ਪੈਰਿਸ- ਕ੍ਰਿਸ਼ਣਾ ਪ੍ਰਸਾਦ ਗਾਰਾਗਾ ਤੇ ਵਿਸ਼ਣੂ ਵਰਧਨ ਗੌੜ ਪੰਜਾਲਾ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਐਤਵਾਰ ਨੂੰ ਇੱਥੇ ਓਰਲੀਆਂਸ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਇੰਗਲੈਂਡ ਦੀ ਬੇਨ ਲੇਨ ਤੇ ਸੀਨ ਵੇਂਡੀ ਦੀ ਜੋੜੀ ਹੱਥੋਂ ਹਾਰ ਗਈ, ਜਿਸ ਨਾਲ ਭਾਰਤ ਨੂੰ ਇਸ ਪ੍ਰਤੀਯੋਗਿਤਾ ਵਿਚ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼
ਪਹਿਲੀ ਵਾਰ ਇਕੱਠੇ ਖੇਡ ਰਹੀ ਭਾਰਤੀ ਜੋੜੀ ਨੂੰ ਚੌਥਾ ਦਰਜਾ ਪ੍ਰਾਪਤ ਇੰਗਲੈਂਡ ਦੀ ਜੋੜੀ ਹੱਥੋਂ 56 ਮਿੰਟ ਤਕ ਚੱਲੇ ਮੁਕਾਬਲੇ ਵਿਚ 21-19, 14-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ਵਿਚ ਹਾਰ ਦੇ ਬਾਵਜੂਦ ਕ੍ਰਿਸ਼ਣਾ ਤੇ ਵਿਸ਼ਣੂ ਦੀ ਜੋੜੀ ਟੂਰਨਾਮੈਂਟ ਦੇ ਨਤੀਜੇ ਤੋਂ ਖੁਸ਼ ਹੋਵੇਗੀ। ਕ੍ਰਿਸ਼ਣਾ ਇਸ ਤੋਂ ਪਹਿਲਾਂ ਸ਼ਲੋਕ ਰਾਮਚੰਦਰਨ ਦੇ ਨਾਲ ਜੋੜੀ ਬਣਾ ਚੁੱਕਾ ਹੈ ਜਦਕਿ 20 ਸਾਲ ਦੇ ਵਿਸ਼ਣੂ ਦਾ ਸੀਨੀਅਰ ਪੱਧਰ ’ਤੇ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ ਸੀ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਡੈੱਨਮਾਰਕ ਦੀ ਲਾਈਨ ਕ੍ਰਿਸਟੋਫਰਸੇਨ ਨੇ 28 ਮਿੰਟ ਵਿਚ 21-17, 21-18 ਨਾਲ ਹਰਾ ਦਿੱਤਾ ਸੀ।
ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਫੁੱਟਬਾਲ ਕਪਤਾਨ ਸ਼ੇਤਰੀ ਕੋਵਿਡ-19 ਇਨਫਕੈਸ਼ਨ ਤੋਂ ਉਭਰਿਆ
NEXT STORY