ਰਾਜਕੋਟ : ਸੂਰਯਕੁਮਾਰ ਯਾਦਵ ਜਦੋਂ ਭਾਰਤ ਲਈ ਡੈਬਿਊ ਕਰ ਰਰੇ ਸਨ ਤਾਂ ਉਨ੍ਹਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਦੀ ਸੀ ਪਰ ਇਸ ਸ਼ਾਨਦਾਰ ਬੱਲੇਬਾਜ਼ ਦਾ ਕਹਿਣਾ ਹੈ ਕਿ ਦੇਰ ਨਾਲ ਚੋਣ ਨੇ ਉਸਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਅਤੇ ਚੋਟੀ ਦੇ ਪੱਧਰ 'ਤੇ ਸਫਲ ਹੋਣ ਦੀ ਉਸਦੀ ਭੁੱਖ ਨੂੰ ਵਧਾਇਆ। ਸੂਰਯਕੁਮਾਰ ਨੇ ਸਭ ਤੋਂ ਛੋਟੇ ਫਾਰਮੈਟ ਵਿੱਚ ਇੱਕ ਹੋਰ ਸ਼ਾਨਦਾਰ ਪਾਰੀ ਖੇਡੀ ਜਦੋਂ ਉਸਨੇ ਸ਼੍ਰੀਲੰਕਾ ਦੇ ਖਿਲਾਫ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਵਿੱਚ 51 ਗੇਂਦਾਂ ਵਿੱਚ ਅਜੇਤੂ 112 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੇ 91 ਦੌੜਾਂ ਦੀ ਜਿੱਤ ਦੇ ਨਾਲ ਸੀਰੀਜ਼ 2-1 ਨਾਲ ਜਿੱਤ ਲਈ।
ਸੂਰਯਕੁਮਾਰ ਨੇ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਕਿਹਾ, 'ਇਸ ਨਾਲ ਮੇਰੀ (ਦੌੜਾਂ ਦੀ) ਭੁੱਖ ਹੋਰ ਵਧ ਗਈ ਹੈ।' ਉਸ ਨੇ ਕਿਹਾ, "ਮੇਰਾ ਮਤਲਬ ਹੈ ਕਿ ਮੈਂ ਜਿੰਨੀ ਘਰੇਲੂ ਕ੍ਰਿਕਟ ਖੇਡੀ ਹੈ, ਮੈਂ ਹਮੇਸ਼ਾ ਆਪਣੇ ਰਾਜ ਮੁੰਬਈ ਲਈ ਖੇਡਣ ਦਾ ਮਜ਼ਾ ਲਿਆ ਹੈ ਅਤੇ ਮੈਂ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ।" ਸੱਜੇ ਹੱਥ ਦੇ ਬੱਲੇਬਾਜ਼ ਨੇ ਕਿਹਾ, 'ਇੱਥੇ ਵੀ ਬੱਲੇਬਾਜ਼ੀ ਦਾ ਮਜ਼ਾ ਆਇਆ।
ਇਹ ਵੀ ਪੜ੍ਹੋ : ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ : ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ
ਹਾਂ ਪਿਛਲੇ ਕੁਝ ਸਾਲਾਂ ਵਿੱਚ ਇਹ ਥੋੜਾ ਚੁਣੌਤੀਪੂਰਨ ਸੀ ਪਰ ਮੈਂ ਆਪਣੇ ਆਪ ਨੂੰ ਕਹਿੰਦਾ ਰਿਹਾ ਕਿ ਤੁਸੀਂ ਇਹ ਖੇਡ ਕਿਉਂ ਖੇਡਦੇ ਹੋ, ਇਸਦਾ ਆਨੰਦ ਮਾਣੋ, ਇਸ ਖੇਡ ਲਈ ਜਨੂੰਨ ਨੇ ਮੈਨੂੰ ਅੱਗੇ ਵਧਾਇਆ ਤੇ ਮੈਂ ਅੱਗੇ ਵਧਦਾ ਰਿਹਾ। ਸੂਰਯਕੁਮਾਰ ਨੇ ਹਾਲ ਹੀ ਵਿੱਚ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਦ੍ਰਾਵਿੜ ਨੂੰ ਦਿੱਤਾ। ਦ੍ਰਾਵਿੜ ਟੀਮ ਦੇ ਇੰਚਾਰਜ ਸਨ ਜਦੋਂ ਇਹ ਬੱਲੇਬਾਜ਼ ਭਾਰਤ ਏ ਪੱਧਰ 'ਤੇ ਆਪਣੀ ਜਗ੍ਹਾ ਪੱਕੀ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ, 'ਮੇਰੇ ਹੁਣ ਤੱਕ ਦੇ ਕ੍ਰਿਕਟ ਸਫਰ 'ਚ ਪਰਿਵਾਰ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੀ ਹੈ।
ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਮੇਰੀ ਮਦਦ ਕੀਤੀ ਸੀ। ਮੇਰੇ ਪਿਤਾ ਇੱਕ ਇੰਜੀਨੀਅਰ ਹਨ ਇਸ ਲਈ ਮੇਰੇ ਪਰਿਵਾਰ ਵਿੱਚ ਖੇਡਾਂ ਦਾ ਕੋਈ ਇਤਿਹਾਸ ਨਹੀਂ ਹੈ। ਮੈਨੂੰ ਥੋੜ੍ਹਾ ਵੱਖਰਾ ਹੋਣਾ ਪਿਆ ਤਾਂ ਜੋ ਉਹ ਮੇਰੇ ਵਿੱਚ ਚੰਗਿਆੜੀ ਦੇਖ ਸਕੇ ਅਤੇ ਮੇਰਾ ਸਮਰਥਨ ਕਰ ਸਕਣ। ਸੂਰਯਕੁਮਾਰ ਨੇ ਕਿਹਾ, ''ਉਨ੍ਹਾਂ ਨੇ ਅਤੇ ਮੇਰੀ ਪਤਨੀ ਨੇ ਬਹੁਤ ਕੁਰਬਾਨੀਆਂ ਕੀਤੀਆਂ ਹਨ। ਸਾਡੇ ਵਿਆਹ ਤੋਂ ਬਾਅਦ, ਉਹ ਪੋਸ਼ਣ ਅਤੇ ਫਿੱਟ ਰਹਿਣ ਦੇ ਮਾਮਲੇ ਵਿੱਚ ਮੇਰੇ 'ਤੇ ਬਹੁਤ ਜ਼ੋਰ ਦੇ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ : ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ
NEXT STORY