ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 13ਵੇਂ ਮੈਚ ਵਿਚ ਅੱਜ (1 ਅਪ੍ਰੈਲ) ਲਖਨਊ ਸੁਪਰ ਜਾਇੰਟਸ (LSG) ਦੀ ਟੱਕਰ ਪੰਜਾਬ ਕਿੰਗਜ਼ (PBKS) ਨਾਲ ਹੈ। ਇਹ ਮੈਚ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਦੀ ਟੀਮ ਨੇ ਪੰਜਾਬ ਸਾਹਮਣੇ ਜਿੱਤ ਲਈ 172 ਦੌੜਾਂ ਦਾ ਟੀਚਾ ਰੱਖਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਦੀ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਮਿਸ਼ੇਲ ਮਾਰਸ਼ ਨੇ ਆਪਣੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਚੌਥੇ ਓਵਰ ਵਿੱਚ ਮਾਰਕਰਾਮ ਵੀ 28 ਦੌੜਾਂ ਬਣਾ ਕੇ ਆਊਟ ਹੋ ਗਿਆ। ਪੰਤ ਨੂੰ ਅਗਲੇ ਹੀ ਓਵਰ ਵਿੱਚ ਮੈਕਸਵੈੱਲ ਨੇ ਆਊਟ ਕਰ ਦਿੱਤਾ। ਉਹ ਸਿਰਫ਼ 2 ਦੌੜਾਂ ਹੀ ਬਣਾ ਸਕਿਆ।
ਇਸ ਤੋਂ ਬਾਅਦ ਪੂਰਨ ਨੇ ਕੁਝ ਵਧੀਆ ਸ਼ਾਟ ਖੇਡੇ ਅਤੇ 44 ਦੌੜਾਂ ਬਣਾਈਆਂ ਪਰ ਚਹਿਲ ਨੇ ਉਸਨੂੰ ਆਪਣਾ ਸ਼ਿਕਾਰ ਬਣਾਇਆ। ਉਸੇ ਸਮੇਂ ਡੇਵਿਡ ਮਿਲਰ ਵੀ 16ਵੇਂ ਓਵਰ ਵਿੱਚ ਆਊਟ ਹੋ ਗਿਆ। ਇਸ ਤੋਂ ਬਾਅਦ ਮਿਲਰ ਅਤੇ ਬਡੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਬਡੋਨੀ ਨੇ 41 ਦੌੜਾਂ ਅਤੇ ਸਮਦ ਨੇ 27 ਦੌੜਾਂ ਬਣਾਈਆਂ। ਜਿਸ ਦੇ ਆਧਾਰ 'ਤੇ ਲਖਨਊ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ।
ਪੁਣੇਰੀ ਪਲਟਨ ਦੇ ਬਾਹਰ ਜਾਣ ਤੋਂ ਬਾਅਦ ਯੂਟੀਟੀ ਨੇ ਕੋਲਕਾਤਾ ਫਰੈਂਚਾਇਜ਼ੀ ਕੀਤੀ ਸ਼ਾਮਲ
NEXT STORY