ਨਵੀਂ ਦਿੱਲੀ–ਸਪੇਨ ਦੇ ਗੋਲਫਰ ਯੂਜੀਨੀਓ ਚਾਕਾਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਦੋ ਸ਼ਾਟਾਂ ਦੇ ਫਰਕ ਨਾਲ ਡੀ. ਪੀ. ਵਰਲਡ ਇੰਡੀਆ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਜਦਕਿ ਭਾਰਤੀ ਖਿਡਾਰੀਆਂ ’ਚ ਅਨਿਰਬਾਨ ਲਾਹਿੜੀ ਨੇ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਉਹ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਰਿਹਾ।
ਚਾਕਾਰਾ ਲਈ ਦਿੱਲੀ ਗੋਲਫ ਕਲੱਬ ’ਚ ਐਤਵਾਰ ਦਾ ਦਿਨ ਕਾਫੀ ਰੁੱਝਿਆ ਰਿਹਾ। ਖਰਾਬ ਮੌਸਮ ਤੋਂ ਪ੍ਰਭਾਵਿਤ ਇਸ ਟੂਰਨਾਮੈਂਟ ਦੇ ਆਖਰੀ ਦਿਨ ਉਸ ਨੇ 25 ਹੋਲ ਖੇਡੇ। ਇਸ ਦੇ ਬਾਵਜੂਦ ਉਸ ਨੇ ਆਪਣੀ ਲੈਅ ਬਣਾਈ ਰੱਖੀ ਅਤੇ ਇਸ ਸੈਸ਼ਨ ਦਾ ਆਪਣਾ ਤੀਜਾ ਡੀ. ਪੀ. ਵਰਲਡ ਟੂਰ ਖਿਤਾਬ ਜਿੱਤ ਕੇ ਰੇਸ ਟੂ ਦੁਬਈ ਰੈਂਕਿੰਗ ’ਚ ਚੋਟੀ ’ਤੇ ਪਹੁੰਚ ਗਿਆ। ਉਸ ਨੇ ਆਖਰੀ ਰਾਊਂਡ ’ਚ ਦੋ ਅੰਡਰ 70 ਦਾ ਸਕੋਰ ਬਣਾ ਕੇ 21 ਅੰਡਰ 267 ਦੇ ਨਾਲ ਖਿਤਾਬ ਆਪਣੇ ਨਾਂ ਕੀਤਾ।
ਨਿਊਜ਼ੀਲੈਂਡ ਦੇ ਡੈਨੀਅਲ ਹਿਲੀਅਰ ਨੇ ਆਖਰੀ ਸਮੇਂ ’ਚ ਜ਼ੋਰਦਾਰ ਚੁਣੌਤੀ ਪੇਸ਼ ਕਰਦੇ ਹੋਏ ਚਾਕਾਰਾ ਦੀ ਛੇ ਸ਼ਾਟਾਂ ਦੀ ਬੜ੍ਹਤ ਨੂੰ ਘਟਾ ਕੇ ਦੋ ਸ਼ਾਟਾਂ ਦੀ ਕਰ ਦਿੱਤਾ। ਉਸ ਨੇ 19 ਅੰਡਰ ਦੇ ਸਕੋਰ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਚਾਕਾਰਾ ਨੇ ਦਬਾਅ ’ਚ ਵੀ ਸਬਰ ਬਣਾਈ ਰੱਖਿਆ ਅਤੇ ਕੁੱਲ ਮਿਲਾ ਕੇ ਆਪਣਾ ਚੌਥਾ ਡੀ. ਪੀ. ਵਰਲਡ ਟੂਰ ਖਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਹੀ ਚਾਕਾਰਾ ਨੇ ਰੇਸ ਟੂ ਦੁਬਈ ਅੰਕ ਸੂਚੀ ’ਚ ਅਮਰੀਕਾ ਦੇ ਪੈਟ੍ਰਿਕ ਰੀਡ ਨੂੰ ਪਿੱਛੇ ਛੱਡਦੇ ਹੋਏ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇਸ ਨਾਲ ਸੈਸ਼ਨ ਦੇ ਆਖਿਰ ’ਚ ਖਿਤਾਬ ਜਿੱਤਣ ਦੀ ਉਸ ਦੀ ਦਾਅਵੇਦਾਰੀ ਹੋਰ ਮਜ਼ਬੂਤ ਹੋ ਗਈ। ਇਸ 26 ਸਾਲਾ ਖਿਡਾਰੀ ਨੇ ਐਤਵਾਰ ਦੀ ਸਵੇਰ ਖਤਮ ਹੋਏ ਤੀਜੇ ਦੌਰ ’ਚ ਸੱਤ ਅੰਡਰ 63 ਦਾ ਸਕੋਰ ਬਣਾ ਕੇ ਆਖਰੀ ਦੌਰ ਦੀ ਸ਼ੁਰੂਆਤ ਪੰਜ ਸ਼ਾਟਾਂ ਦੀ ਬੜ੍ਹਤ ਦੇ ਨਾਲ ਕੀਤੀ ਸੀ।
ਭਾਰਤੀ ਖਿਡਾਰੀਆਂ ’ਚ ਲਾਹਿੜੀ ਨੇ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਨੇ ਆਖਰੀ ਦੌਰ ’ਚ 4 ਅੰਡਰ ਦਾ 68 ਦਾ ਸਕੋਰ ਬਣਾ ਕੇ ਕੁੱਲ ਅੱਠ ਅੰਡਰ 280 ਦਾ ਸਕੋਰ ਹਾਸਲ ਕੀਤਾ, ਜਦਕਿ ਯੁਵਰਾਜ ਸੰਧੂ ਪੰਜ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ 34ਵੇਂ ਸਥਾਨ ’ਤੇ ਰਿਹਾ। ਉਸ ਨੇ ਵੀ ਆਖਰੀ ਦੌਰ ’ਚ 68 ਦਾ ਸਕੋਰ ਬਣਾਇਆ।
ਏਕਤਾ ਬਿਸ਼ਨੋਈ ਨੇ ਵਿਸ਼ਵ ਮਾਸਟਰਜ਼ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤੇ ਤਿੰਨ ਸੋਨ ਤਮਗੇ
NEXT STORY