ਨਵੀਂ ਮੁੰਬਈ— ਸਾਬਕਾ ਭਾਰਤੀ ਡਿਫੈਂਡਰ ਮਹੇਸ਼ ਗਵਲੀ ਨੂੰ ਅੰਡਰ-20 ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ।
ਗਵਲੀ ਇਸ ਤਰ੍ਹਾਂ ਕੰਸਾਮੁਗਮ ਵੈਂਕਟੇਸ਼ ਦੀ ਥਾਂ ਲੈਣਗੇ ਜਿਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਭਾਰਤੀ ਟੀਮ ਏਐਫਸੀ ਅੰਡਰ-20 ਏਸ਼ੀਆ ਕੱਪ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਸੀ। ਆਈਐਮ ਵਿਜਯਨ ਦੀ ਅਗਵਾਈ ਵਾਲੀ ਏਆਈਐਫਐਫ ਤਕਨੀਕੀ ਕਮੇਟੀ ਨੇ ਇਹ ਫੈਸਲਾ ਲਿਆ।
AIFF ਨੇ ਕਿਹਾ, 'ਕਮੇਟੀ ਨੇ ਭਾਰਤੀ ਅੰਡਰ-20 ਪੁਰਸ਼ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਸਾਬਕਾ ਡਿਫੈਂਡਰ ਮਹੇਸ਼ ਗਵਲੀ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।' ਬਿਆਨ ਮੁਤਾਬਕ ਅੰਡਰ-20 ਟੀਮ ਦੀ ਜ਼ਿੰਮੇਵਾਰੀ ਤੋਂ ਇਲਾਵਾ ਗਵਲੀ ਸੀਨੀਅਰ ਟੀਮ 'ਚ ਇਗੋਰ ਸਟਿਮਕ ਦੇ ਨਾਲ ਸਹਾਇਕ ਕੋਚ ਦੀ ਭੂਮਿਕਾ 'ਚ ਵੀ ਬਣੇ ਰਹਿਣਗੇ।
ਪ੍ਰੋ ਲੀਗ ਮੈਚ 'ਚ ਸਪੇਨ ਤੋਂ ਭਾਰਤ 2-3 ਨਾਲ ਹਾਰਿਆ
NEXT STORY