ਬੰਗਲੂਰ— ਰਾਇਲ ਚੈਲੇਂਜਰਜ਼ ਬੰਗਲੂਰ ਟੀਮ ਨੇ ਆਪਣੇ ਘਰ 'ਚ ਖੇਡਦੇ ਹੋਏ ਕਿੰਗਜ਼ xl ਪੰਜਾਬ ਨੂੰ ਹਰਾ ਕੇ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਰ.ਸੀ.ਬੀ. ਦੇ ਕੈਪਟਨ ਵਿਰਾਟ ਕੋਹਲੀ ਨੇ ਜਿੱਤ ਦੇ ਲਈ ਗੇਂਦਬਾਜ਼ਾਂ ਨੂੰ ਸਿਹਰਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮੈਚ 'ਚ ਜਲਦੀ ਵਿਕਟ ਗਵਾਉਣ ਨਾਲ ਉਨ੍ਹਾਂ ਦੀ ਟੀਮ ਮੁਕਾਬਲੇ 'ਚ ਪਿਛੜਦੀ ਲੱਗ ਰਹੀ ਸੀ।
ਪੰਜਾਬ ਟੀਮ ਨੇ ਲੋਕੇਸ਼ ਰਾਹੁਲ (47) ਅਤੇ ਕਪਤਾਨ ਰਵੀਚੰਦਰ ਅਸ਼ਵਿਨ (33) ਦੀਆਂ ਪਾਰੀਆਂ ਦੀ ਬਦੌਲਤ 19.2 ਓਵਰਾਂ 'ਚ 155 ਦੋੜਾਂ ਬਣਾਈਆਂ। ਇਸਦੇ ਬਾਅਦ ਬੰਗਲੂਰ ਨੇ 3 ਗੇਂਦਾਂ ਰਹਿੰਦੇ 6 ਵਿਕਟਾਂ 'ਤੇ 159 ਦੋੜਾਂ ਬਣਾ ਕੇ 4 ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ। ਆਰ.ਸੀ.ਬੀ. ਦੇ ਲਈ ਸਾਊਥ ਅਫਰੀਕਾ ਦੇ ਏਬੀ ਡਿਵਿਲਿਅਰਜ਼ (57) ਅਤੇ ਕੁਇੰਟਨ ਡੀ ਕਾਕ (45) ਨੇ ਸ਼ਾਨਦਾਰ ਬੱਲਬਾਜ਼ੀ ਕੀਤੀ।
ਵਿਰਾਟ ਨੇ ਮੈਚ ਦੇ ਬਾਅਦ ਕਿਹਾ,' ਬਹੁਤ ਖੁਸ਼ੀ ਹੈ ਕਿ ਜਿੱਤ ਦਰਜ ਕਰਨ 'ਚ ਕਾਮਯਾਬ ਹੋਏ। ਘਰੇਲੂ ਮੈਦਾਨ 'ਤੇ ਪਹਿਲੀ ਗੇਮ ਹਮੇਸ਼ਾ ਹੀ ਅਹਿਮ ਹੁੰਦੀ ਹੈ। ਸੀਜ਼ਨ ਦੇ ਪਹਿਲੇ ਮੈਚ 'ਚ ਅਸੀਂ ਬਹੁਤ ਚੰਗਾ ਕੀਤਾ ਸੀ ਅਤੇ ਉਸ 'ਚ ਫਿਰ ਸੁਧਾਰ ਕੀਤਾ। ਅਸੀਂ ਜਾਣਦੇ ਸੀ ਕਿ ਨਵੀਆਂ ਗੇਂਦ ਖੇਡਣਾ ਚੰਗਾ ਰਹੇਗਾ। ਇਸਦੇ ਬਾਅਦ ਗੇਂਦਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ। ਉਮੇਸ਼ ਯਾਦਵ ਨੇ ਇਕ ਹੀ ਓਵਰ 'ਚ 3 ਵਿਕਟ ਲਏ ਅਤੇ ਮੋਮੈਂਟਸ 'ਤੇ ਲਗਾਮ ਲਗਾਈ। ਜਿੱਤ ਦਾ ਸਿਹਰਾ ਉਮੇਸ਼, ਵਾਸ਼ਿੰਗਟਨ ਸੁੰਦਰ, ਕ੍ਰਿਸ਼ ਵੋਕਸ ਅਤੇ ਕੁਲਵੰਤ ਖੇਜਰੋਲਿਆ ਨੂੰ ਜਾਂਦਾ ਹੈ।
29 ਸਾਲਾਂ ਦੀ ਵਿਰਾਟ ਨੇ ਕਿਹਾ,' ਜਦੋਂ ਤੁਹਾਡੇ ਕੋਲ 5 ਗੇਂਦਬਾਜ਼ ਹੁੰਦੇ ਹਨ, ਤਾਂ ਤੁਸੀ ਚੁਣ ਸਕਦੇ ਹੋ। ਅਸੀਂ ਉਨ੍ਹਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਦੇਣਾ ਚਾਹੁੰਦੇ ਸਨ। ਮੈਨੂੰ ਲੱਗਦਾ ਹੈ ਕਿ 170 ਦਾ ਸਕੋਰ ਬਹੁਤ ਹੁੰਦੇ ਹਨ ਕਿਉਂਕਿ ਪਿਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਬਿਹਤਰ ਸੀ। ਅਸੀਂ 2 ਗੇਂਦਾਂ 'ਤੇ 2 ਵਿਕਟ ਗੁਆ ਦਿੱਤੇ। ਪਿਛਲੇ ਮੈਚ 'ਚ ਵੀ ਇਹੀ ਹੋਇਆ ਸੀ। ਸਾਨੂੰ ਪਾਟਨਰਸ਼ਿਪ ਵਧਾਉਣ ਦੀ ਜ਼ਰੂਰਤ ਹੈ। ਜਦੋਂ ਤੁਸੀਂ ਜਲਦੀ-ਜਲਦੀ ਵਿਕਟ ਖੋ ਦਿੰਦੇ ਹੋ ਤਾਂ ਮੈਚ 'ਚ ਪਿੱਛੇ ਰਹਿ ਜਾਂਦੇ ਹੋ।
CWG 2018 : ਮੈਰੀ ਕਾਮ ਤੇ ਗੌਰਵ ਨੂੰ ਗੋਲਡ, ਸ਼ੂਟਿੰਗ 'ਚ ਰਾਜਪੂਤ ਨੂੰ ਸੋਨਾ
NEXT STORY