ਮੈਲਬੌਰਨ — ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਨੇ ਵਿਸ਼ਵ ਕੱਪ ਲਈ ਆਪਣੇ ਚੋਟੀ ਦੇ ਤਿੰਨ ਬੱਲੇਬਾਜ਼ ਚੁਣੇ ਹਨ ਤੇ ਇਨ੍ਹਾਂ ਤਿੰਨਾਂ ਵਿਚ ਭਾਰਤ ਦੇ ਵਿਰਾਟ ਕੋਹਲੀ, ਇੰਗਲੈਂਡ ਦੇ ਜੋਸ ਬਟਲਰ ਤੇ ਉਨ੍ਹਾਂ ਦੇ ਹਮਵਤਨ ਡੇਵਿਡ ਵਾਰਨਰ ਦੇ ਨਾਂ ਸ਼ਾਮਲ ਹਨ। ਮਾਰਕ ਨੇ ਕਿਹਾ ਕਿ ਕੋਹਲੀ ਨੰਬਰ ਇਕ ਹਨ।

ਇੰਗਲੈਂਡ ਦੇ ਧਮਾਕੇਦਾਰ ਬੱਲੇਬਾਜ਼ ਬਟਲਰ ਨੂੰ ਉਨ੍ਹਾਂ ਨੇ ਆਪਣੀ ਦੂਜੀ ਪਸੰਦ ਦੱਸਿਆ। ਉਨ੍ਹਾਂ ਕਿਹਾ, ਜੋਸ ਬਟਲਰ, ਮੈਂ ਚੋਟੀ ਦੇ ਤਿੰਨ ਵਿਚ ਉਨ੍ਹਾਂ ਨੂੰ ਦੂਜੇ ਨੰਬਰ 'ਤੇ ਰੱਖਾਂਗਾ। ਬਟਲਰ ਬੀਤੇ ਚਾਰ ਸਾਲ ਤੋਂ ਖੇਡ ਦੇ ਸਾਰੇ ਫਾਰਮੈਟਾਂ ਵਿਚ ਸ਼ਾਨਦਾਰ ਲੈਅ 'ਚ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਸਾਊਥੈਂਪਟਨ ਵਿਚ 50 ਗੇਂਦਾਂ 'ਤੇ ਸੈਂਕੜਾ ਲਾਇਆ ਸੀ ਤੇ ਇਸ ਤੋਂ ਪਹਿਲਾਂ ਫਰਵਰੀ ਵਿਚ 77 ਗੇਂਦਾਂ 'ਤੇ 150 ਦੌੜਾਂ ਦੀ ਪਾਰੀ ਖੇਡੀ ਸੀ।

ਵਾਅ ਨੇ ਆਸਟਰੇਲੀਆ ਦੇ ਹੀ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਨੂੰ ਤੀਜੇ ਸਥਾਨ 'ਤੇ ਰੱਖਿਆ ਹੈ। ਇਸ ਸਥਾਨ ਦੇ ਲਈ ਵਾਅ ਨੇ ਆਰੋਨ ਫਿੰਚ ਦੇ ਨਾਂ 'ਤੇ ਵੀ ਵਿਚਾਰ ਕੀਤਾ ਸੀ। ਵਾਅ ਨੇ ਕਿਹਾ ਕਿ ਆਰੋਨ ਫਿੰਚ ਸ਼ਾਨਦਾਰ ਖਿਡਾਰੀ ਹੈ ਤੇ ਡੇਵਿਡ ਵਾਰਨਰ ਵੀ ਹੈ। ਮੈਂ ਵਾਰਨਰ ਦੇ ਨਾਲ ਜਾਊਂਗਾ, ਗੇਂਦ ਨਾਲ ਛੇੜਛਾੜ ਮਾਮਲੇੱ 'ਚ ਇਕ ਸਾਲ ਤਕ ਪਾਬੰਦੀ ਰਹਿਣ ਤੋਂ ਬਾਅਦ ਵਾਰਨਰ ਨੇ ਸ਼ਾਨਦਾਰ ਵਾਪਸੀ ਕੀਤੀ। ਉਹ ਆਈ. ਪੀ. ਐੱਲ. 'ਚ ਚੋਟੀ ਦੇ ਸਕੋਰ ਰਹੇ ਹਨ।

ਛੁਪੇ ਰੁਸਤਮ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ
NEXT STORY