ਮੁੰਬਈ– ਟੀ-20 ਮੁੰਬਈ ਲੀਗ ਦੀ ਨਿਲਾਮੀ ਵਿਚ ਬੁੱਧਵਾਰ ਨੂੰ ਜਦੋਂ 280 ਖਿਡਾਰੀਆਂ ਦੀ ਬੋਲੀ ਲੱਗੇਗੀ ਤਾਂ ਉੱਭਰਦੇ ਸਿਤਾਰੇ ਆਯੂਸ਼ ਮਹਾਤ੍ਰੇ, ਅੰਗਕ੍ਰਿਸ਼ ਰਘੂਵੰਸ਼ੀ ਤੇ ਤਨੁਸ਼ ਕੋਟਿਯਨ ਖਿੱਚ ਦਾ ਕੇਂਦਰ ਹੋਣਗੇ।8 ਟੀਮਾਂ ਵਾਲੀ ਲੀਗ ਦਾ ਤੀਜਾ ਸੈਸ਼ਨ 26 ਮਈ ਨੂੰ 8 ਜੂਨ ਤੱਕ ਵਾਨਖੇੜੇ ਸਟੇਡੀਅਮ ਵਿਚ ਆਯੋਜਿਤ ਕੀਤਾ ਜਾਵੇਗਾ।
ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕ੍ਰਿਕਟ ਜਗਤ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ 17 ਸਾਲਾ ਮਹਾਤ੍ਰੇ ਤੋਂ ਇਲਾਵਾ ਰਘੂਵੰਸ਼ੀ, ਕੋਟਿਯਨ ਤੇ ਮੁਸ਼ੀਰ ਖਾਨ ’ਤੇ ਵੀ ਵੱਡੀ ਬੋਲੀ ਲੱਗਣ ਦੀ ਸੰਭਾਵਨਾ ਹੈ। ਇਸ ਪੂਲ ਵਿਚ ਘਰੇਲੂ ਕ੍ਰਿਕਟ ਵਿਚ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਸਿੱਧੇਸ਼ ਲਾਡ ਤੇ ਸ਼ਮਸ ਮੁਲਾਨੀ ਵਰਗੇ ਖਿਡਾਰੀ ਵੀ ਸ਼ਾਮਲ ਹਨ।
‘ਸਾਈ, ਕੁਲਦੀਪ ਤੇ ਅਰਸ਼ਦੀਪ ਇੰਗਲੈਂਡ ਦੌਰੇ ਦੀ ਟੀਮ ’ਚ ਜਗ੍ਹਾ ਬਣਾਉਣ ਦੇ ਦਾਅਵੇਦਾਰ’
NEXT STORY