਕ੍ਰਏਟਰ ਕੱਪ ਵੀ ਸ਼ੁਰੂ ਕੀਤੀ ਹੈ ਜੋ ਕੰਟੈਂਟ ਕ੍ਰਿਏਟਰਾਂ ਲਈ ਮੈਚਾਂ ਬਾਰੇ ਮੀਮ, ਵੀਡੀਓ ਅਤੇ ਰੀਅਲ-ਟਾਈਮ #Koometary ਰਾਹੀਂ ਆਪਣੀ ਰਚਨਾਤਮਕਤਾ ਪ੍ਰਦਰਸ਼ਿਤ ਕਰਨ ਅਤੇ ਰੋਮਾਂਚਕ ਪੁਰਸਕਾਰ ਜਿੱਤਣ ਦਾ ਮੌਕਾ ਪ੍ਰਦਾਨ ਕਰੇਗਾ।
ਭਾਰਤ 'ਤੇ ਮੈਚ ਫਿਕਸ ਦੇ ਦੋਸ਼ ਲਾ ਰਹੇ ਪਾਕਿ ਫੈਨਜ਼ ਨੂੰ ਹਰਭਜਨ ਸਿੰਘ ਨੇ ਦਿੱਤਾ ਮੂੰਹ ਤੋੜ ਜਵਾਬ, ਜਾਣੋ ਪੂਰਾ ਮਾਮਲਾ
NEXT STORY