ਸਪੋਰਟਸ ਡੈਸਕ: ਅਰਜਨਟੀਨਾ ਨੂੰ 36 ਸਾਲ ਬਾਅਦ ਵਿਸ਼ਵ ਕੱਪ ਦਾ ਖ਼ਿਤਾਬ ਜਿਤਾਉਣ ਵਾਲੇ ਆਲ ਟਾਈਮ ਗ੍ਰੇਟ ਫੁੱਟਬਾਲਰ ਲਿਓਨਲ ਮੇਸੀ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ ਧੋਨੀ ਨੂੰ ਆਪਣੇ ਦਸਤਖ਼ਤ ਵਾਲੀ ਜਰਸੀ ਭੇਂਟ ਕੀਤੀ ਹੈ। ਜੀਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 2 ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਮੈਸੀ ਵੱਲੋਂ ਗਿਫ਼ਟ ਕੀਤੀ ਗਈ ਜਰਸੀ ਨਜ਼ਰ ਆ ਰਹੀ ਹੈ। ਉਥੇ ਹੀ ਧੋਨੀ ਦੀ ਪਤਨੀ ਸਾਕਸ਼ੀ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, “Like father, like daughter! “

ਇੱਥੇ ਤੁਹਾਨੂੰ ਦੱਸ ਦੇਈਏ ਕਿ ਧੋਨੀ ਵੀ ਫੁੱਟਬਾਲ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਉਹ ਖੁਦ ਵੀ ਫੁੱਟਬਾਲਰ ਰਹਿ ਚੁੱਕੇ ਹਨ। ਕ੍ਰਿਕਟ ਵਿੱਚ ਆਉਣ ਤੋਂ ਪਹਿਲਾਂ, ਉਨ੍ਹਾਂ ਦਾ ਪਹਿਲਾ ਪਿਆਰ ਫੁੱਟਬਾਲ ਸੀ ਅਤੇ ਉਹ ਆਪਣੇ ਸਕੂਲ ਦੀ ਟੀਮ ਦੇ ਗੋਲਕੀਪਰ ਸਨ। ਟੀਮ ਇੰਡੀਆ ਦੇ ਕਪਤਾਨ ਰਹਿੰਦੇ ਹੋਏ ਵੀ ਉਹ ਹਮੇਸ਼ਾ ਟੀਮ ਅਭਿਆਸ 'ਚ ਫੁੱਟਬਾਲ ਨੂੰ ਸ਼ਾਮਲ ਕਰਦੇ ਸਨ।। ਨਾਲ ਹੀ ਐੱਮਐੱਸ ਧੋਨੀ ਅਜੇ ਵੀ ਕਈ ਫੁੱਟਬਾਲ ਮੈਚ ਖੇਡਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਈ ਮੌਕਿਆਂ 'ਤੇ ਉਹ ਫੁੱਟਬਾਲ ਖੇਡਦੇ ਨਜ਼ਰ ਆ ਜਾਂਦੇ ਹਨ।

2026 ਫੀਫਾ ਵਿਸ਼ਵ ਕੱਪ ’ਚ ਹਿੱਸਾ ਲੈ ਸਕਦਾ ਹੈ ਰੂਸ
NEXT STORY