ਸਪੋਰਟਸ ਡੈਸਕ- ਭਾਰਤ ਦੇ ਉੱਘੇ ਓਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਿਨਸਨ ਜੌਹਨਸਨ ਨੇ 15 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਪ੍ਰਤੀਯੋਗੀ ਐਥਲੈਟਿਕਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਕੋਲਕਾਤਾ ਤੋਂ ਸ਼ੁਰੂ ਹੋ ਕੇ ਹਾਂਗਜ਼ੂ 2023 ਏਸ਼ੀਆਈ ਖੇਡਾਂ ਦੇ ਪੋਡੀਅਮ ਤੱਕ ਦੇ ਆਪਣੇ ਸਫ਼ਰ ਦਾ ਧੰਨਵਾਦ ਕੀਤਾ। ਜੌਹਨਸਨ ਨੇ ਆਪਣੇ ਕਰੀਅਰ ਦੌਰਾਨ 2018 ਜਕਾਰਤਾ ਏਸ਼ੀਆਈ ਖੇਡਾਂ ਵਿੱਚ 1500 ਮੀਟਰ ਵਿੱਚ ਸੋਨ ਅਤੇ 800 ਮੀਟਰ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ 2023 ਹਾਂਗਜ਼ੂ ਖੇਡਾਂ ਵਿੱਚ ਉਨ੍ਹਾਂ ਨੇ 1500 ਮੀਟਰ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ।
ਜੌਹਨਸਨ ਨੇ ਰੀਓ 2016 ਓਲੰਪਿਕ ਵਿੱਚ 800 ਮੀਟਰ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਸੀ, ਉਹ 1980 ਤੋਂ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਪੁਰਸ਼ ਦੌੜਾਕ ਬਣੇ ਸਨ। ਹਾਲਾਂਕਿ ਸੱਟਾਂ ਅਤੇ ਕੋਵਿਡ ਕਾਰਨ ਉਹ ਟੋਕੀਓ 2020 ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕੇ, ਪਰ ਉਨ੍ਹਾਂ ਦੇ ਨਾਮ 1500 ਮੀਟਰ ਦਾ ਰਾਸ਼ਟਰੀ ਰਿਕਾਰਡ (3:35.24) ਦਰਜ ਹੈ, ਜੋ ਉਨ੍ਹਾਂ ਨੇ 2019 ਵਿੱਚ ਬਰਲਿਨ ਵਿੱਚ ਬਣਾਇਆ ਸੀ।
ਕੌਣ ਹੈ ਰਿਧੀਮਾ ਪਾਠਕ? ਦੇਸ਼ ਲਈ BPL ਨੂੰ ਮਾਰ'ਤੀ ਠੋਕਰ, ਤੁਸੀਂ ਵੀ ਕਰੋਗੇ ਮਾਣ
NEXT STORY