ਨਵੀਂ ਦਿੱਲੀ– ਭਾਰਤ ਦੇ ਸਾਬਕਾ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਦਾ ਮੰਨਣਾ ਹੈ ਕਿ 20 ਜੂਨ ਤੋਂ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਲੜੀ ਲਈ ਅਰਸ਼ਦੀਪ ਸਿੰਘ, ਸਾਈ ਸੁਦਰਸ਼ਨ ਤੇ ਕੁਲਦੀਪ ਯਾਦਵ ਨੂੰ ਭਾਰਤੀ ਟੀਮ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ।
ਸੁਦਰਸ਼ਨ ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨੂੰ ਕਾਊਂਟੀ ਕ੍ਰਿਕਟ ਦਾ ਵੀ ਤਜਰਬਾ ਹੈ। ਹਾਲ ਹੀ ਵਿਚ ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਇਕ ਇੰਟਰਵਿਊ ਵਿਚ ਸੁਦਰਸ਼ਨ ਨੂੰ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਸੀ।
ਪ੍ਰਸਾਦ ਨੇ ਕਿਹਾ ਕਿ ਉਹ ਲੈਅ ਵਿਚ ਚੱਲ ਰਹੇ ਪ੍ਰਸਿੱਧ ਕ੍ਰਿਸ਼ਣਾ ਨੂੰ ਟੀਮ ਵਿਚ ਆਕਾਸ਼ ਦੀਪ ਤੋਂ ਵੱਧ ਤਵੱਜੋ ਦੇਵੇਗਾ। ਅਜੀਤ ਅਗਰਕਰ ਦੀ ਅਗਵਾਈ ਵਾਲੀ ਮੌਜੂਦਾ ਰਾਸ਼ਟਰੀ ਚੋਣ ਕਮੇਟੀ ਮਈ ਦੇ ਤੀਜੇ ਹਫਤੇ ਵਿਚ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਟੀਮ ਦਾ ਐਲਾਨ ਕਰ ਸਕਦੀ ਹੈ। ਆਰ. ਅਸ਼ਵਿਨ ਦੇ ਸੰਨਿਆਸ ਤੋਂ ਬਾਅਦ ਰਵਿੰਦਰ ਜਡੇਜਾ ਤੇ ਕੁਲਦੀਪ ਦੇ ਨਾਲ ਵਾਸ਼ਿੰਗਟਨ ਸੁੰਦਰ ਸਪਿੰਨ ਗੇਂਦਬਾਜ਼ੀ ਆਲਰਾਊਂਡਰਾਂ ਦੀ ਭੂਮਿਕਾ ਵਿਚ ਹੋਣਗੇ।
MI vs GT : ਰੋਮਾਂਚਕ ਮੁਕਾਬਲੇ 'ਚ ਗੁਜਰਾਤ ਨੇ ਮੁੰਬਈ ਨੂੰ 3 ਵਿਕਟਾਂ ਨਾਲ ਹਰਾਇਆ
NEXT STORY