ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਫਿਨਿਸਰ ਮੰਨਿਆ ਜਾਂਦਾ ਹੈ। ਧੋਨੀ ਨੇ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦਾ ਸਹਿਜ ਸੁਭਾਅ ਨੌਜਵਾਨਾਂ ਨੂੰ ਬਹੁਤ ਪ੍ਰੇਰਿਤ ਕਰਦਾ ਹੈ। ਧੋਨੀ ਦੇ ਨਾਲ ਸੀਐਸਕੇ ਟੀਮ ਦਾ ਹਿੱਸਾ ਬਣੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ।
ਨੋਰਤਜੇ ਨੇ ਦੱਸਿਆ ਕਿ ਉਸ ਨੂੰ ਕਿਵੇਂ ਮਹਿਸੂਸ ਹੋਇਆ ਜਦੋਂ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਉਸ ਨੂੰ ਪਹਿਲੀ ਵਾਰ ਨੈੱਟ ਵਿਚ ਧੋਨੀ ਖ਼ਿਲਾਫ਼ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ। ਨੋਰਕੀਆ ਨੇ ਦੱਸਿਆ ਕਿ ਉਹ ਉਸ ਸਮੇਂ ਘੱਟ ਉਮਰ ਦਾ ਸੀ ਅਤੇ ਟੀਮ ਵਿਚ ਵੀ ਨਵਾਂ ਸੀ। ਇਸੇ ਲਈ ਧੋਨੀ ਨੇ ਉਸ ਨਾਲ ਬਹੁਤ ਸਹਿਜ ਵਿਵਹਾਰ ਕੀਤਾ। ਉਸਦੀ ਗੇਂਦ 'ਤੇ ਜ਼ਿਆਦਾ ਹਮਲਾਵਰ ਤਰੀਕੇ ਨਾਲ ਨਹੀਂ ਮਾਰਿਆ, ਬਲਕਿ ਇੰਝ ਖੇਡਿਆ ਜਿਵੇਂ ਕਿ ਬੱਲੇਬਾਜ਼ੀ ਹੀ ਨਹੀਂ ਆਉਂਦੀ।
ਨੋਰਤਜੇ ਨੇ ਕਿਹਾ, "ਮੈਂ ਉਸ ਸਮੇਂ ਇੰਨਾ ਵੱਡਾ ਨਹੀਂ ਸੀ, ਇਸ ਲਈ ਮੈਂ ਕਿਸੇ ਤੋਂ ਨਹੀਂ ਡਰਦਾ ਸੀ। ਮੇਰੀ ਉਮਰ ਦੇ ਕਾਰਨ, ਮੈਂ ਉਸ ਸਮੇਂ ਤੇਜ਼ ਗੇਂਦਬਾਜ਼ੀ ਵੀ ਨਹੀਂ ਕੀਤੀ ਸੀ। ਮੈਨੂੰ ਯਾਦ ਹੈ ਕਿ ਮੈਂ ਨੈੱਟ ਵਿਚ ਧੋਨੀ ਨੂੰ ਗੇਂਦਬਾਜ਼ੀ ਕਰਵਾ ਰਿਹਾ ਸੀ। ਉਸ ਵੱਲ ਵੇਖ ਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਇਮਾਨਦਾਰੀ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਉਸਨੇ ਖੜ੍ਹੇ ਖੜ੍ਹੇ ਕੁਝ ਸ਼ਾਟ ਲਗਾਏ ਅਤੇ ਉਸ ਤਰੀਕੇ ਨਾਲ ਜਿਵੇਂ ਪੈਰ ਦੀ ਵਰਤੋਂ ਕਰਦੇ ਉਹ ਕਰਦੇ ਹਨ। ਇਸਤੋਂ ਬਾਅਦ ਉਹ ਇਕ ਸ਼ਾਨਦਾਰ ਵਿਅਕਤੀ ਨਜ਼ਰ ਆਏ। ਉਹ ਹਰ ਕਿਸੇ ਨਾਲ ਇਕੋ ਜਿਹਾ ਵਿਵਹਾਰ ਰੱਖਦਾ ਸੀ। ਬਿਨ੍ਹਾਂ ਇਹ ਜਤਾਏ ਕਿ ਉਹ ਕੀ ਹਨ। "ਮੈਂ ਝੂਠ ਨਹੀਂ ਬੋਲ ਰਿਹਾ। ਮੈਂ ਸੋਚਿਆ ਕਿ ਸ਼ਾਇਦ ਉਹ ਬੱਲੇਬਾਜ਼ੀ ਕਰਨਾ ਨਹੀਂ ਜਾਣਦਾ ਸੀ।
ਮਾਨਸਿਕ ਥਕਾਵਟ ਨਾਲ ਨਜਿੱਠਣ ਲਈ ਭਾਰਤੀ ਕ੍ਰਿਕਟਰਾਂ ਨੂੰ ਮਿਲੇਗੀ 3 ਹਫ਼ਤੇ ਦੀ ਬਰੇਕ
NEXT STORY