ਬ੍ਰਿਸਬੇਨ- 6 ਜਨਵਰੀ 2020 ਨੂੰ ਬੀਜੇ ਵਾਟਲਿੰਗ ਨੂੰ ਆਊਟ ਕਰਦੇ ਹੋਏ ਨਾਥਨ ਲਿਓਨ ਨੇ ਆਸਟਰੇਲੀਆ ਨੂੰ ਨਿਊਜ਼ੀਲੈਂਡ ਦੇ ਵਿਰੁੱਧ 3-0 ਨਾਲ ਸੀਰੀਜ਼ ਜਿੱਤ ਦਿਵਾਈ ਸੀ। ਇਹ ਟੈਸਟ ਕ੍ਰਿਕਟ ਵਿਚ ਉਸਦੀ 390ਵੀਂ ਵਿਕਟ ਸੀ। ਇਕ ਸਾਲ ਬਾਅਦ 19 ਜਨਵਰੀ 2021 ਨੂੰ ਭਾਰਤ ਦੇ ਵਿਰੁੱਧ ਗਾਬਾ ਟੈਸਟ ਦੇ ਆਖਰੀ ਦਿਨ ਵਾਸ਼ਿੰਗਟਨ ਸੁੰਦਰ ਦੇ ਰੂਪ ਵਿਚ ਉਨ੍ਹਾਂ ਨੇ 399ਵਾਂ ਸ਼ਿਕਾਰ ਕੀਤਾ ਸੀ ਪਰ 10 ਦਸੰਬਰ 2021 ਤੱਕ ਲਾਇਨ 400 ਟੈਸਟ ਵਿਕਟ ਹਾਸਲ ਕਰਨ ਵਾਲੇ ਤੀਦੇ ਆਸਟਰੇਲੀਆਈ ਖਿਡਾਰੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
ਉਹ ਸਮਾਂ ਆਵੇਗਾ ਪਰ ਇੰਨੀ ਆਸਾਨੀ ਨਾਲ ਨਹੀਂ। ਲਿਓਨ ਦੇ ਇੰਤਜ਼ਾਰ ਦਾ ਇਕ ਕਾਰਨ ਹੈ ਆਸਟਰੇਲੀਆਈ ਟੀਮ ਦਾ ਕੰਮ ਟੈਸਟ ਮੈਚ ਖੇਡਣਾ। 2019 ਏਸ਼ੇਜ਼ ਸੀਰੀਜ਼ ਤੋਂ ਬਾਅਦ ਉਹ ਕੇਵਲ ਉਸਦਾ 10ਵਾਂ ਟੈਸਟ ਮੈਚ ਹੈ। ਹਾਲਾਂਕਿ ਇਸਦੇ ਬਾਵਜੂਦ ਕਈ ਵਾਰ 400 ਦਾ ਅੰਕੜਾ ਪਾਰ ਕਰਨ ਦੇ ਕਰੀਬ ਪਹੁੰਚੇ ਹਨ ਲਿਓਨ। ਪਿਛਲੇ ਸਾਲ ਭਾਰਤ ਦੇ ਵਿਰੁੱਧ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਲਿਓਨ ਨੂੰ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਜਦੋਂ ਭਾਰਤੀ ਟੀਮ 36 ਦੌੜਾਂ 'ਤੇ ਢੇਰ ਹੋ ਗਈ। ਮੈਲਬੋਰਨ ਟੈਸਟ ਦੀ ਦੂਜੀ ਪਾਰੀ ਵਿਤ ਬਚਾਉਣ ਦੇ ਲਈ ਕੁਝ ਟੀਚਾ ਬਚਿਆ ਹੀ ਨਹੀਂ ਸੀ। ਹਾਲਾਂਕਿ ਅਗਲੇ 2 ਮੈਚਾਂ ਵਿਚ ਭਾਰਤ ਨੇ ਵਧੀਆ ਅੰਦਾਜ਼ ਨਾਲ ਲਿਓਨ ਦਾ ਸਾਹਮਣਾ ਕੀਤਾ।
ਇਹ ਖ਼ਬਰ ਪੜ੍ਹੋ- ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਸਿਡਨੀ ਤੇ ਗਾਬਾ ਟੈਸਟ ਵਿਚ ਕੁਲ ਮਿਲਾ ਕੇ ਲਿਓਨ ਦੇ ਅੰਕੜੇ ਕੁਝ ਇਸ ਪ੍ਰਕਾਰ ਸਨ- 351 ਦੌੜਾਂ 'ਤੇ ਪੰਜ ਵਿਕਟਾਂ। ਵੈਸੇ ਸਥਿਤੀ ਕੁਝ ਹੋਰ ਹੁੰਦੀ ਜੇਕਰ ਟਿਮ ਪੇਨ ਨੇ ਸਿਡਨੀ ਵਿਚ ਉਸਦੀ ਗੇਂਦਬਾਜ਼ੀ 'ਤੇ 2 ਕੈਚ ਨਾ ਛੱਡੇ ਹੁੰਦੇ। ਇਸ ਟੈਸਟ ਮੈਚ ਤੋਂ ਪਹਿਲਾਂ ਲਿਓਨ ਨੇ 2 ਸ਼ੇਫੀਲਡ ਸ਼ੀਲਡ ਦੇ ਮੁਕਾਬਲੇ ਖੇਡੇ, ਜਿੱਥੇ 106 ਓਵਰਾਂ ਵਿਚ ਗੇਂਦਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਨੇ ਚਾਰ ਸਫਲਤਾ ਹਾਸਲ ਕੀਤੀਆਂ। ਜੇਕਰ ਉਨ੍ਹਾਂ ਨੂੰ 400 ਦਾ ਉਹ ਜਾਦੁਈ ਅੰਕੜਾ ਪਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਜਲਦ ਤੋਂ ਜਲਦ ਗੇਂਦਬਾਜ਼ੀ ਵਿਚ ਜ਼ਰੂਰੀ ਬਦਲਾਅ ਕਰਨੇ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
NEXT STORY