ਲੀਸਟਰ- ਲੀਸਟਰ ਸਿਟੀ ਨੇ ਨਾਟਿੰਘਮ ਫਾਰੇਸਟ ਨੂੰ 4-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਪ੍ਰਤੀਯੋਗਿਤਾ ਦੇ ਇਸ ਸੈਸ਼ਨ 'ਚ ਪਹਿਲੀ ਜਿੱਤ ਦਰਜ ਕੀਤੀ। ਲੀਸਟਰ ਨੇ ਅੱਠਵੇਂ ਮੈਚ 'ਚ ਜਿੱਤ ਦਾ ਸਵਾਦ ਚਖਿਆ ਜਿਸ ਨਾਲ ਉਹ ਆਖ਼ਰੀ ਸਥਾਨ ਤੋਂ ਉੱਪਰ 19ਵੇਂ ਨੰਬਰ 'ਤੇ ਪੁੱਜਣ 'ਚ ਸਫਲ ਰਿਹਾ।
ਨਾਟਿੰਘਮ ਫਾਰੇਸਟ ਦੇ ਲੀਸਟਰ ਦੇ ਬਰਾਬਰ ਚਾਰ ਅੰਕ ਹਨ ਪਰ ਗੋਲ ਫਰਕ 'ਚ ਪਿੱਛੜਨ ਕਾਰਨ ਉਹ ਆਖ਼ਰੀ ਸਥਾਨ 'ਤੇ ਖਿਸਕ ਗਿਆ ਹੈ। ਇਨ੍ਹਾਂ ਦੋਵੇਂ ਟੀਮਾਂ ਨੇ ਅਜੇ ਤਕ 6-6 ਮੈਚ ਗੁਆਏ ਹਨ। ਲੀਸਟਰ ਦੀ ਇਸ ਜਿੱਤ 'ਚ ਜੇਮਸ ਮੈਡੀਸਨ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਦੋ ਗੋਲ ਕੀਤੇ ਜਦਕਿ ਹਾਰਵੇ ਬਨਰਸ ਤੇ ਪੈਟਸਨ ਡਾਕਾ ਨੇ ਇਕ-ਇਕ ਗੋਲ ਕੀਤਾ। ਇਸ ਮੈਚ 'ਚ ਲੀਸਟਰ ਨੇ ਸ਼ੁਰੂ ਤੋਂ ਹਮਲਾਵਰ ਤੇਵਰ ਅਪਣਾਏ ਜਿਸ ਦਾ ਉਸ ਨੂੰ ਫਾਇਦਾ ਮਿਲਿਆ।
22 ਸਾਲਾ ਪਹਿਲਵਾਨ ਨੂੰ ਮੁਕਾਬਲੇ 'ਚ ਜਿੱਤ ਮਗਰੋਂ ਪਿਆ ਦਿਲ ਦਾ ਦੌਰਾ, ਹੋਈ ਮੌਤ
NEXT STORY