ਸਪੋਰਟਸ ਡੈਸਕ— ਐਤਵਾਰ ਨੂੰ ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ ਖੇਡੇ ਗਏ ਨਿਊਜ਼ੀਲੈਂਡ ਦੀ ਟੀ-20 ਲੀਗ ਸੁਪਰ ਸਮੈਸ਼ ਦੇ ਮੁਕਾਬਲੇ 'ਚ ਖੱਬੇ ਹੱਥ ਦੇ ਕੀਵੀ ਬੱਲੇਬਾਜ਼ ਲੀਓ ਕਾਰਟਰ ਨੇ ਲਗਾਤਾਰ 6 ਗੇਂਦਾਂ 'ਚ 6 ਛੱਕੇ ਜੜ ਕੇ ਇਤਿਹਾਸ ਰਚ ਦਿੱਤਾ। ਉਹ ਇਕ ਓਵਰ 'ਚ 6 ਛੱਕੇ ਮਾਰਨ ਵਾਲੇ ਦੁਨੀਆ ਦੇ ਚੌਥੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ 2007 'ਚ ਯੁਵਰਾਜ ਸਿੰਘ, 2017 'ਚ ਰਾਸ ਵ੍ਹਾਈਟਲੀ ਅਤੇ 2018 'ਚ ਹਜ਼ਰਤੁੱਲ੍ਹਾ ਜ਼ਜ਼ਹੀ ਹੀ ਲਗਾਤਾਰ 6 ਗੇਂਦਾਂ 'ਚ 6 ਛੱਕੇ ਮਾਰਨ ਦਾ ਕਾਰਨਾਮਾ ਕਰ ਸਕੇ ਸਨ। ਨਾਰਦਨ ਨਾਈਟਸ ਖਿਲਾਫ ਹੋਏ ਮੁਕਾਬਲੇ 'ਚ ਕੈਂਟਬਰੀ ਲਈ ਖੇਡਦੇ ਹੋਏ ਕਾਰਟਰ ਨੇ ਇਹ ਮੁਕਾਮ ਹਾਸਲ ਕੀਤਾ।

ਐਂਟੋਨ ਡੇਵਿਚ ਵੱਲੋਂ ਕਰਾਏ ਗਏ ਪਾਰੀ ਦੇ 16ਵੇਂ ਓਵਰ 'ਚ ਕਾਰਟਰ ਨੇ 6 ਛੱਕੇ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਾਰਦਨ ਨਾਈਟਸ ਨੇ ਟਿਮ ਸਿਫਰਟ (74) ਅਤੇ ਕਪਤਾਨ ਡੀਨ ਬ੍ਰਾਈਨਲੀ (55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਨਿਰਧਾਰਤ 20 ਓਵਰਾਂ 'ਚ 7 ਵਿਕਟ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਕੈਂਟਬਰੀ ਨੇ 18.5 ਓਵਰ 'ਚ 3 ਵਿਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾ ਕੇ 7 ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ। ਕਾਰਟਰ ਜਿੱਤ ਦੇ ਹੀਰੋ ਰਹੇ ਅਤੇ ਉਨ੍ਹਾਂ ਨੇ 29 ਗੇਂਦਾਂ 'ਚ 7 ਛੱਕੇ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਦੇ ਇਲਾਵਾ ਚੈਡ ਬੋਵੇ ਨੇ 57 ਦੌੜਾਂ ਅਤੇ ਕਪਤਾਨ ਕੋਲ ਮੈਕਕੋਨੀ ਨੇ ਅਜੇਤੂ 49 ਦੌੜਾਂ ਦੀ ਪਾਰੀ ਖੇਡੀ।
ਹੇਠਾਂ ਵੇਖੋ ਵੀਡੀਓ
ਖਿਡਾਰੀਆਂ ਦੀ ਸਿਹਤ 'ਤੇ ਪੈਂਦਾ ਹੈ ਅਸਰ ਤਾਂ ਆਸਟਰੇਲੀਆਈ ਓਪਨ 'ਚ ਦੇਰੀ ਸਹੀ ਹੋਵੇਗੀ : ਜੋਕੋਵਿਚ
NEXT STORY