ਨਵੀਂ ਦਿੱਲੀ- ਆਈ. ਪੀ. ਐੱਲ. ਦੇ ਅਗਲੇ ਸੀਜ਼ਨ ਦੇ ਲਈ ਬੀ. ਸੀ. ਸੀ. ਆਈ. ਨੇ 2 ਨਵੀਂਆਂ ਟੀਮਾਂ ਨੂੰ ਜੋੜਨ ਦਾ ਫੈਸਲਾ ਕੀਤਾ ਸੀ। ਆਈ. ਪੀ. ਐੱਲ. ਦੀਆਂ 2 ਨਵੀਂਆਂ ਟੀਮਾਂ ਦੇ ਲਈ ਦੁਬਈ ਵਿਚ ਬੋਲੀ ਲਗਾਈ ਜਾ ਰਹੀ ਸੀ। ਇਸ ਬੋਲੀ ਵਿਚ ਕਈ ਬਿਨੈਕਾਰ ਸਨ ਜੋ ਆਈ. ਪੀ. ਐੱਲ. ਦੀਆਂ ਟੀਮਾਂ ਖਰੀਦਣਾ ਚਾਹੁੰਦੇ ਸਨ ਪਰ ਆਰ. ਪੀ. ਐੱਸ. ਜੀ. ਗਰੁੱਪ ਅਤੇ ਸੀ. ਵੀ. ਸੀ. ਕੈਪੀਟਲਸ ਨੇ ਇਸ 'ਚ ਬਾਜ਼ੀ ਮਾਰ ਲਈ ਹੈ।
ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ
ਆਰ. ਪੀ. ਐੱਸ. ਜੀ. ਗਰੁੱਪ ਨੇ ਜਿੱਥੇ 7 ਹਜ਼ਾਰ ਕਰੋੜ ਰੁਪਏ ਦੀ ਬੋਲੀ ਲਗਾ ਕੇ ਲਖਨਊ ਦੀ ਟੀਮ ਨੂੰ ਖਰੀਦਿਆ ਤਾਂ ਉੱਥੇ ਹੀ ਸੀ. ਵੀ. ਸੀ. ਕੈਪੀਟਲ ਨੇ ਅਹਿਮਦਾਬਾਦ ਦੀ ਟੀਮ ਨੂੰ 5 ਹਜ਼ਾਰ ਕਰੋੜ ਰੁਪਏ ਦੀ ਬੋਲੀ ਲਗਾ ਕੇ ਟੀਮ ਨੂੰ ਖਰੀਦਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ 10 ਟੀਮਾਂ ਖੇਡ ਚੁੱਕੀਆਂ ਹਨ। ਉਦੋਂ ਪੁਣੇ ਵਾਰੀਅਰਜਸ ਅਤੇ ਕੋਚੀ ਟਸਕਰਸ ਨਾਂ ਦੀਆਂ ਟੀਮਾਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ
NEXT STORY