ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 24 ਅਕਤੂਬਰ ਨੂੰ ਇੰਦੌਰ 'ਚ ਹੋਣ ਵਾਲੇ ਵਨਡੇ ਮੈਚ ਦੀ ਸੂਚੀ 'ਚ ਬਦਲਾਅ ਕੀਤਾ ਜਾ ਸਕਦਾ ਹੈ ਕਿਉਂਕਿ ਮੁਫਤ ਪਾਸ ਨੂੰ ਲੈ ਕੇ ਬੀ.ਸੀ.ਸੀ.ਆਈ. ਅਤੇ ਮੱਧ ਪ੍ਰਦੇਸ਼ ਕ੍ਰਿਕਟ ਸੰਘ 'ਚ ਮਤਭੇਦ ਹੈ। ਬੀ.ਸੀ.ਸੀ.ਆਈ. ਦੇ ਨਵੇਂ ਸੰਵਿਧਾਨ ਦੇ ਅਨੁਸਾਰ ਸਟੇਡੀਅਮ ਦੀ ਕੁਲ ਸਮਰੱਥਾ 'ਚ 90 ਫੀਸਦੀ ਟਿਕਟ ਹੋਰ ਵਿਕਰੀ ਲਈ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਦਾ ਮਤਲਬ ਹੈ ਕਿ ਰਾਜ ਦੇ ਕੋਲ ਸਿਰਫ 10 ਫੀਸਦੀ ਮੁਫਤ ਟਿਕਟਾਂ ਹੀ ਹੋਣਗੀਆਂ।
ਇਸ ਮਾਮਲੇ 'ਚ ਹੋਲਕਟ ਸਟੇਡੀਅਮ ਦੀ ਸਮਰੱਥਾ 27000 ਦਰਸ਼ਕਾਂ ਦੀ ਹੈ ਐੱਮ.ਪੀ.ਸੀ.ਏ. ਦੇ ਕੋਲ 2700 ਮੁਫਤ ਟਿਕਟਾਂ ਹੋਣਗੀਆਂ, ਬੀ.ਸੀ.ਸੀ.ਆਈ. ਨੇ ਵੀ ਆਪਣੇ ਸਪੋਨਸਰਾਂ ਲਈ ਮੁਫਤ ਪਾਸ 'ਚ ਹਿੱਸਾ ਮੰਗਿਆ ਹੈ ਅਤੇ ਇਹ ਵਿਵਾਦ ਦਾ ਕਾਰਨ ਹੈ। ਐੱਮ.ਪੀ.ਸੀ.ਏ. ਦੇ ਸੰਯੁਕਤ ਸਕੱਤਰ ਮਿਲਿੰਦ ਕਨਮਾਦਿਕਰ ਨੇ ਐਤਵਾਰ ਨੂੰ ਪੀ.ਟੀ.ਆਈ. ਨੂੰ ਕਿਹਾ ਕਿ ਐੱਮ.ਪੀ.ਸੀ.ਏ. ਦੇ ਪ੍ਰਬੰਧ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਬੀ.ਸੀ.ਸੀ.ਆਈ. ਮੁਫਤ ਟਿਕਟ ਦੀ ਆਪਣੀ ਮੰਗ ਤੋਂ ਪਿੱਛੇ ਹੱਟਦਾ ਹੈ ਤਾਂ ਇੰਦੌਰ 'ਚ ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਾਲੇ ਦੂਜੇ ਵਨਡੇ ਮੈਚ ਦਾ ਆਯੋਜਨ ਮੁਸ਼ਕਲ ਹੋਵੇਗਾ। ਇਸ ਦੇ ਬਾਰੇ 'ਚ ਬੀ.ਸੀ.ਸੀ.ਆਈ. ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇੰਦੌਰ ਤੋਂ ਮੈਚ ਦਾ ਸਥਾਨਾਂਤਰਿਤ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਉਹ ਪਰੇਸ਼ਾਨੀ ਪੈਦਾ ਕਰਨਗੇ ਤਾਂ ਸਾਨੂੰ ਵੈਸ਼ਲਪਿਕ ਸਥਲ ਪੈਦਾ ਕਰਨਾ ਹੋਵੇਗਾ। ਇਹ ਕਨਮਾਦਿਕਰ ਵਲੋਂ ਪੂਰੀ ਤਰ੍ਹਾਂ ਨਾਲ ਬਲੈਕਮੇਲ ਕਰਨ ਦੀ ਰਣਨੀਤੀ ਹੈ।
ਅਧਿਕਾਰੀ ਨੇ ਸਲਾਹ ਦਿੱਤੀ ਹੈ ਕਿ ਮਾਮਲਾ ਟਿਕਟ ਦਾ ਨਹੀਂ ਕੁਝ ਹੋਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 2017 ਦੇ ਵੈਸਟਇੰਡੀਜ਼ ਦੌਰਾਨ ਮਿਲਿੰਦ ਕਨਮਾਦਿਕਰ ਨੂੰ ਪ੍ਰਸ਼ਾਸਨਿਕ ਮੈਨੇਜ਼ਰ ਦੇ ਤੌਰ 'ਤੇ ਜਾਣਾ ਸੀ ਪਰ ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੇ ਇਸ 'ਤੇ ਰੋਕ ਲਗਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਰਾਜ ਇਕਾਈਆਂ ਦੇ ਅਧਿਕਾਰੀਆਂ ਨੂੰ ਘੁਮਾਉਣ ਦਾ ਤਰੀਕਾ ਸੀ। ਕਨਮਾਦਿਕਰ ਇਸ ਨੂੰ ਨਹੀਂ ਭੁੱਲੇ ਹਨ ਅਤੇ ਇਹ ਉਸ ਦਾ ਬਦਲਾ ਲੈਣਾ ਦਾ ਤਰੀਕਾ ਹੈ।
ਹਰਿਆਣਾ ਦੀਆਂ ਮਹਿਲਾ ਪਹਿਲਵਾਨਾਂ ਨੇ ਜਿੱਤੇ 7 ਸੋਨ ਤਮਗੇ
NEXT STORY