ਕੌਨਾਸ (ਲਿਥੁਵਾਨੀਆ)— ਭਾਰਤ ਦੀ ਮਾਲਵਿਕਾ ਬੰਸੋਦ ਨੇ ਆਇਰਲੈਂਡ ਦੀ ਰਾਚੇਲ ਡੇਰਾਗ ਨੂੰ ਸਿੱਧੇ ਗੇਮ ’ਚ ਹਰਾ ਕੇ ਆਰ. ਐੱਲ. ਐੱਲ. ਲਿਥੁਵਾਨੀਆਈ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ’ਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤਿਆ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ ਚੌਥਾ ਦਰਜਾ ਪ੍ਰਾਪਤ ਡੇਰਾਗ ਨੂੰ ਐਤਵਾਰ ਨੂੰ ਖੇਡੇ ਗਏ ਫ਼ਾਈਨਲ ’ਚ 21-14, 21-11 ਨਾਲ ਹਰਾਇਆ। ਇਹ ਮੈਚ ਸਿਰਫ਼ 29 ਮਿੰਟ ਚਲਿਆ।
ਪਿਛਲੇ ਮਹੀਨੇ ਆਸਟ੍ਰੀਆਈ ਓਪਨ ਦੇ ਕੁਆਰਟਰ ਫ਼ਾਈਨਲ ’ਚ ਪਹੁੰਚਣ ਵਾਲੀ ਮਾਲਵਿਕਾ ਨੇ ਇਸ ਤੋਂ ਪਹਿਲਾਂ ਸੈਮੀਫ਼ਾਈਨਲ ’ਚ ਫ਼੍ਰਾਂਸ ਦੀ ਅੰਨਾ ਟਾਤ੍ਰਾਨੋਵਾ ਨੂੰ 21-13, 21-10 ਨਾਲ ਹਰਾਇਆ ਸੀ। ਆਪਣੀ ਖ਼ਿਤਾਬੀ ਰਾਹ ’ਚ 19 ਸਾਲਾ ਮਾਲਵਿਕਾ ਨੇ ਪਹਿਲੇ ਦੌਰ ’ਚ ਸਥਾਨਕ ਖਿਡਾਰੀ ਵਿਲਟੇ ਪਾਲਸਕੇਤੇ ਨੂੰ 21-6, 21-10 ਨਾਲ ਹਰਾਇਆ। ਇਸ ਤੋਂ ਬਾਅਦ ਉਸ ਨੇ ਇਜ਼ਰਾਇਲ ਦੀ ਹੇਲੀ ਨੀਮਨ ਨੂੰ 21-10, 21-11 ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕੁਆਰਟਰ ਫ਼ਾਈਨਲ ’ਚ ਆਸਟ੍ਰੀਆ ਦੀ ਕੈਟਰੀਨ ਨਿਊਡੋਲਟ ਨੂੰ 21-12, 21-9 ਨਾਲ ਹਰਾਇਆ।
ਦੌੜਾਂ ਨੂੰ ਉਤਸ਼ਾਹਿਤ ਕਰਨ ਵਾਲੇ 110 ਸਾਲਾ ਫ਼ੌਜਾ ਸਿੰਘ ਦਾ ਵਰਲਡ ਬੁੱਕ ਆਫ਼ ਰਿਕਾਰਡਸ ਵੱਲੋਂ ਸਨਮਾਨ
NEXT STORY