ਕੁਆਲਾਲੰਪੁਰ– ਭਾਰਤ ਦੇ ਸਟਾਰ ਖਿਡਾਰੀ ਲਕਸ਼ੈ ਸੇਨ ਨੇ ਕੁਝ ਵਿਰੋਧੀ ਹਾਲਾਤ ਵਿਚੋਂ ਲੰਘਣ ਦੇ ਬਾਵਜੂਦ ਮੰਗਲਵਾਰ ਨੂੰ ਇੱਥੇ ਸਿੰਗਾਪੁਰ ਦੇ ਜਿਆ ਹੇਂਗ ਜੇਸਨ ਤੇਹ ਨੂੰ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ਵਿਚ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਕੇ ਨਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਪਿਛਲੇ ਸੈਸ਼ਨ ਦੇ ਆਖਿਰ ਵਿਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ 24 ਸਾਲਾ ਸੇਨ ਨੇ ਮਲੇਸ਼ੀਆ ਓਪਨ ਵਿਚ ਵਿਸ਼ਵ ਰੈਂਕਿੰਗ ਵਿਚ 21ਵੇਂ ਨੰਬਰ ਦੇ ਖਿਡਾਰੀ ਤੇਹ ਨੂੰ 70 ਮਿੰਟ ਵਿਚ 21-16, 15-21, 21-14 ਨਾਲ ਹਰਾਇਆ।
ਉੱਥੇ ਹੀ, ਗੋਡੇ ਦੀ ਸੱਟ ਕਾਰਨ 6 ਮਹੀਨੇ ਦੇ ਫਰਕ ਤੋਂ ਬਾਅਦ ਵਾਪਸੀ ਕਰਨ ਵਾਲੀ ਮਾਲਵਿਕਾ ਬੰਸੋਡ ਨੂੰ ਮਹਿਲਾ ਸਿੰਗਲਜ਼ ਵਿਚ ਹਾਲਾਂਕਿ ਪਹਿਲੇ ਦੌਰ ਵਿਚ ਥਾਈਲੈਂਡ ਦੀ ਸੱਤਵਾਂ ਦਰਜਾ ਪ੍ਰਾਪਤ ਤੇ ਸਾਬਕਾ ਵਿਸ਼ਵ ਚੈਂਪੀਅਨ ਰਤਚਨੋਕ ਇੰਤਾਨੋਨ ਹੱਥੋਂ 11-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼੍ਰੇਅਸ ਅਈਅਰ ਦੀ ਜੇਤੂ ਵਾਪਸੀ, ਮੁੰਬਈ ਨੂੰ ਦਿਵਾਈ ਰੋਮਾਂਚਕ ਜਿੱਤ
NEXT STORY