ਸਪੋਰਸਟ ਡੈਸਕ— ਭਾਰਤੀ ਤੈਰਾਕ ਕੁਸ਼ਗਰਾ ਰਾਵਤ ਨੇ 10ਵੀਂ ਏਸ਼ੀਆਈ ਉਮਰ ਵਰਗ ਤੈਰਾਕੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ ਮੰਗਲਵਾਰ ਨੂੰ ਇੱਥੇ ਵਿਅਕਤੀਗਤ ਮੁਕਾਬਲੇ 'ਚ ਦੋ ਸੋਨ ਤਮਗੇ ਹਾਸਲ ਕੀਤੇ। ਰਾਵਤ ਨੇ ਪੁਰਸ਼ਾਂ ਦੇ 200 ਮੀਟਰ ਫ੍ਰੀ-ਸਟਾਈਲ ਮੁਕਾਬਲੇ 'ਚ ਇਕ ਮਿੰਟ 52.30 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਹਾਸਲ ਕੀਤਾ। ਭਾਰਤ ਦੇ ਹੀ ਆਨੰਦ ਹਨੂਮਾਨ ਇਕ ਮਿੰਟ 54.19 ਸੈਕਿੰਡ ਦੇ ਸਮੇਂ ਦੇ ਨਾਲ ਤੀਜੇ ਸਥਾਨ 'ਤੇ ਰਹੇ। ਮੁਕਾਬਲੇ ਦਾ ਚਾਂਦੀ ਤਮਗਾ ਸੀਰੀਆ ਦੇ ਅੱਬਾਸ ਉਮਰ ਦੇ ਨਾਂ ਰਿਹਾ ਜੋ ਰਾਵਤ ਨਾਲ ਸੈਕਿੰਡ ਦੇ ਸੌਵਾਂ ਹਿੱਸੇ ਤੋਂ ਪਿਛੜ ਗਏ।
ਇਸ ਜਿੱਤ ਤੋਂ ਬਾਅਦ ਰਾਵਤ ਨੇ ਕਿਹਾ, ''ਮੈਂ ਆਖਰੀ ਦੇ 75 ਮੀਟਰ 'ਚ ਆਪਣੇ ਵਿਰੋਧੀ ਨੂੰ ਪਛਾੜਿਆ। ਉਮਰ ਅੱਗੇ ਨਿਕਲ ਰਿਹਾ ਹੈ ਅਤੇ ਫਿਰ ਮੈਂ ਪੂਰਾ ਜ਼ੋਰ ਲਗਾ ਦਿੱਤਾ। ਉਨ੍ਹਾਂ ਨੇ ਇਸ ਤੋਂ ਬਾਅਦ 800 ਮੀਟਰ ਫ੍ਰੀ-ਸਟਾਈਲ ਮੁਕਾਬਲੇ 'ਚ ਵੀ ਅੱਠ ਮਿੰਟ 10.05 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਹਾਸਲ ਕੀਤਾ।
ਸ਼ਵਾਨ ਗਾਂਗੂਲੀ ਨੇ ਬਾਲਕ ਵਰਗ ਦੇ ਗਰੁਪ ਦੋ 'ਚ ਸੋਨ ਤਮਗਾ ਹਾਸਲ ਕੀਤਾ। ਉਹ ਚਾਰ ਗੁਣਾ 100 ਮੀਟਰ ਫ੍ਰੀ-ਸਟਾਈਲ ਰਿਲੇ 'ਚ ਚਾਂਦੀ ਜਿੱਤਣ ਵਾਲੇ ਭਾਰਤੀ ਟੀਮ (ਬਾਲਕ ਗਰੁਪ ਦੋ) ਦਾ ਹਿੱਸਾ ਸਨ। ਸ਼੍ਰੀਹਰੀ ਨਟਰਾਜ ਅਤੇ ਮਾਨਾ ਪਟੇਲ ਨੇ ਇਸ ਤੋਂ ਬਾਅਦ 50 ਮੀਟਰ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਪਹਿਲੇ ਦਿਨ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਛੇ ਕਰ ਦਿੱਤੀ। ਸ਼੍ਰੀਹਰੀ ਨੇ ਪੁਰਸ਼ਾਂ ਦੇ ਵਰਗ 'ਚ 25.30 ਸੈਕਿੰਡ ਦਾ ਸਮਾਂ ਲਿਆ ਜਦ ਕਿ ਔਰਤਾਂ 'ਚ ਮਾਨਾ ਨੇ 29.92 ਮਿੰਟ ਦਾ ਸਮਾਂ ਲਿਆ।
ਫਿਕਸਿੰਗ ਦੇ ਦੋਸ਼ 'ਚ ਬੇਲਗਾਵੀ ਪੈਂਥਰਸ ਦੇ ਮਾਲਕ ਅਲੀ ਥਾਰਾ ਗ੍ਰਿਫਤਾਰ
NEXT STORY