ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ’ਚੋਂ ਇਕ ਹਨ। ਧੋਨੀ ਦੀ ਕਮਾਈ ਕਰੋੜਾਂ ’ਚ ਹੈ ਤੇ ਉਹ ਜ਼ਿੰਦਗੀ ਕਾਫ਼ੀ ਆਲੀਸ਼ਾਨ ਤਰੀਕੇ ਨਾਲ ਜਿਉਂਦੇ ਹਨ। ਪਰ ਇੰਨੀ ਮੋਟੀ ਕਮਾਈ ਦੇ ਬਾਵਜੂਦ ਧੋਨੀ ਜ਼ਮੀਨ ਨਾਲ ਜੁੜੇ ਇਨਸਾਨ ਹਨ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ’ਚ ਕਰੋੜਾਂ ਰੁਪਏ ਕਮਾਏ ਹਨ ਤੇ ਅਜੇ ਵੀ ਉਹ ਮਹੀਨੇ ਦੇ ਕਰੋੜਾਂ ਰੁਪਏ ਕਮਾ ਰਹੇ ਹਨ। ਆਓ ਜਾਣਦੇ ਹਾਂ ਧੋਨੀ ਦੀ ਕਮਾਈ ਤੇ ਨੈਟਵਰਥ ਬਾਰੇ-
ਕੁਲ ਪ੍ਰਾਪਰਟੀ
ਧੋਨੀ ਫਿਲਹਾਲ ਕਰੀਬ 826 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ। ਇਨ੍ਹਾਂ ’ਚੋਂ ਉਨ੍ਹਾਂ ਨੇ ਲਗਭਗ ਅੱਧੀ ਕਮਾਈ ਵਿਗਿਆਪਨਾਂ ਤੋਂ ਕੀਤੀ ਹੈ। ਉਹ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਦੇ ਬਾਅਦ ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਕੁਸਲ ਪਰੇਰਾ ਕੋਵਿਡ-19 ਪਾਜ਼ੇਟਿਵ
ਆਮਦਨ ਦੇ ਸੋਮੇ
ਬੀ. ਸੀ. ਸੀ. ਆਈ. ਤੋਂ ਮਿਲਣ ਵਾਲੀ ਸੈਲਰੀ
ਸੰਨਿਆਸ ਤੋਂ ਪਹਿਲਾਂ ਧੋਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਇਕ ਮਹੀਨੇ ਦੀ 45 ਲੱਖ ਰੁਪਏ ਤੋਂ ਵਧ ਦੀ ਸੈਲਰੀ ਲੈਂਦੇ ਸਨ। ਉਨ੍ਹਾਂ ਨੂੰ ਸਾਲਾਨਾ 7 ਕਰੋੜ ਰੁਪਏ ਸੈਲਰੀ ਦੇ ਤੌਰ ’ਤੇ ਮਿਲਦੇ ਸਨ।
ਵਿਗਿਆਪਨਾਂ ਤੋਂ ਕਮਾਈ
ਧੋਨੀ ਕਈ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿਗਿਆਪਨ ਕਰਦੇ ਹਨ, ਜਿਸ ਨਾਲ ਉਹ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦੇ ਹਨ। ਇਹ ਇਕ ਟੀਵੀ ਐਡ ਦੇ ਕਰੀਬ 40-45 ਲੱਖ ਰੁਪਏ ਚਾਰਜ ਕਰਦੇੇ ਹਨ।
ਆਈ. ਪੀ. ਐੱਲ. ਤੋਂ ਕਮਾਈ
ਧੋਨੀ ਅਜੇ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਕਰੀਬ 150 ਕਰੋੜ ਰੁਪਏ ਦੀ ਕਮਾਈ ਕਰ ਚੁੱਕੇ ਹਨ। ਉਹ ਚੇਨਈ ਸੁਪਰ ਕਿੰਗਜ਼ ਦੀ ਟੀਮ ਵੱਲੋਂ ਖੇਡਦੇ ਹਨ। ਇਕ ਸੀਜ਼ਨ ਦੇ ਉਨ੍ਹਾਂ ਨੂੰ 15 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਐਵਾਰਡਸ ਤੋਂ ਵੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ : ਆਊਟ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਡ੍ਰੈਸਿੰਗ ਰੂਮ ’ਚ ਉਤਾਰਿਆ ਗੁੱਸਾ, ਵੀਡੀਓ ਵਾਇਰਲ
2021 ’ਚ ਅਜੇ ਤਕ ਦੀ ਟੋਟਲ ਕਮਾਈ
ਧੋਨੀ ਦੀ ਕੁਲ ਕਮਾਈ ਦੀ ਗੱਲ ਕਰੀਏ ਤਾਂ ਉਹ 2021 ਤਕ 826 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਬਣ ਚੁੱਕੇ ਹਨ। ਉਨ੍ਹਾਂ ਦੀ। ਸਾਲਾਨਾ ਆਮਦਨ 50 ਕਰੋੜ ਰੁਪਏ ਹੈ। ਹੁਣ ਉਹ ਆਈ. ਪੀ. ਐੱਲ. ਤੇ ਵਿਗਿਆਪਨ ਤੋਂ ਕਮਾਉਂਦੇ ਹਨ।
ਪਿਛਲੇ 6 ਸਾਲਾਂ ’ਚ ਧੋਨੀ ਦੀ ਕਮਾਈ
2021 ’ਚ 826 ਕਰੋੜ ਰੁਪਏ
2020 ’ਚ 731 ਕਰੋੜ ਰੁਪਏ
2019 ’ਚ 694 ਕਰੋੜ ਰੁਪਏ
2018 ’ਚ 658 ਕਰੋੜ ਰੁਪਏ
2017 ’ਚ 628 ਕਰੋੜ ਰੁਪਏ
2016 ’ਚ 526 ਕਰੋੜ ਰੁਪਏ
ਨੋੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੀਗਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਭਾਰਤ ਦੇ ਐੱਸ. ਐੱਲ. ਨਾਰਾਇਨਣ ਬਣੇ ਉਪ ਜੇਤੂ
NEXT STORY