ਨਵੀਂ ਦਿੱਲੀ— ਭਾਰਤ ਦੇ ਮਹਾਨ ਖਿਡਾਰੀ ਅਤੇ ਕਈ ਗ੍ਰੈਂਡ ਸਲੈਮ ਟੂਰਨਾਮੈਂਟ ਜੇਤੂ ਲਿਏਂਡਰ ਪੇਸ ਮੰਗਲਵਾਰ ਨੂੰ ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ ਲਈ ਨਾਮਜ਼ਦ ਹੋਣ ਵਾਲੇ ਏਸ਼ੀਆ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ। 50 ਸਾਲਾ ਪੇਸ 2024 ਲਈ ਨਾਮਜ਼ਦ ਕੀਤੇ ਗਏ ਛੇ ਖਿਡਾਰੀਆਂ ਵਿੱਚ ਸ਼ਾਮਲ ਹੈ।ਉਨ੍ਹਾਂ ਤੋਂ ਇਲਾਵਾ ਕਾਰਾ ਬਲੈਕ, ਐਨਾ ਇਵਾਨੋਵਿਚ, ਕਾਰਲੋਸ ਮੋਯਾ, ਡੇਨੀਅਲ ਨੇਸਟਰ ਅਤੇ ਫਲਾਵੀਆ ਪੇਨੇਟਾ ਨੂੰ ਖਿਡਾਰੀ ਵਰਗ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕੇਦਾਰ ਪ੍ਰਦਰਸ਼ਨ, ਸਿੰਗਾਪੁਰ ਨੂੰ 13-0 ਨਾਲ ਹਰਾਇਆ
ਮਹਿਲਾ ਵਰਗ ਵਿੱਚ ਆਸਟਰੇਲੀਅਨ ਓਪਨ ਅਤੇ ਫਰੈਂਚ ਓਪਨ ਖਿਤਾਬ ਜਿੱਤਣ ਵਾਲੀ ਚੀਨੀ ਖਿਡਾਰਨ ਲੀ ਨਾ 2019 ਵਿੱਚ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਲਈ ਨਾਮਜ਼ਦ ਹੋਣ ਵਾਲੀ ਏਸ਼ੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ।ਪੇਸ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿ ਮੈਂ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ ਲਈ ਨਾਮਜ਼ਦ ਹੋਣ ਵਾਲਾ ਏਸ਼ੀਆ ਦਾ ਪਹਿਲਾ ਖਿਡਾਰੀ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਾਬਕਾ ਫੁੱਟਬਾਲਰ ਰੋਨਾਲਡੋ ਨੇ ਰਚਾਇਆ ਤੀਜਾ ਵਿਆਹ, 14 ਸਾਲ ਛੋਟੀ ਪਤਨੀ ਹੈ ਬੇਹੱਦ ਖ਼ੂਬਸੂਰਤ
NEXT STORY